ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਟੱਪਰੀਆਂ ਖੁਰਦ, 18 ਨਵੰਬਰ (ਬੂਥਗੜ੍ਹੀਆ)-ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਨਿਰੋਲ ਮੁਫ਼ਤ ਜਾਂਚ ਕੈਂਪ ਕਾਸ਼ੀਪੁਰੀ ਧਾਮ ਝਾਡੀਆਂ ਸਾਹਿਬ ਵਿਖੇ ਲਗਾਇਆ। ਮਿਤੀ 15 ਨਵੰਬਰ ਨੂੰ ਲਗਾਏ ਗਏ ਕੈਂਪ ਦੋਰਾਨ ਮਾਹਿਰ ਡਾਕਟਰਾਂ ਦੇ ਵਲੋਂ 262 ਮਰੀਜ਼ਾਂ ਦੀ ਜਾਂਚ ਕੀਤੀ ਗਈ 148 ਮਰੀਜ਼ਾਂ ਦਾ ਬੀ.
ਟੱਪਰੀਆਂ ਖੁਰਦ, 18 ਨਵੰਬਰ (ਬੂਥਗੜ੍ਹੀਆ)-ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਨਿਰੋਲ ਮੁਫ਼ਤ ਜਾਂਚ ਕੈਂਪ ਕਾਸ਼ੀਪੁਰੀ ਧਾਮ ਝਾਡੀਆਂ ਸਾਹਿਬ ਵਿਖੇ ਲਗਾਇਆ। ਮਿਤੀ 15 ਨਵੰਬਰ ਨੂੰ ਲਗਾਏ ਗਏ ਕੈਂਪ ਦੋਰਾਨ ਮਾਹਿਰ ਡਾਕਟਰਾਂ ਦੇ ਵਲੋਂ 262 ਮਰੀਜ਼ਾਂ ਦੀ ਜਾਂਚ ਕੀਤੀ ਗਈ 148 ਮਰੀਜ਼ਾਂ ਦਾ ਬੀ.ਪੀ, ਸ਼ੂਗਰ ਚੈੱਕ ਕੀਤਾ। 177 ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ ਤੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ। ਜਿਸ ਦੌਰਾਨ 40 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ ਜਿਨ੍ਹਾਂ ਦੇ ਆਪ੍ਰੇਸ਼ਨ ਉਸ ਹੀ ਦਿਨ ਬਿਨਾਂ ਟਾਂਕਾ ਤੇ ਬਿਨਾਂ ਟੀਕਾ ਵਧੀਆ ਕੁਆਲਟੀ ਦੇ ਫੋਲਡੇਬਲ ਲੈਂਨਜ਼ ਫੇਕੋ ਮਸ਼ੀਨ ਨਾਲ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਆਈ ਹਸਪਤਾਲ ਤਹਿ. ਬਲਾਚੌਰ ਜ਼ਿਲ੍ਹਾ ਸ਼ਹੀਦ ਸਿੰਘ ਨਗਰ ਦੇ ਅਪ੍ਰੇਸ਼ਨ ਥੀਏਟਰ ਵਿੱਚ ਕੀਤੇ ਗਏ। ਇਹ ਅਪ੍ਰੇਸ਼ਨ ਥੀਏਟਰ ਪੂਰਾ ਏ. ਸੀ ਅਤਿ ਅਧੁਨਿਕ ਮਰੀਜ਼ਾਂ ਨਾਲ ਲੈਸ ਤੇ ਸਰਕਾਰ ਵਲੋਂ ਮਾਨਤਾ ਪ੍ਰਾਪਤ ਹੈ। ਇਸ ਕੈਂਪ ਦੌਰਾਨ ਟਰੱਸਟ ਵਲੋਂ ਮਰੀਜ਼ਾਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਭੂਰੀਵਾਲੇ ਗੁਰਗੱਦੀ ਪਰੰਪਰਾ ਵਲੋਂ ਹੁਣ ਤੱਕ ਦੇ ਲਗਾਏ ਗਏ 48 ਕੈਂਪਾਂ ਦੇ ਵਿੱਚ 22057 ਮਰੀਜ਼ਾਂ ਦਾ ਚੈੱਕਅਪ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ, 12462 ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ, 6359 ਮਰੀਜ਼ਾਂ ਦਾ ਬੀ.ਪੀ ਸ਼ੂਗਰ ਚੈੱਕ ਕੀਤਾ ਗਿਆ ਤੇ 3257 ਮਰੀਜ਼ਾਂ ਦੇ ਮੁਫ਼ਤ ਲੈਂਨਜ ਪਾਏ ਗਏ। ਭੂਰੀਵਾਲੇ ਸੰਸਥਾ ਵਲੋਂ ਅੱਖਾਂ ਦੇ ਮੁਫ਼ਤ ਕੈਂਪਾਂ ਤੋਂ ਇਲਾਵਾ ਇਸ ਸੰਸਥਾਂ ਵਲੋਂ ਹੋਰ ਵੀ ਸਮਾਜ ਵਾਸਤੇ ਅਨੇਕਾਂ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਪੀ. ਜੀ. ਆਈ ਚੰਡੀਗੜ੍ਹ ਲਈ ਪਿਛਲੇ 11 ਸਾਲਾਂ ਤੋ ਦੇਸੀ ਘਿਓ ਨਾਲ ਤਿਆਰ ਮੁਫ਼ਤ ਲੰਗਰ ਮਰੀਜਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਜਿਆ ਜਾ ਰਿਹਾ ਹੈ। ਇਸ ਤਰ੍ਹਾਂ ਪਿਛਲੇ 8 ਸਾਲਾਂ ਤੋ ਸ੍ਰੀ ਲਾਲਪੁਰੀ ਵਿਸ਼ਨੂੰ ਬੀਟਣ ਧਾਮ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਤੋਂ ਪੀ. ਜੀ. ਆਈ ਚੰਡੀਗੜ੍ਹ ਨੂੰ ਮਰੀਜ਼ ਲਿਜਾਉਣ ਲਈ ਮੁਫ਼ਤ ਬੱਸ ਸੇਵਾ ਸਵੇਰੇ 3.30 ਵਜੇ ਚੱਲ ਕੇ ਵਾਇਆ ਝੂੰਗੀਆ, ਪੋਜੇਵਾਲ, ਕੰਢੀ ਦੇ ਵੱਖ-ਵੱਖ ਪਿੰਡਾਂ ਵਿੱਚ ਭੱਦੀ ਰੱਤੇਵਾਲ ਕਾਠਗੜ੍ਹ ਤੇ ਚੰਦਿਆਣੀ ਖੁਰਦ ਸਿਆਣਾ ਬਲਾਚੌਰ ਹੁੰਦੀ ਹੋਈ ਸਵੇਰੇ 7 ਵਜੇ ਪੀ. ਜੀ. ਆਈ ਚੰਡੀਗੜ੍ਹ ਵਿਖੇ ਪਹੁੰਚਦੀ ਹੈ ਅਤੇ ਸ਼ਾਮ ਨੂੰ ਵਾਪਸੀ ’ਤੇ ਮਰੀਜ਼ਾਂ ਨੂੰ ਲੰਗਰ ਛਕਾ ਕੇ ਵਾਪਿਸ ਉਸੇ ਸਥਾਨ ’ਤੇ ਮਰੀਜ਼ਾਂ ਨੂੰ ਚੜ੍ਹਦੇ ਹਨ ਸੰਪਰਦਾਇ ਦੇ ਵੱਲੋਂ ਬੇ ਜੁਬਾਨੇ ਜੀਵ ਜੰਤੂਆਂ ਲਈ ਪੀਣ ਪਾਣੀ ਦੀਆਂ ਖੇਲ੍ਹਾਂ ਗਊਸ਼ਲਾਵਾਂ ਨੂੰ ਸਲਾਨਾ ਹਜ਼ਾਰਾਂ ਕੁਵਿੰਟਲ ਤੂੜੀ ਦੀ ਮੁਫ਼ਤ ਸੇਵਾ ਲੜਕੀਆਂ ਵਾਸਤੇ 15 ਵਿਦਿਅਕ ਸੰਸਥਾਵਾਂ ਪ੍ਰਮੁੱਖ ਹਨ ਇਹ ਸਾਰਾ ਕੁੱਝ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਗਰੀਬਦਾਸੀ ਸੰਪਰਦਾਇ ਦੇ ਅਤਿ ਸਤਿਕਾਰਯੋਗ ਪਰਮ ਪੂਜਨੀਕ ਬ੍ਰਹਮਨਿਸ਼ਠ, ਬ੍ਰਹਮ ਗਿਆਨੀ ਗੁਰੂਆਂ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ, ਸਤਿਗੁਰੂ ਲਾਲ ਦਾਸ ਜੀ ਮਹਾਰਾਜ ਭੂਰੀਵਾਲੇ, ਰਕਬੇ ਵਾਲੇ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲੇ ਗਊਆਂ ਵਾਲੇ, ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲੇ ਕਾਸ਼ੀਵਾਲੇ (ਵਰਤਮਾਨ ਗੱਦੀਨਸ਼ੀਨ) ਦੇ ਆਸ਼ੀਰਵਾਦ ਤੇ ਉਨ੍ਹਾਂ ਦੀ ਕ੍ਰਿਪਾ ਹੋ ਰਹੀ ਹੈ।