17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜ਼ਿਲ੍ਹਾ ਪੁਲਿਸ ਵਲੋਂ 2 ਪਿਸਟਲ 3 ਮੈਗਜ਼ੀਨ ਸਮੇਤ 2 ਵਿਅਕਤੀ ਗ੍ਰਿਫ਼ਤਾਰ

ਨਵਾਂਸ਼ਹਿਰ, 16 ਨਵੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿਮ ਤਹਿਤ ਕਾਰਵਾਈ ਕਰਦੇ ਹੋਏ 2 ਪਿਸਤੌਲ 30 ਬੋਰ, 3 ਮੈਗਜੀਨ ਅਤੇ 10 ਜ਼ਿੰਦਾ ਰੌਂਦ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਤੁਸ਼ਾਰ ਗੁਪਤਾ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਹਰਿੰਦਰ ਸਿੰਘ ਮਾਨ ਕਪਤਾਨ ਪੁਲਿਸ ਜਾਂਚ, ਸਰਬਜੀਤ ਸਿੰਘ ਬਾਹੀਆ ਕਪਤਾਨ ਪੁਲਿਸ ਆਪ੍ਰੇਸ਼ਨ-ਕਮ-ਪੀ.

ਅਜੀਤ ਡੈਸਕ 17-11-2026

ਨਵਾਂਸ਼ਹਿਰ, 16 ਨਵੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿਮ ਤਹਿਤ ਕਾਰਵਾਈ ਕਰਦੇ ਹੋਏ 2 ਪਿਸਤੌਲ 30 ਬੋਰ, 3 ਮੈਗਜੀਨ ਅਤੇ 10 ਜ਼ਿੰਦਾ ਰੌਂਦ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਤੁਸ਼ਾਰ ਗੁਪਤਾ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਹਰਿੰਦਰ ਸਿੰਘ ਮਾਨ ਕਪਤਾਨ ਪੁਲਿਸ ਜਾਂਚ, ਸਰਬਜੀਤ ਸਿੰਘ ਬਾਹੀਆ ਕਪਤਾਨ ਪੁਲਿਸ ਆਪ੍ਰੇਸ਼ਨ-ਕਮ-ਪੀ.ਬੀ.ਆਈ ਅਤੇ ਜਤਿੰਦਰ ਚੌਹਾਨ ਉਪ ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾ ਮੁਤਾਬਿਕ 14 ਨਵੰਬਰ ਨੂੰ ਏ.ਐਸ.ਆਈ ਅਮਰੀਕ ਸਿੰਘ ਸਮੇਤ ਸਾਥੀ ਕਰਮਚਾਰੀ ਸੀ.ਆਈ.ਏ ਸਟਾਫ ਨਵਾਂਸ਼ਹਿਰ ਅਤੇ ਐਂਟੀ ਨਾਰਕੋਟਿਕ ਸੈਲ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਚੰਡੀਗੜ੍ਹ ਚੌਕ ਨਵਾਂਸ਼ਹਿਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰੋਹਿਤ ਉਰਫ ਕਾਲੂ, ਦਿਸ਼ਾਤ ਪੁੱਤਰ ਪਿੰਕੂ ਵਾਸੀ ਨੇੜੇ ਸਕੂਲ ਬਾਲਮੀਕ ਮੁਹੱਲਾ ਨਵਾਂਸ਼ਹਿਰ ਜੋ ਪ੍ਰਨਵ ਸਹਿਗਲ ਪੁੱਤਰ ਹਿਤੇਸ਼ ਸਹਿਗਲ ਵਾਸੀ ਵਿਕਾਸ ਨਗਰ ਰਾਹੋਂ ਰੋਡ ਨਵਾਂਸ਼ਹਿਰ ਅਤੇ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਸੁਰਜੀਤ ਰਾਮ ਵਾਸੀ ਮੀਰਪੁਰ ਜੱਟਾਂ ਥਾਣਾ ਸਦਰ ਨਵਾਂਸ਼ਹਿਰ ਦੇ ਇਸ਼ਾਰੇ ’ਤੇ ਕੰਮ ਕਰਦੇ ਹਨ ਅਤੇ ਇਨ੍ਹਾਂ ਦੁਆਰਾ ਮੁਹੱਈਆ ਕਰਵਾਏ ਅਸਲ੍ਹੇ ਸਮੇਤ ਕਿਸੇ ਦਾ ਕਤਲ ਕਰਨ ਦੀ ਫਿਰਾਕ ’ਚ ਹਨ ਜੋ ਮਹਾਲੋਂ ਸ਼ਮਸ਼ਾਨਘਾਟ ਨਜ਼ਦੀਕ ਬੈਠ ਕੇ ਕਿਸੇ ਨੂੰ ਮਾਰਨ ਦੀ ਵਿਊਤਬੰਦੀ ਕਰ ਰਹੇ ਹਨ। ਜਿਸ ’ਤੇ ਏ.ਐਸ.ਆਈ ਅਮਰੀਕ ਸਿੰਘ, ਸੀ.ਆਈ.ਏ ਸਟਾਫ ਨੇ ਥਾਣਾ ਸਿਟੀ ਨਵਾਂਸ਼ਹਿਰ ਦਰਜ ਰਜਿਸਟਰ ਮੁੱਖਬਰ ਖਾਸ ਵਲੋਂ ਦੱਸੀ ਜਗ੍ਹਾਂ ’ਤੇ ਰੇਡ ਕਰਕੇ ਦੌਰਾਨੇ ਤਫਤੀਸ਼ ਰੋਹਿਤ ਉਰਫ ਕਾਲੂ ਅਤੇ ਦਿਸ਼ਾਤ ਉਕਤ ਦੇ ਪਾਸੋਂ ਇੱਕ ਵਿਦੇਸ਼ੀ ਪਿਸਟਲ ਪੀ.ਐਕਸ-5, 30 ਬੋਰ ਅਤੇ ਇੱਕ ਵਿਦੇਸ਼ੀ ਸਟਾਰ ਪਿਸਟਲ 30 ਬੋਰ, ਸਮੇਤ 3 ਮੈਗਜੀਨ ਅਤੇ 10 ਜਿੰਦਾ ਰੌਂਦ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗ੍ਰਿਫਤਾਰ ਕਥਿਤ ਦੋਸ਼ੀ ਪਾਸੋਂ ਬਰਾਮਦ ਪਿਸਟਲ ਇਹਨਾਂ ਨੂੰ ਵਿਦੇਸ਼ ਵਿੱਚ ਬੈਠੈ ਪ੍ਰਨਵ ਸਹਿਗਲ ਉਰਫ ਪਾਰੂ ਪੁੱਤਰ ਹਿਤੇਸ਼ ਸਹਿਗਲ ਵਾਸੀ ਵਿਕਾਸ ਨਗਰ ਰਾਹੋਂ ਰੋਡ ਨਵਾਂਸ਼ਹਿਰ ਅਤੇ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਸੁਰਜੀਤ ਰਾਮ ਵਾਸੀ ਮੀਰਪੁਰ ਜੱਟਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਮੁਹੱਈਆ ਕਰਵਾਏ ਸਨ। ਪ੍ਰਨਵ ਸਹਿਗਲ ਅਤੇ ਸਰਬਜੀਤ ਸਿੰਘ ਨੇ ਗ੍ਰਿਫਤਾਰ ਕਥਿਤ ਦੋਸ਼ੀਆ ਨੂੰ ਕਤਲ ਕਰਨ ਲਈ ਟਾਰਗੇਟ ਵੀ ਦਿੱਤਾ ਸੀ ਇਨ੍ਹਾਂ ਨੂੰ ਕਾਬੂ ਕਰਕੇ ਅਣਸੁਖਾਵੀ ਘਟਨਾ ਨੂੰ ਹੋਣ ਤੋਂ ਰੋਕ ਲਿਆ ਗਿਆ ਹੈ। ਗ੍ਰਿਫਤਾਰ ਕਥਿਤ ਦੋਸ਼ੀਆਂ ਖਿਲਾਫ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮਾਮਲੇ ਦਰਜ ਹਨ।

ਪਿਛਲੀ ਖ਼ਬਰ ਸਵੈ-ਗਣਨਾ ਸ਼ੁਰੂ ਕਰਨ ਦੇ ਮਾਮਲੇ ’ਚ ਦੂਜੇ ਸਥਾਨ ’ਤੇ ਪਹੁੰਚਿਆ ਹੁਸ਼ਿਆਰਪੁਰ-ਆਸ਼ਿਕਾ ਜੈਨ ਅਗਲੀ ਖ਼ਬਰ ਮਹਾਨ ਕੀਰਤਨ ਦਰਬਾਰ ਦੇ ਦੂਸਰੇ ਦਿਨ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਨੇ ਸਿਰਜਿਆ ਰੂਹਾਨੀਅਤ ਭਰਪੂਰ ਮਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।