ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿਖੇ ਪੋਸਕੋ ਸੰਬੰਧੀ ਸੈਮੀਨਾਰ ਕਰਵਾਇਆ
ਗੜ੍ਹਸ਼ੰਕਰ, 2 ਨਵੰਬਰ (ਧਾਲੀਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿਖੇ ਪੋਸਕੋ ਸੰਬੰਧੀ ਸੈਮੀਨਾਰ ਲਗਾਇਆ, ਜਿਸ ਵਿਚ ਸਿਵਲ ਕੋਰਟ ਗੜ੍ਹਸ਼ੰਕਰ ਤੋਂ ਜੱਜ ਮੈਡਮ ਮਮਤਾ ਮਹਿਮੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨਾਲ ਮੈਡਮ ਪੂਨਮ ਰਾਣੀ ਤੇ ਐਡਵੋਕੇਟ ਸੰਜੀਵ ਕਾਲੀਆ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਨ੍ਹਾਂ ਦਾ ਸਕੂਲ ਸਟਾਫ਼ ਵਲੋਂ ਸਵਾਗਤ ਕੀਤਾ।
ਗੜ੍ਹਸ਼ੰਕਰ, 2 ਨਵੰਬਰ (ਧਾਲੀਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿਖੇ ਪੋਸਕੋ ਸੰਬੰਧੀ ਸੈਮੀਨਾਰ ਲਗਾਇਆ, ਜਿਸ ਵਿਚ ਸਿਵਲ ਕੋਰਟ ਗੜ੍ਹਸ਼ੰਕਰ ਤੋਂ ਜੱਜ ਮੈਡਮ ਮਮਤਾ ਮਹਿਮੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨਾਲ ਮੈਡਮ ਪੂਨਮ ਰਾਣੀ ਤੇ ਐਡਵੋਕੇਟ ਸੰਜੀਵ ਕਾਲੀਆ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਨ੍ਹਾਂ ਦਾ ਸਕੂਲ ਸਟਾਫ਼ ਵਲੋਂ ਸਵਾਗਤ ਕੀਤਾ। ਆਰੰਭਤਾ ਮੌਕੇ ਲੈਕਚਰਾਰ ਨਰੇਸ਼ ਕੁਮਾਰ ਨੇ ਆਏ ਮਹਿਮਾਨਾਂ ਦਾ ਸਵਾਗਤ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਜੱਜ ਸਾਹਿਬ ਮੈਡਮ ਮਮਤਾ ਮਹਿਮੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਵੈ-ਰੱਖਿਆ ਤੇ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਭਵਿੱਖ ਵਿਚ ਅੱਗੇ ਵਧਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਪੀ. ਐੱਲ. ਬੀ. ਮੈਡਮ ਪੂਨਮ ਰਾਣੀ ਨੇ ਔਰਤਾਂ, ਬੇ-ਸਹਾਰਾ, ਗ਼ਰੀਬ ਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਮਿਲਣ ਵਾਲੀ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਸਟੇਜ ਦਾ ਸੰਚਾਲਨ ਮੈਡਮ ਜਸਜੀਤ ਕੌਰ ਨੇ ਕੀਤਾ। ਇਸ ਮੌਕੇ ਮੈਡਮ ਅਰਵਿੰਦਰਪਾਲ ਕੌਰ ਤੇ ਸਟਾਫ਼ ਵਲੋਂ ਜੱਜ ਮੈਡਮ ਮਮਤਾ ਮਹਿਮੀ ਦਾ ਸਨਮਾਨ ਕੀਤਾ। ਇਸ ਮੌਕੇ ਪਰਵਿੰਦਰ ਸਿੰਘ, ਜਤਿੰਦਰ ਸਿੰਘ, ਸ਼ਾਮ ਸਿੰਘ, ਪੂਜਾ ਰਾਣੀ, ਮਮਤਾ ਰਾਣੀ, ਰਜਨੀ ਰਾਣੀ, ਏਕਤਾ ਰਾਣੀ, ਜਗਮੋਹਨ ਸਿੰਘ, ਯੋਗ ਰਾਜ, ਸ਼ਮਿੰਦਰ ਕੌਰ, ਸੰਦੀਪ ਕੌਰ, ਕੈਂਪਸ ਮੈਨੇਜਰ ਗੁਰਮੁਖ ਸਿੰਘ, ਤੀਰਥ ਰਾਮ ਤੇ ਸਟਾਫ਼ ਹਾਜ਼ਰ ਹੋਏ।