25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂਰਾਪੁਰ ਥੇਹ ਹੇੜੀਆਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ

ਔੜ/ਝਿੰਗੜਾਂ, 24 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂਰਾਪੁਰ ਥੇਹ ਹੇੜੀਆਂ ਵਿਖੇ ਪ੍ਰਬੰਧਕਾਂ ਵਲੋਂ ਗੁਰੂ ਘਰ ਦਾ ਪ੍ਰੇਮੀ ਪਰਿਵਾਰ ਜਸਕਰਨ ਸਿੰਘ ਯੂ. ਕੇ.

ਅਜੀਤ ਡੈਸਕ 25-10-2026
ਔੜ/ਝਿੰਗੜਾਂ, 24 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂਰਾਪੁਰ ਥੇਹ ਹੇੜੀਆਂ ਵਿਖੇ ਪ੍ਰਬੰਧਕਾਂ ਵਲੋਂ ਗੁਰੂ ਘਰ ਦਾ ਪ੍ਰੇਮੀ ਪਰਿਵਾਰ ਜਸਕਰਨ ਸਿੰਘ ਯੂ. ਕੇ. ਪੁੱਤਰ ਮਲਕੀਤ ਸਿੰਘ ਹੇੜੀਆਂ ਦੇ ਭਾਰੀ ਸਹਿਯੋਗ ਨਾਲ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਮੁੱਖ ਪ੍ਰਬੰਧਕ ਸੰਤ ਬਾਬਾ ਹਰਜੀਤ ਸਿੰਘ ਯੂ. ਕੇ. ਮਹਿਤਾ ਚੌਕ ਵਾਲਿਆਂ ਦੀ ਰਹਿਨੁਮਾਈ ਹੇਠ 25 ਅਕੂਤਬਰ ਨੂੰ ਕਰਵਾਇਆ ਜਾ ਰਿਹਾ ਹੈ। ਗੁਰਮਤਿ ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਜਸਕਰਨ ਸਿੰਘ ਯੂ. ਕੇ., ਰਸ਼ਪਾਲ ਕੌਰ ਯੂ. ਕੇ., ਤਜਿੰਦਰ ਸਿੰਘ ਲਵੀ ਯੂ . ਕੇ., ਹਰਮਨਜੀਤ ਕੌਰ ਯੂ. ਕੇ., ਦਯਾ ਕੌਰ ਯੂ. ਕੇ., ਸਾਹਿਬ ਸਿੰਘ, ਹੇਮੰਤ ਸਿੰਘ ਯੂ. ਕੇ. ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਵੇਰੇ 10 ਵਜੇ ਰੱਖੇ ਗਏ ਸ੍ਰੀ ਆਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ। ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਸੁਖਦੇਵ ਸਿੰਘ ਡੱਲਾ , ਢਾਡੀ ਹਰਜਿੰਦਰ ਸਿੰਘ ਬੰਗਾ, ਸੰਤ ਬਾਬਾ ਗੁਲਾਬ ਸਿੰਘ, ਰਾਗੀ ਭਾਈ ਲਵਪ੍ਰੀਤ ਸਿੰਘ ਭੰਗੂ, ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਖ਼ਾਲਸਾ ਵਾਲੇ ਸੰਗਤਾਂ ਨੂੰ ਕੀਰਤਨ ਕਥਾ ਵਿਚਾਰਾਂ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੋੜਨਗੇ। ਇਸ ਮੌਕੇ ਯਾਦਵਿੰਦਰ ਸਿੰਘ, ਬਲਵੀਰ ਕੌਰ ਯੂ. ਐਸ. ਏ., ਅੰਮ੍ਰਿਤਪਾਲ ਸਿੰਘ ਜੋਗੇਵਾਲਾ, ਗੁਰਜੋਤ ਸਿੰਘ, ਭੁਪਿੰਦਰ ਸਿੰਘ ਜੋਗੇਵਾਲਾ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ ਜੋਗੇਵਾਲਾ, ਜੋਗਾ ਸਿੰਘ, ਉਂਕਾਰ ਸਿੰਘ, ਹਰਮਿੰਦਰ ਸਿੰਘ, ਵਰਿੰਦਰ ਸਿੰਘ, ਹਰਮਨ ਸਿੰਘ, ਸੱਤਿਆ ਦੇਵੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਪੱਧਰ ਤੱਕ ਕਿਸਾਨਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ -ਇਮਾਨਦਾਰੀ ਜ਼ਿੰਦਾ ਹੈ- ਨਵਾਂਸ਼ਹਿਰ ਦੇ ਗਹਿਣਾ ਕਾਰੋਬਾਰੀ ਪੰਕਜ ਆਹੂਜਾ ਨੇ 50 ਹਜ਼ਾਰ ਰੁਪਏ ਦਾ ਸੋਨੇ ਦਾ ਗਹਿਣਾ ਮਾਲਕਣ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।