ਭਗਵਾਨ ਵਾਲਮੀਕਿ ਦਾ ਜਨਮ ਦਿਵਸ ਸੰਧਵਾਂ ’ਚ ਧੂਮਧਾਮ ਨਾਲ ਮਨਾਇਆ
ਕਟਾਰੀਆਂ, 27 ਅਕਤੂਬਰ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਵਸ ਉਨ੍ਹਾਂ ਦੀ ਯਾਦ ’ਚ ਬਣ ਰਹੇ ਮੰਦਰ ਵਿਖੇ ਉੱਘੇ ਸਮਾਜ ਸੇਵੀ ਜੈ ਚੰਦ, ਸਤਪਾਲ ਅਤੇ ਗ੍ਰਾਮ ਪੰਚਾਇਤ ਦੀ ਅਗਵਾਈ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਦਰਬਾਰ ’ਤੇ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਉੱਘੇ ਸਮਾਜ ਸੇਵੀ ਜੈ ਚੰਦ ਸੰਧਵਾਂ, ਸਤਪਾਲ, ਸੁਦਰਸ਼ਨ ਅਤੇ ਹੈਪੀ ਨੇ ਸੰਗਤਾਂ ਨੂੰ ਭਗਵਾਨ ਵਾਲਮੀਕਿ ਦੇ ਜਨਮ ਦਿਵਸ ਦੀ ਵਧਾਈ ਦਿੱਤੀ।
ਕਟਾਰੀਆਂ, 27 ਅਕਤੂਬਰ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਵਸ ਉਨ੍ਹਾਂ ਦੀ ਯਾਦ ’ਚ ਬਣ ਰਹੇ ਮੰਦਰ ਵਿਖੇ ਉੱਘੇ ਸਮਾਜ ਸੇਵੀ ਜੈ ਚੰਦ, ਸਤਪਾਲ ਅਤੇ ਗ੍ਰਾਮ ਪੰਚਾਇਤ ਦੀ ਅਗਵਾਈ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਦਰਬਾਰ ’ਤੇ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਉੱਘੇ ਸਮਾਜ ਸੇਵੀ ਜੈ ਚੰਦ ਸੰਧਵਾਂ, ਸਤਪਾਲ, ਸੁਦਰਸ਼ਨ ਅਤੇ ਹੈਪੀ ਨੇ ਸੰਗਤਾਂ ਨੂੰ ਭਗਵਾਨ ਵਾਲਮੀਕਿ ਦੇ ਜਨਮ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਜਾਤਾਂ- ਪਾਤਾਂ ਦੀ ਲੜਾਈ ਲੜਨ ਤੋਂ ਬਿਨਾ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਜੈ ਚੰਦ, ਸੁਦਰਸ਼ਨ, ਕਮਲਜੀਤ, ਸੰਤੋਸ਼ ਰਾਣੀ, ਰਿਸ਼ਵ ਸਿੱਧੂ, ਪ੍ਰੀਤੀ ਸਿੱਧੂ, ਬਿਮਲਾ, ਕੇਸ਼ਵ, ਚਰਨਜੀਤ ਕੌਰ, ਅਮਰ, ਬਿਮਲਾ ਦੇਵੀ, ਸੰਤੋਸ਼, ਹਰਪ੍ਰੀਤ ਕੌਰ, ਹਨੀ, ਅਹਾਨ ਸਿੱਧੂ ਆਦਿ ਹਾਜ਼ਰ ਸਨ।