ਬਾਉੜੀ ਸਾਹਿਬ ਦੀ ਤਪੋ ਭੂਮੀ ’ਤੇ ਭਾਰੀ ਮੇਲਾ ਕਰਵਾਇਆ
ਕਾਠਗੜ੍ਹ, 18 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸ਼ਿਵਾਲਿਕ ਦੀਆਂ ਪਹਾੜੀਆਂ ਦੇ ਘਣੇ ਜੰਗਲਾਂ ਵਿੱਚ ਸਥਿਤ ਪ੍ਰਸਿੱਧ ਤਪ ਅਸਥਾਨ ਬਾਉੜੀ ਸਾਹਿਬ ਦੀ ਧਰਤੀ ਵਿਖੇ ਭਗਤੀ, ਸ਼ਰਧਾ ਅਤੇ ਸਿਮਰਨ ਦੇ ਰੰਗ ਵਿੱਚ ਰੰਗੀ ਨਜ਼ਰ ਆਈ। ਬ੍ਰਹਮਲੀਨ ਬਾਬਾ ਸਰਵਨ ਦਾਸ ਦੀ ਤਪੋ ਭੂਮੀ ਤੇ ਜੇਠਾ ਮੰਗਲਵਾਰ ਹੋਣ ’ਤੇ ਭਾਰੀ ਮੇਲਾ ਲੱਗਿਆ, ਜਿੱਥੇ ਦੂਰ-ਦੂਰ ਤੋਂ ਸੰਗਤ ਨੇ ਪਹੁੰਚ ਕੇ ਮੱਥਾ ਟੇਕਿਆ ।
ਕਾਠਗੜ੍ਹ, 18 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸ਼ਿਵਾਲਿਕ ਦੀਆਂ ਪਹਾੜੀਆਂ ਦੇ ਘਣੇ ਜੰਗਲਾਂ ਵਿੱਚ ਸਥਿਤ ਪ੍ਰਸਿੱਧ ਤਪ ਅਸਥਾਨ ਬਾਉੜੀ ਸਾਹਿਬ ਦੀ ਧਰਤੀ ਵਿਖੇ ਭਗਤੀ, ਸ਼ਰਧਾ ਅਤੇ ਸਿਮਰਨ ਦੇ ਰੰਗ ਵਿੱਚ ਰੰਗੀ ਨਜ਼ਰ ਆਈ। ਬ੍ਰਹਮਲੀਨ ਬਾਬਾ ਸਰਵਨ ਦਾਸ ਦੀ ਤਪੋ ਭੂਮੀ ਤੇ ਜੇਠਾ ਮੰਗਲਵਾਰ ਹੋਣ ’ਤੇ ਭਾਰੀ ਮੇਲਾ ਲੱਗਿਆ, ਜਿੱਥੇ ਦੂਰ-ਦੂਰ ਤੋਂ ਸੰਗਤ ਨੇ ਪਹੁੰਚ ਕੇ ਮੱਥਾ ਟੇਕਿਆ । ਅਸਥਾਨ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਮਹਾਰਾਜ ਦੀ ਦੇਖ ਰੇਖ ਹੇਠ ਸਵੇਰ ਤੋਂ ਹੀ ਧਾਰਮਿਕ ਸਮਾਗਮ ਸ਼ੁਰੂ ਹੋ ਗਏ। ਪਾਠ ਰੱਖ ਕੇ ਉਸ ਦੇ ਭੋਗ ਪਾਏ ਗਏ ਅਤੇ ਹਵਨ ਕਰਵਾਇਆ ਗਿਆ। ਸੰਗਤ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਵਾਮੀ ਦਿਆਲ ਦਾਸ ਨੇ ਮਨ ਦੀ ਸ਼ਾਂਤੀ ਨੂੰ ਜੀਵਨ ਦੀ ਸਭ ਤੋਂ ਵੱਡੀ ਦੌਲਤ ਦੱਸਿਆ। ਸਵਾਮੀ ਜੀ ਨੇ ਕਿਹਾ ਕਿ ਗੁਰੂ ਦਾ ਦਿੱਤਾ ਸ਼ਬਦ ਗਿਆਨ ਹੀ ਭਵ ਸਾਗਰ ਤੋਂ ਪਾਰ ਕਰ ਸਕਦਾ ਹੈ। ਇਸ ਮੌਕੇ ’ਤੇ ਬੁੱਧੀਜੀਵੀਆਂ ਵਿੱਚ ਡਾ. ਜੋਗਿੰਦਰ ਪਾਲ ਦੱਤ, ਅਸ਼ਵਨੀ ਚੌਧਰੀ, ਸਾਬਕਾ ਚੇਅਰਮੈਨ ਯੋਜਨਾ ਬੋਰਡ ਸਤਨਾਮ ਜਲਾਲਪੁਰ, ਹਰਿੰਦਰਜੀਤ ਭਾਟੀਆ, ਸੋਹਨ ਲਾਲ ਭਾਟੀਆ, ਬਖਸ਼ੀ ਰਾਮ, ਰਾਮ ਸ਼ਾਹ, ਵਿਜੇ ਕੁਮਾਰ, ਜੀਤ ਰਾਮ ਤੋਂ ਇਲਾਵਾ ਸੰਤ ਨਰਾਇਣਪੁਰੀ, ਸੰਤ ਕਲਿਆਣ ਦਾਸ, ਸੰਤ ਧਰਮ ਦਾਸ, ਵਿਸ਼ਨੂੰ ਪ੍ਰਸ਼ਾਦ, ਰਾਮ ਜੀ ਦਾਸ ਭਗਤ ਆਦਿ ਹਾਜ਼ਰ ਸਨ।