20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬਲਾਚੌਰ ’ਚ ਸਭ ਤੋਂ ਵੱਧ ਖੇਡਾਂ ਨੂੰ ਪ੍ਰਮੋਟ ਕਰਨ ਵਾਲੇ ਖੇਡ ਪ੍ਰੇਮੀ ਅਤੇ ਭਾਜਪਾ ਆਗੂ ਰਵੀ ਇੰਦਰ ਬਾਗੋਵਾਲ ਬਲਾਚੌਰ ਦੀ ਸਿਆਸਤ ’ਚ ਉੱਭਰਦਾ ਹੋਇਆ ਸਿਤਾਰਾ

ਕਾਠਗੜ੍ਹ, 19 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ ਦੀ ਸਿਆਸਤ ’ਚ ਇੱਕ ਅਜਿਹਾ ਨਾਂਅ ਤੇਜ਼ੀ ਨਾਲ ਉੱਭਰ ਰਿਹਾ ਹੈ, ਜਿਸ ਨੇ ਖੇਡਾਂ ਨੂੰ ਆਪਣੀ ਪਹਿਚਾਣ ਬਣਾ ਲਿਆ ਹੈ। ਉਹ ਨਾਂਅ ਹੈ ਖੇਡ ਪ੍ਰੇਮੀ ਅਤੇ ਭਾਜਪਾ ਆਗੂ ਰਵੀ ਇੰਦਰ ਬਾਗੋਵਾਲ ਦਾ, ਜਿਨ੍ਹਾਂ ਨੂੰ ਬਲਾਚੌਰ ਵਿੱਚ ਸਭ ਤੋਂ ਵੱਧ ਖੇਡਾਂ ਨੂੰ ਪ੍ਰਮੋਟ ਕਰਨ ਵਾਲੇ ਆਗੂ ਵਜੋਂ ਜਾਣਿਆ ਜਾ ਰਿਹਾ ਹੈ।

ਰਵੀ ਇੰਦਰ ਬਾਗੋਵਾਲ 20-11-2026
ਕਾਠਗੜ੍ਹ, 19 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ ਦੀ ਸਿਆਸਤ ’ਚ ਇੱਕ ਅਜਿਹਾ ਨਾਂਅ ਤੇਜ਼ੀ ਨਾਲ ਉੱਭਰ ਰਿਹਾ ਹੈ, ਜਿਸ ਨੇ ਖੇਡਾਂ ਨੂੰ ਆਪਣੀ ਪਹਿਚਾਣ ਬਣਾ ਲਿਆ ਹੈ। ਉਹ ਨਾਂਅ ਹੈ ਖੇਡ ਪ੍ਰੇਮੀ ਅਤੇ ਭਾਜਪਾ ਆਗੂ ਰਵੀ ਇੰਦਰ ਬਾਗੋਵਾਲ ਦਾ, ਜਿਨ੍ਹਾਂ ਨੂੰ ਬਲਾਚੌਰ ਵਿੱਚ ਸਭ ਤੋਂ ਵੱਧ ਖੇਡਾਂ ਨੂੰ ਪ੍ਰਮੋਟ ਕਰਨ ਵਾਲੇ ਆਗੂ ਵਜੋਂ ਜਾਣਿਆ ਜਾ ਰਿਹਾ ਹੈ। ਰਵੀ ਇੰਦਰ ਬਾਗੋਵਾਲ ਨੇ ਬਲਾਚੌਰ ਹਲਕੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਹਨ। ਕਬੱਡੀ, ਕ੍ਰਿਕਟ, ਫੁੱਟਬਾਲ, ਵਾਲੀਬਾਲ, ਅਥਲੈਟਿਕਸ ਸਮੇਤ ਹਰ ਖੇਡ ਨੂੰ ਉਨ੍ਹਾਂ ਨੇ ਹਮੇਸ਼ਾ ਹੌਸਲਾ ਦਿੱਤਾ ਹੈ । ਪਿੰਡ-ਪਿੰਡ ਹੋਣ ਵਾਲੇ ਖੇਡ ਮੇਲਿਆਂ, ਟੂਰਨਾਮੈਂਟਾਂ ਅਤੇ ਨੌਜਵਾਨਾਂ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਹਾਜ਼ਰੀ ਅਤੇ ਸਹਿਯੋਗ ਹਮੇਸ਼ਾ ਅੱਗੇ ਰਹਿੰਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਰਵੀ ਇੰਦਰ ਬਾਗੋਵਾਲ ਨੇ ਖੇਡਾਂ ਰਾਹੀਂ ਨੌਜਵਾਨਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਦੀ ਸੋਚ ਸਾਫ਼ ਹੈ ਕਿ ਜੇ ਨੌਜਵਾਨ ਖੇਡਾਂ ਵਿੱਚ ਅੱਗੇ ਹੋਣਗੇ ਤਾਂ ਸਮਾਜ ਆਪੇ ਹੀ ਤਰੱਕੀ ਕਰੇਗਾ। ਇਸੇ ਕਰਕੇ ਅੱਜ ਉਨ੍ਹਾਂ ਨੂੰ ਬਲਾਚੌਰ ਦੀ ਸਿਆਸਤ ਵਿੱਚ ਉੱਭਰਦਾ ਹੋਇਆ ਸਿਤਾਰਾ ਕਿਹਾ ਜਾ ਰਿਹਾ ਹੈ। ਭਾਜਪਾ ਆਗੂ ਵਜੋਂ ਵੀ ਰਵੀ ਇੰਦਰ ਬਾਗੋਵਾਲ ਨੇ ਲੋਕਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ।
ਪਿਛਲੀ ਖ਼ਬਰ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਆਰੰਭ ਅਗਲੀ ਖ਼ਬਰ ਗੁਰਦੁਆਰਾ ਸਲਵਾਣਾ ਸਾਹਿਬ ਮਾਲੋ ਮਜਾਰਾ ਵਿਖੇ ਮਹੀਨਾਵਾਰ ਗੁਰਮਤਿ ਸਮਾਗਮ ਤੇ ਪ੍ਰਭਾਤ ਫੇਰੀ ਸਵਾਗਤ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।