ਠੇਕੇਦਾਰ ਸੁਰਿੰਦਰ ਪਾਲ ਜਲਵਾਹਾ ਦਾ ਹੋਇਆ ਸਸਕਾਰ
ਉਸਮਾਨਪੁਰ, 1 ਨਵੰਬਰ (ਸੰਦੀਪ ਮਝੂਰ) - ਪਿੰਡ ਜਲਵਾਹਾ ਦੇ ਵਸਨੀਕ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਦੇ ਚਾਚਾ ਸੁਰਿੰਦਰ ਪਾਲ ਸਰਕਾਰੀ ਠੇਕੇਦਾਰ ਦਾ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੈਂਕੜੇ ਸੇਜਲ ਅੱਖਾਂ ਦੀ ਹਾਜਰੀ ਵਿੱਚ ਪਿੰਡ ਜਲਵਾਹਾ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ।
ਅਜੀਤ ਡੈਸਕ
02-11-2026