02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਤਲੁਜ ਪਬਲਿਕ ਸਕੂਲ ਬੰਗਾ ’ਚ ਸਪੋਰਟਸ ਮੀਟ ਕਰਵਾਈ

ਬੰਗਾ, 1 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਤਲੁਜ ਪਬਲਿਕ ਸਕੂਲ ਬੰਗਾ ’ਚ ਸਲਾਨਾ ਸਪੋਰਟਸ ਮੀਟ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਅਤੇ ਝੰਡਾ ਲਹਿਰਾ ਕੇ ਕੀਤੀ ਗਈ।

ਅਜੀਤ ਡੈਸਕ 02-11-2026
ਬੰਗਾ, 1 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਤਲੁਜ ਪਬਲਿਕ ਸਕੂਲ ਬੰਗਾ ’ਚ ਸਲਾਨਾ ਸਪੋਰਟਸ ਮੀਟ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਅਤੇ ਝੰਡਾ ਲਹਿਰਾ ਕੇ ਕੀਤੀ ਗਈ। ਇਸ ਸਪੋਰਟਸ ਮੀਟ ਅਧੀਨ ਵੱਖ-ਵੱਖ ਖੇਡਾਂ ਵਿਦਿਆਰਥੀਆਂ ਦੁਆਰਾ ਖੇਡੀਆਂ ਗਈਆਂ। ਨਰਸਰੀ, ਐਲ. ਕੇ. ਜੀ, ਯੂ. ਕੇ. ਜੀ, ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੁਆਰਾ 30,40, 50, 60 ਤੇ 70 ਮੀਟਰ ਰੇਸ, ਰਿਲੇਅ ਰੇਸ, ਰੈਬਿਟ ਰੇਸ, ਟਰੇਨ ਵਾਕ, ਐਨੀਮਲ ਰੇਸ, ਡੱਕ ਵਾਕ ਰੇਸ, ਬਾਲ ਪਿਕ ਤੇ ਜੰਪ ਰੇਸ ਤੋਂ ਇਲਾਵਾ ਬਹੁਤ ਸਾਰੀਆਂ ਦੌੜਾਂ ਤੇ ਖੇਡਾਂ ਕਰਵਾਈਆਂ ਗਈਆਂ। ਤੀਸਰੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ 100 ਮੀਟਰ ਰੇਸ, ਰਿਲੇਅ ਰੇਸ, ਥ੍ਰੀ ਲੈੱਗ ਰੇਸ, ਸਲੋ ਸਾਇਕਲ ਰੇਸ, ਬਾਲ ਬੈਲੇਂਸਿੰਗ ਰੇਸ, ਸੈਕ ਰੇਸ, ਬੈਕ ਰਨਿੰਗ ਰੇਸ, ਬਲਾਇੰਡ ਰੇਸ, ਰੋਪ ਸਕਿਪਿੰਗ ਰੇਸ ਆਦਿ ਖੇਡਾਂ ਕਰਵਾਈਆਂ। ਬੱਚਿਆਂ ਨੇ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਲਈ ਮੈਥ, ਸਾਇੰਸ, ਸਮਾਜਿਕ ਵਿਗਿਆਨ ਤੇ ਅੰਗਰੇਜ਼ੀ ਵਿਸ਼ਿਆਂ ਨਾਲ ਸਬੰਧਤ ਅਨੋਖੇ ਢੰਗ ਦੀਆਂ ਖੇਡਾਂ ਕਰਵਾਈਆਂ ਗਈਆਂ। ਸਕੂਲ ਵਿੱਚ ਬਣੇ ਚਾਰ ਹਾੳੂਸਾਂ ਵਿਚੋਂ ਟੈਗੋਰ ਹਾਊਸ ਦੇ ਵਿਦਿਆਰਥੀਆਂ ਦੁਆਰਾ ਚੰਗਾ ਪ੍ਰਦਰਸ਼ਨ ਕਰਦੇ ਹੋਏ ਚੈਂਪੀਅਨ ਹਾੳੂਸ ਹੋਣ ਦਾ ਮਾਣ ਹਾਸਲ ਕੀਤਾ। ਜੂਨੀਅਨ ਮੂੰਡਿਆਂ ਵਿਚੋਂ ਕਮਲਵੀਰ ਅਤੇ ਕੁੜੀਆਂ ਵਿੱਚੋਂ ਯਸ਼ਮਨ ਬੈਸਟ ਅਥਲੀਟ ਚੁਣੇ। ਸੀਨੀਅਰ ਵਿੱਚ ਮੁੰਡਿਆਂ ਵਿੱਚੋਂ ਬਲਜੋਤ ਸਿੰਘ ਅਤੇ ਕੁੜੀਆਂ ਵਿਚੋਂ ਅਲੀਜ਼ਾ ਨੂੰ ਬੈਸਟ ਐਥਲੀਟ ਚੁਣਿਆ ਗਿਆ। ਅਧਿਆਪਕਾਂ ਦੀ ਹੋਈ 100 ਮੀਟਰ ਰੇਸ ਵਿੱਚ ਦਲਜੀਤ ਸਿੰਘ ਨੇ ਪਹਿਲਾ, ਮਨਪ੍ਰੀਤ ਤੇ ਕੁਲਪ੍ਰੀਤ ਨੇ ਦੂਸਰਾ ਤੇ ਗਗਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਅਧਿਆਪਕਾਵਾਂ ਵਿਚ ਪ੍ਰੀਆ ਰਾਣੀ ਨੇ ਪਹਿਲਾ, ਰਵਨੀਤ ਕੌਰ ਨੇ ਦੂਜਾ ਤੇ ਨਤਾਸ਼ਾ ਨੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਦੇ ਡਾਇਰੈਕਟਰ ਪਾਲ ਸਿੰਘ ਪੂੰਨੀਆ, ਮੈਡਮ ਅਮਰਪ੍ਰੀਤ ਕੌਰ ਤੇ ਪੁਸ਼ਵਿੰਦਰ ਸਿੰਘ ਪੂੰਨੀਆ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਸਪੋਰਟਸ ਮੀਟ ਦੀ ਸਫਲਤਾ ਦੀ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਅਜੈ ਸ਼ਰਮਾ ਦੁਆਰਾ ਜੇਤੂ ਰਹੇ ਸਾਰੇ ਵਿਦਿਆਰਥੀਆਂ ਨੂੰ ਤਗਮੇ ਭੇਟ ਕਰਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ।
ਪਿਛਲੀ ਖ਼ਬਰ ਕੇ.ਸੀ. ਕਾਲਜ ਦੇ ਸਟੈਂਜਿਨ ਨੇ ਬਾਡੀ ਬਿਲਡਿੰਗ ਮੁਕਾਬਲੇ ’ਚ ਜਿੱਤਿਆ ‘ਮਿਸਟਰ ਪੀ.ਟੀ.ਯੂ.’ ਦਾ ਖਿਤਾਬ ਅਗਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਦੁਬਾਰਾ ਉਮੀਦਵਾਰ ਐਲਾਨਣ ’ਤੇ ਹਲਕਾ ਵਾਸੀਆਂ ਅੰਦਰ ਖੁਸ਼ੀ ਦੀ ਲਹਿਰ- ਰੀਠੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।