20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਐਡਵਾਂਸ ਦਰਦ ਨਿਵਾਰਕ ਕਲੀਨਿਕ ’ਚ 87 ਨੇ ਲਾਭ ਪ੍ਰਾਪਤ ਕੀਤਾ

ਬੰਗਾ, 19 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਐਡਵਾਂਸ ਦਰਦ ਨਿਵਾਰਕ ਕਲੀਨਿਕ ਲਗਾਇਆ ਗਿਆ, ਜਿਸ ਵਿੱਚ 87 ਮਰੀਜ਼ਾਂ ਨੇ ਮੁਫ਼ਤ ਜਾਂਚ ਕਰਵਾ ਕੇ ਲਾਭ ਪ੍ਰਾਪਤ ਕੀਤਾ। ਇਸ ਮੌਕੇ ਹਸਪਤਾਲ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਇਲਾਕੇ ਦੇ ਮਰੀਜ਼ਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਹਸਪਤਾਲ ਦੇ ਨਿਊਰੋ ਸਰਜਰੀ ਵਿਭਾਗ ਵਿਚ ਐਡਵਾਂਸ ਦਰਦ ਨਿਵਾਰਕ ਕਲੀਨਿਕ ਲਗਾਇਆ।

ਅਜੀਤ ਡੈਸਕ 20-11-2026
ਬੰਗਾ, 19 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਐਡਵਾਂਸ ਦਰਦ ਨਿਵਾਰਕ ਕਲੀਨਿਕ ਲਗਾਇਆ ਗਿਆ, ਜਿਸ ਵਿੱਚ 87 ਮਰੀਜ਼ਾਂ ਨੇ ਮੁਫ਼ਤ ਜਾਂਚ ਕਰਵਾ ਕੇ ਲਾਭ ਪ੍ਰਾਪਤ ਕੀਤਾ। ਇਸ ਮੌਕੇ ਹਸਪਤਾਲ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਇਲਾਕੇ ਦੇ ਮਰੀਜ਼ਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਹਸਪਤਾਲ ਦੇ ਨਿਊਰੋ ਸਰਜਰੀ ਵਿਭਾਗ ਵਿਚ ਐਡਵਾਂਸ ਦਰਦ ਨਿਵਾਰਕ ਕਲੀਨਿਕ ਲਗਾਇਆ। ਜਿੱਥੇ ਮਰੀਜ਼ਾਂ ਨੂੰ ਮੁਫ਼ਤ ਰਜਿਸਟ੍ਰੇਸ਼ਨ, ਮੁਫਤ ਨਿਊਰੋਪੈਥੀ ਟੈਸਟ, ਮੁਫ਼ਤ ਯੂਰਿਕ ਐਸਿਡ ਟੈਸਟ, ਰੀੜ੍ਹ ਦੀ ਹੱਡੀ ਦੇ ਐਕਸ-ਰੇ ’ਤੇ 10 ਫ਼ੀਸਦੀ ਛੋਟ, ਮਾਈਲੋਮਾ ਪ੍ਰੋਫਾਈਲ ਤੇ ਐਚ.ਐਲ.ਏ.ਬੀ. 27 ਲੈਵਲ ਟੈਸਟ ’ਤੇ 25 ਫ਼ੀਸਦੀ ਛੋਟ, ਆਰ.ਏ. ਫੈਕਟਰ, ਸੀ.ਆਰ.ਪੀ., ਏ.ਐਨ.ਏ. ਟਾਈਟਰ ਤੇ ਐਂਟੀ ਸੀ.ਸੀ.ਪੀ. ਟੈਸਟਾਂ ਤੇ 50 ਫ਼ੀਸਦੀ ਛੋਟ ਪ੍ਰਦਾਨ ਕੀਤੀ ਗਈ। ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਐਮ.ਸੀ.ਐਚ. (ਦਿਮਾਗ ਤੇ ਰੀੜ੍ਹ ਦੀ ਹੱਡੀ ਦੇ ਮਾਹਿਰ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਡਵਾਂਸ ਦਰਦ ਨਿਵਾਰਕ ਕਲੀਨਿਕ ਵਿੱਚ ਮੁੱਖ ਤੌਰ ’ਤੇ ਮਰੀਜ਼ਾਂ ਦੀ ਪਿੱਠ ਦਰਦ, ਗਰਦਨ ਦਾ ਦਰਦ ਤੇ ਅਕੜਾਅ, ਸ਼ਿਆਟਿਕਾ (ਕਮਰ ਤੋਂ ਲੱਤ ਵਿੱਚ ਜਾਣ ਵਾਲਾ ਦਰਦ), ਹੱਥਾਂ-ਪੈਰਾਂ ਵਿੱਚ ਸੁੰਨਾਪਨ, ਜਲਣ ਤੇ ਨਸਾਂ ਦੀ ਕਮਜ਼ੋਰੀ, ਰੀੜ੍ਹ ਦੀ ਹੱਡੀ ਵਿੱਚ ਫ੍ਰੈਕਚਰ ਤੇ ਹੱਡੀਆਂ ਦੀ ਬਣਤਰ ਵਿੱਚ ਅਸਧਾਰਨਤਾ, ਹੱਡੀਆਂ ਵਿੱਚ ਦਰਦ ਅਤੇ ਹੋਰ ਸਰੀਰਿਕ ਦਰਦਾਂ ਦੀ ਮੁਫਤ ਜਾਂਚ ਕੀਤੀ ਗਈ। ਉਹਨਾਂ ਕਿਹਾ ਕਿ ਦਰਦ ਦਾ ਸਹੀ ਇਲਾਜ ਕਰਵਾਉਣ ਵਿੱਚ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਹੈ। ਉਹਨਾਂ ਨੇ ਮਰੀਜ਼ਾਂ ਨੂੰ ਦਰਦਾਂ ਤੋਂ ਬਚਾਅ ਰੱਖਣ ਸਬੰਧੀ ਕਸਰਤਾਂ ਅਤੇ ਹੋਰ ਜ਼ਰੂਰੀ ਸੁਝਾਅ ਵੀ ਦਿੱਤੇ। ਇਸ ਮੌਕੇ ਮਰੀਜ਼ਾਂ ਨੇ ਹਸਪਤਾਲ ਪ੍ਰਬੰਧਕਾਂ ਦਾ ਇਲਾਕੇ ’ਚ ਪਹਿਲੀ ਵਾਰ ਐਡਵਾਂਸ ਦਰਦ ਨਿਵਾਰਕ ਕਲੀਨਿਕ ਨਾਲ ਮੁਫ਼ਤ ਜਾਂਚ ਕਰਨ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ ।
ਪਿਛਲੀ ਖ਼ਬਰ ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਨੇ ‘ਭਾਰਤ ਨੂੰ ਜਾਣੋ’ ਕੁਇਜ਼ ਮੁਕਾਬਲਾ ਜਿੱਤਿਆ ਅਗਲੀ ਖ਼ਬਰ ਸਾਥੀ ਪ੍ਰੇਮ ਰੱਕੜ ਨੂੰ ਦਿੱਤੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।