ਅਦਾਰਾ ਪਰਵਾਜ਼ ਵਲੋਂ ਗ਼ਦਰੀ ਬਾਬਿਆਂ ਦੇ ਮੇਲੇ ’ਚ ਪਹੁੰਚਣ ਦੀ ਅਪੀਲ
ਨਵਾਂਸ਼ਹਿਰ, 28 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਅਦਾਰਾ ਪਰਵਾਜ਼ ਪੰਜਾਬ ਦੇ ਸੂਬਾਈ ਕਨਵੀਨਰ ਸੁਖਵਿੰਦਰ ਪੱਪੀ, ਸੂਬਾ ਕਮੇਟੀ ਮੈਂਬਰਾਂ ਡਾ. ਅਰਵਿੰਦਰ ਕੌਰ ਕਾਕੜਾ, ਅਜਮੇਰ ਸਿੱਧੂ, ਜਸਬੀਰ ਦੀਪ ਤੇ ਰਬਿੰਦਰ ਸ਼ਰਮਾ ਨੇ ਸਾਰੇ ਸਾਹਿਤਕਾਰਾਂ ਨੂੰ 30 ਅਕਤੂਬਰ ਤੋਂ 2 ਨਵੰਬਰ ਤੱਕ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਚੱਲਣ ਵਾਲੇ ਗ਼ਦਰੀ ਬਾਬਿਆਂ ਦੇ 35ਵੇਂ ਮੇਲੇ ’ਚ ਪਹੁੰਚਣ ਦੀ ਅਪੀਲ ਕੀਤੀ ਹੈ।
ਅਜੀਤ ਡੈਸਕ
29-10-2026