17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਰਾਹੋਂ ਦਾਣਾ ਮੰਡੀ ਵਿਚ ਝੋਨੇ ਦੀ ਆਮਦ ਤੇਜ਼, ਚੁਕਾਈ ਦੀ ਸੁਸਤ ਰਫ਼ਤਾਰ ਕਾਰਨ ਆੜ੍ਹਤੀਏ ਪ੍ਰੇਸ਼ਾਨ

ਰਾਹੋਂ, 16 ਅਕਤੂਬਰ (ਉਂਕਾਰ ਸਿੰਘ ਰਾਠੋਰ)-ਰਾਹੋਂ ਦੀ ਦਾਣਾ ਮੰਡੀ ਵਿਚ ਝੋਨੇ ਦੀ ਲਗਾਤਾਰ ਹੋ ਰਹੀ ਆਮਦ ਦੇ ਵਿਚਕਾਰ ਚੁਕਾਈ ਦੀ ਸੁਸਤ ਰਫ਼ਤਾਰ ਨੇ ਮੰਡੀ ਦੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੰਡੀ ਅੜ੍ਹਤੀਆਂ ਦੇ ਅਨੁਸਾਰ, ਰੋਜ਼ਾਨਾ ਤਕਰੀਬਨ ਔਸਤਨ 50 ਹਜ਼ਾਰ ਦੇ ਕਰੀਬ ਝੋਨੇ ਦੇ ਗੱਟਿਆਂ ਦੀ ਆਮਦ ਹੋ ਰਹੀ ਹੈ, ਪਰ ਇਸ ਦੇ ਮੁਕਾਬਲੇ ਚੁਕਾਈ ਬਹੁਤ ਘੱਟ ਹੋਣ ਕਾਰਨ ਮੰਡੀ ਵਿਚ ਝੋਨੇ ਦੇ ਢੇਰ, ਬੋਰੀਆਂ ਦੇ ਅੰਬਾਰ ਲਗਾਤਾਰ ਵਧ ਰਹੇ ਹਨ।

ਅਜੀਤ ਡੈਸਕ 17-10-2026
ਰਾਹੋਂ, 16 ਅਕਤੂਬਰ (ਉਂਕਾਰ ਸਿੰਘ ਰਾਠੋਰ)-ਰਾਹੋਂ ਦੀ ਦਾਣਾ ਮੰਡੀ ਵਿਚ ਝੋਨੇ ਦੀ ਲਗਾਤਾਰ ਹੋ ਰਹੀ ਆਮਦ ਦੇ ਵਿਚਕਾਰ ਚੁਕਾਈ ਦੀ ਸੁਸਤ ਰਫ਼ਤਾਰ ਨੇ ਮੰਡੀ ਦੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੰਡੀ ਅੜ੍ਹਤੀਆਂ ਦੇ ਅਨੁਸਾਰ, ਰੋਜ਼ਾਨਾ ਤਕਰੀਬਨ ਔਸਤਨ 50 ਹਜ਼ਾਰ ਦੇ ਕਰੀਬ ਝੋਨੇ ਦੇ ਗੱਟਿਆਂ ਦੀ ਆਮਦ ਹੋ ਰਹੀ ਹੈ, ਪਰ ਇਸ ਦੇ ਮੁਕਾਬਲੇ ਚੁਕਾਈ ਬਹੁਤ ਘੱਟ ਹੋਣ ਕਾਰਨ ਮੰਡੀ ਵਿਚ ਝੋਨੇ ਦੇ ਢੇਰ, ਬੋਰੀਆਂ ਦੇ ਅੰਬਾਰ ਲਗਾਤਾਰ ਵਧ ਰਹੇ ਹਨ। ਮੰਡੀ ਵਿਚ ਝੋਨੇ ਨੂੰ ਸੰਭਾਲਣ ਲਈ ਥਾਂ ਦੀ ਘਾਟ ਮਹਿਸੂਸ ਹੋਣ ਲੱਗੀ ਹੈ। ਕਈ ਥਾਵਾਂ ’ਤੇ ਫ਼ਸਲ ਨੂੰ ਤਿਰਪਾਲਾਂ ਨਾਲ ਢੱਕ ਕੇ ਰੱਖਿਆ ਗਿਆ ਹੈ, ਪਰ ਮੌਸਮ ਦੇ ਬਦਲਦੇ ਮਿਜ਼ਾਜ ਤੇ ਬਰਸਾਤ ਦੀ ਸੰਭਾਵਨਾ ਨੇ ਆੜ੍ਹਤੀਆਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਜੇਕਰ ਅਚਾਨਕ ਮੀਂਹ ਪੈ ਜਾਂਦਾ ਹੈ ਤਾਂ ਖੁੱਲ੍ਹੇ ਵਿਚ ਪਈ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਤਰਾ ਬਣ ਸਕਦਾ ਹੈ। ਆੜਤੀਆ ਐਸੋਸ਼ੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਪਰਮਾਰ ਤੇ ਪਰਤੀਕ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਝੋਨੇ ਦੀ ਖ਼ਰੀਦ ਤੇ ਚੁਕਾਈ ਦਾ ਕੰਮ ਤਸੱਲੀਬਖ਼ਸ਼ ਢੰਗ ਨਾਲ ਨਹੀਂ ਚੱਲ ਰਿਹਾ। ਇਕ ਪਾਸੇ ਕਿਸਾਨ ਆਪਣੀ ਫ਼ਸਲ ਲੈ ਕੇ ਮੰਡੀ ਵਿਚ ਪਹੁੰਚ ਰਹੇ ਹਨ, ਦੂਜੇ ਪਾਸੇ ਪਹਿਲਾਂ ਤੋਂ ਪਈ ਫ਼ਸਲ ਦੀ ਚੁਕਾਈ ਸਮੇਂ ਸਿਰ ਨਾ ਹੋਣ ਕਾਰਨ ਮੰਡੀ ਵਿਚ ਬੋਰੀਆਂ ਦੇ ਅੰਬਾਰ, ਭੀੜ ਤੇ ਢੇਰ ਵਧਦੇ ਜਾ ਰਹੇ ਹਨ। ਆੜ੍ਹਤੀਆਂ ਲਈ ਫ਼ਸਲ ਦੀ ਸੰਭਾਲ ਕਰਨੀ ਦਿਨੋਂ-ਦਿਨ ਔਖੀ ਹੁੰਦੀ ਜਾ ਰਹੀ ਹੈ। ਮੰਡੀ ਵਿਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੂੰ ਆਪਣੀ ਫ਼ਸਲ ਦੀ ਖ਼ਰੀਦ ਤੇ ਅਗਲੀ ਕਾਰਵਾਈ ਲਈ ਮੰਡੀ ਵਿਚ ਬੈਠ ਕੇ ਲੰਮੇ ਸਮੇਂ ਲਈ ਉਡੀਕ ਕਰਨੀ ਪੈ ਰਹੀ ਹੈ। ਘਰ-ਬਾਰ ਛੱਡ ਕੇ ਮੰਡੀ ਵਿਚ ਸਮਾਂ ਬਿਤਾਉਣਾ ਕਿਸਾਨਾਂ ਲਈ ਮੁਸ਼ਕਿਲ ਬਣਿਆ ਹੋਇਆ ਹੈ। ਰਾਹੋਂ ਮੰਡੀ ਦੇ ਆੜ੍ਹਤੀਆਂ ਦੀ ਮੰਗ ਹੈ ਕਿ ਝੋਨੇ ਦੀ ਚੁਕਾਈ ਵਿਚ ਤੁਰੰਤ ਤੇਜ਼ੀ ਲਿਆਂਦੀ ਜਾਵੇ, ਖ਼ਰੀਦ ਪ੍ਰਬੰਧਾਂ ਨੂੰ ਸੁਚਾਰੂ ਬਣਾਇਆ ਜਾਵੇ ਤੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਮੰਡੀ ਵਿਚ ਪਈ ਫ਼ਸਲ ਦੀ ਸੁਰੱਖਿਆ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਉਥੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਸੰਬੰਧਤ ਅਧਿਕਾਰੀ, ਕਿਸਾਨਾਂ ਤੇ ਆੜ੍ਹਤੀਆਂ ਦੀਆਂ ਇਨ੍ਹਾਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੁਕਾਈ ਦੀ ਰਫ਼ਤਾਰ ਵਧਾਉਣ।
ਪਿਛਲੀ ਖ਼ਬਰ ਓਵਰਲੋਡ ਟਿੱਪਰ ਬਣੇ ਜਾਨ ਦਾ ਖ਼ਤਰਾ, ਪਿਛਲੇ ਦਿਨਾਂ ’ਚ ਪੰਜ ਕੀਮਤੀ ਜਾਨਾਂ ਗਈਆਂ ਅਗਲੀ ਖ਼ਬਰ ਸਾਬਕਾ ਵਿਧਾਇਕ ਮੰਗੂਪੁਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਮੋਮਬੱਤੀ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।