ਜਲੰਧਰ, 24 ਅਕਤੂਬਰ (ਅ.ਬ.)-ਰੱਤੂ ਗੋਤ ਜਠੇਰਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਨਵੰਬਰ (ਐਤਵਾਰ) ਨੂੰ ਪਿੰਡ ਬਹੂਆ, ਬੰਗਾ-ਨਵਾਂਸ਼ਹਿਰ ਰੋਡ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਝੰਡੇ ਦੀ ਰਸਮ ਸਵੇਰੇ 11 ਵਜੇ ਹੋਵੇਗੀ। ਇਹ ਸੂਚਨਾ ਕਮੇਟੀ ਪ੍ਰਧਾਨ ਮਾਸਟਰ ਜਸਵੰਤ ਸਿੰਘ, ਮੈਂਬਰ ਰਾਜੇਸ਼ ਕੁਮਾਰ, ਸੁਰਜੀਤ, ਸੋਨੂੰ ਅਤੇ ਗੁਰਨਾਮ ਸਿੰਘ ਘੁੜਿਆਲ ਵਲੋਂ ਦਿੱਤੀ ਗਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।