ਸਰਕਾਰ ਜੀ ਪੱਕਾ ਨਹੀਂ ਤਾਂ ਆਰਜ਼ੀ ਪੁਲ ਦਾ ਹੀ ਨਿਰਮਾਣ ਕਰਾ ਦਿਉ ਔਲੀਆਪੁਰ ਦਰਿਆ ’ਤੇ
< ਮਾਰਚ ਮਹੀਨੇ ਤੋਂ ਬੰਦ ਹੈ ਔਲੀਆਪੁਰ ਪਤਣ ਦੀ ਬੇੜੀ
ਬਲਾਚੌਰ, 16 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਬਲਾਚੌਰ ਤਹਿਸੀਲ ਦਾ ਆਖਰੀ ਬੇਟ ਇਲਾਕੇ ਦੇ ਪਿੰਡ ਔਲੀਆਪੁਰ ਜਿਸ ਦਾ 80 ਫੀਸਦੀ ਰਕਬਾ ਅਤੇ ਪਿੰਡ ਦੀ ਸ਼ਾਮਲਾਤ ਜ਼ਮੀਨ ਦਰਿਆ ਸਤਲੁਜ ਦੇ ਪਾਰ ਦੂਜੇ ਬੰਨ੍ਹੇ ਪੈਂਦੀ ਹੈ, ਦਰਿਆ ਪਾਰ ਕਰਨ ਲਈ ਕਈ ਸਾਲਾਂ ਤੋਂ ਚੱਲਦੀ ਬੇੜੀ ਇਸ ਸਾਲ ਮਾਰਚ ਮਹੀਨੇ ਤੋਂ ਬੰਦ ਹੋਣ ਕਾਰਨ ਜਿੱਥੇ ਪਿੰਡ ਔਲੀਆਪੁਰ ਦੇ ਵਾਸੀ ਪ੍ਰੇਸ਼ਾਨ ਹਨ। ਪਿੰਡ ਔਲੀਆਪੁਰ ਨਾਲ ਸੰਬੰਧਿਤ ਕੁਝ ਘਰ ਵੀ ਦਰਿਆ ਦੇ ਪਾਰ ਹਨ, ਉਨ੍ਹਾਂ ਅਤੇ ਜ਼ਿਲ੍ਹਾ ਰੂਪਨਗਰ ਅਤੇ ਲੁਧਿਆਣਾ ਨਾਲ ਸੰਬੰਧਿਤ ਰਾਹਗੀਰ ਜਿਹੜੇ ਇਸ ਪੱਤਣ ਰਾਹੀਂ ਬੇੜੀ ’ਤੇ ਬਲਾਚੌਰ ਆਉਣ-ਜਾਣ ਵਾਲੇ ਲੋਕਾਂ ਨੂੰ ਇਸ ਸਮੇਂ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਔ
ਔਲੀਆਪੁਰ ਦੀ ਹਦੂਦ ’ਚ ਪੈਂਦਾ ਦਰਿਆ ਸਤਲੁਜ। ਤਸਵੀਰ : ਦੀਦਾਰ ਸਿੰਘ ਬਲਾਚੌਰੀਆ
ਜਾਣਕਾਰੀ ਦਿੰਦੇ ਹੋਏ ਪਿੰਡ ਅਤੇ ਇਲਾਕਾ ਵਾਸੀ। ਤਸਵੀਰ : ਦੀਦਾਰ ਸਿੰਘ ਬਲਾਚੌਰੀਆ
17-11-2026
ਬਲਾਚੌਰ, 16 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਬਲਾਚੌਰ ਤਹਿਸੀਲ ਦਾ ਆਖਰੀ ਬੇਟ ਇਲਾਕੇ ਦੇ ਪਿੰਡ ਔਲੀਆਪੁਰ ਜਿਸ ਦਾ 80 ਫੀਸਦੀ ਰਕਬਾ ਅਤੇ ਪਿੰਡ ਦੀ ਸ਼ਾਮਲਾਤ ਜ਼ਮੀਨ ਦਰਿਆ ਸਤਲੁਜ ਦੇ ਪਾਰ ਦੂਜੇ ਬੰਨ੍ਹੇ ਪੈਂਦੀ ਹੈ, ਦਰਿਆ ਪਾਰ ਕਰਨ ਲਈ ਕਈ ਸਾਲਾਂ ਤੋਂ ਚੱਲਦੀ ਬੇੜੀ ਇਸ ਸਾਲ ਮਾਰਚ ਮਹੀਨੇ ਤੋਂ ਬੰਦ ਹੋਣ ਕਾਰਨ ਜਿੱਥੇ ਪਿੰਡ ਔਲੀਆਪੁਰ ਦੇ ਵਾਸੀ ਪ੍ਰੇਸ਼ਾਨ ਹਨ। ਪਿੰਡ ਔਲੀਆਪੁਰ ਨਾਲ ਸੰਬੰਧਿਤ ਕੁਝ ਘਰ ਵੀ ਦਰਿਆ ਦੇ ਪਾਰ ਹਨ, ਉਨ੍ਹਾਂ ਅਤੇ ਜ਼ਿਲ੍ਹਾ ਰੂਪਨਗਰ ਅਤੇ ਲੁਧਿਆਣਾ ਨਾਲ ਸੰਬੰਧਿਤ ਰਾਹਗੀਰ ਜਿਹੜੇ ਇਸ ਪੱਤਣ ਰਾਹੀਂ ਬੇੜੀ ’ਤੇ ਬਲਾਚੌਰ ਆਉਣ-ਜਾਣ ਵਾਲੇ ਲੋਕਾਂ ਨੂੰ ਇਸ ਸਮੇਂ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਿਆ ਦੇ ਦੂਜੇ ਪਾਸੇ ਰਹਿਣ ਵਾਲੇ ਪ੍ਰੇਮ ਸਿੰਘ ਅਤੇ ਕਰਨੈਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ, ਘਰੇਲੂ ਸਾਮਾਨ ਲੈਣ, ਦੁਆਈ-ਦਾਰੂ ਲੈਣ ਅਤੇ ਕੋਰਟ ਕਚਹਿਰੀਆਂ ਤੇ ਥਾਣੇ ਦਾ ਕੰਮ ਕਰਾਉਣ ਲਈ ਉਨ੍ਹਾਂ ਨੂੰ ਵਾਇਆ ਰੋਪੜ-ਬਲਾਚੌਰ ਆਉਣਾ ਪੈਂਦਾ ਹੈ, ਇਸੇ ਤਰ੍ਹਾਂ ਸਾਬਕਾ ਸੰਮਤੀ ਮੈਂਬਰ ਤੇ ਸਾਬਕਾ ਸਰਪੰਚ ਜਸਵੀਰ ਅੋਲੀਆਪੁਰ, ਸਾਬਕਾ ਸੰਮਤੀ ਮੈਂਬਰ ਹਰਮੇਸ਼ ਸਿੰਘ ਭੱਟੀ, ਨੰਬਰਦਾਰ ਸੁਰਿੰਦਰ ਸਿੰਘ, ਪ੍ਰਵਾਸੀ ਭਾਰਤੀ ਹਰੀ ਸਿੰਘ ਰਾਏ, ਜਸਵਿੰਦਰ ਸਿੰਘ ਡੀ.ਸੀ ਠੇਕੇਦਾਰ, ਰਾਮ ਲਾਲ, ਹੇਮ ਰਾਜ, ਰਾਮਜੀ ਦਾਸ ਨੇ ਦੱਸਿਆ ਕਿ ਪਿੰਡ ਦਾ 80 ਫੀਸਦੀ ਤੋਂ ਵੱਧ ਰੱਕਬਾ ਦਰਿਆ ਦੇ ਪਾਰ ਪੈਂਦਾ ਹੈ ਅਤੇ ਸਾਰੀ ਪੰਚਾਇਤੀ ਜ਼ਮੀਨ ਵੀ ਉਧਰ ਹੀ ਹੈ ਅਤੇ 50 ਵੋਟਾਂ ਵੀ ਦਰਿਆ ਦੇ ਪਾਰ ਹਨ, ਪਹਿਲਾਂ ਤਾਂ ਉਹ ਕਿਸ਼ਤੀ ਰਾਹੀ ਆਉਂਦੇ-ਜਾਂਦੇ ਰਹਿੰਦੇ ਸਨ ਅਤੇ ਕਣਕ ਝੋਨੇ ਦੀ ਢੋਆ-ਢੁਆਈ ਬੇੜੀ ਰਾਹੀਂ ਕਰਦੇ ਰਹਿੰਦੇ ਸਨ, ਬੇੜੀ ਹੁਣ ਰਾਹੋਂ ਵਾਲਾ ਪੁਲ ਬੰਦ ਹੋਣ ਕਾਰਨ ਵਾ-ਰਾਸਤਾ ਰੋਪੜ ਵਲੋਂ ਆਉਣਾ-ਜਾਣਾ ਪੈਂਦਾ ਹੈ। ਪਿੰਡ ਔਲੀਆਪੁਰ ਦੇ ਵਸਨੀਕਾਂ ਅਤੇ ਪਿੰਡ ਕੰਗਣਾਂ ਬੇਟ, ਬੰਗਾਂ ਬੇਟ ਅਤੇ ਬਲਾਚੌਰ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਦਰਿਆ ਸਤਲੁਜ ਔਲੀਆਪੁਰ ਵਿਖੇ ਪੱਕਾ ਪੁਲ ਨਹੀਂ ਬਣ ਸਕਦਾ ਤਾਂ ਆਰਜੀ ਤੌਰ ’ਤੇ ਪੁਲ ਦਾ ਨਿਰਮਾਣ ਕਰਾਇਆ ਜਾਵੇ ਅਤੇ ਬੇੜੀ ਦੀ ਸਥਾਈ ਸਹੂਲਤ ਦਿੱਤੀ ਜਾਵੇ। ਬੇੜੀ ਬੰਦ ਹੋਣ ਦਾ ਜਦੋਂ ਕਾਰਨ ਪੁੱਛਿਆ ਤਾਂ ਸਾਬਕਾ ਸੰਮਤੀ ਮੈਂਬਰ ਜਸਵੀਰ ਔਲੀਆਪੁਰ ਨੇ ਦੱਸਿਆ ਕਿ ਪਹਿਲਾ ਪੱਤਣ ਦੀ ਬੋਲੀ ਕਈ ਸਾਲ ਹਜ਼ਾਰਾਂ ਰੁਪਏ ਵਿਚ ਹੁੰਦੀ ਰਹੀ ਅਤੇ ਇਸ ਵਾਰ ਲੱਖਾਂ ਰੁਪਏ ’ਚ ਬੋਲੀ ਹੋਣ ਕਾਰਨ ਬੇੜੀ ਚਾਲਕ ਮਹਿੰਗੇ ਭਾਅ ਬੋਲੀ ਲੈਣ ਤੋਂ ਅਸਮਰਥ ਅਤੇ ਬੇਵਸ ਹਨ, ਉਨ੍ਹਾਂ ਦੱਸਿਆ ਕਿ ਬੋਲੀ ਰਾਸ਼ੀ ਘਟਾਉਣ ਦੀ ਪ੍ਰਕਿਰਿਆ ਉੱਪ ਮੰਡਲ ਮਜਿਸਟੈਰਟ ਦੇ ਅਧਿਕਾਰ ਵਿੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਐਸ.ਡੀ.ਐਮ ਅੱਗੇ ਕਈ ਵਾਰ ਬੇਨਤੀ ਕੀਤੀ ਸੀ, ਉਨ੍ਹਾਂ ਕਿਹਾ ਕਿ ਹੁਣ ਕਣਕ ਬੀਜਣ ਦਾ ਸਮਾਂ ਹੈ ਅਤੇ ਜਲਦੀ ਹੀ ਪਿੰਡ ਵਾਲੇ ਅਤੇ ਰੋਜ਼ ਬੇੜੀ ਰਾਹੀਂ ਆਉਣ-ਜਾਣ ਵਾਲਿਆਂ ਦਾ ਵਫਦ ਐਸ.ਡੀ.ਐਮ ਅੱਗੇ ਬੇੜੀ ਚਲਾਉਣ ਹਿੱਤ ਗੁਹਾਰ ਲਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਅਤੇ ਲੁਧਿਆਣਾ ਜਾਣ ਵਾਲਿਆਂ ਨੂੰ ਵਾਇਆ ਔਲੀਆਪੁਰ ਪੱਤਣ ਰਾਹੀਂ ਦੂਰੀ ਕਾਫੀ ਘੱਟ ਜਾਂਦੀ ਹੈ ਅਤੇ ਲੋਕ ਵਾਇਆ ਬੇੜੀ ’ਚ ਆਪਣਾ ਦੋ ਪਹੀਆ ਸਾਧਨ ਰੱਖ ਕੇ ਦਰਿਆ ਪਾਰ ਕਰਕੇ ਆਪਣੀ ਮੰਜਿਲ ਵੱਲ ਆਉਂਦੇ-ਜਾਂਦੇ ਹਨ।