16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਅਕਾਲੀ ਦਲ ਬਾਦਲ ਦੇ ਬੰਗਾ ਤੋਂ ਨਵ ਨਿਯੁਕਤ ਹਲਕਾ ਇੰਚਾਰਜ ਬਿੱਟੂ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਹੋਏ ਨਤਮਸਤਕ

ਕਟਾਰੀਆਂ, 15 ਅਕਤੂਬਰ (ਪ੍ਰੇਮੀ ਸੰਧਵਾਂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਸੇਵਾ ਮੁਕਤ ਐਸ.

ਅਜੀਤ ਡੈਸਕ 16-10-2026
ਕਟਾਰੀਆਂ, 15 ਅਕਤੂਬਰ (ਪ੍ਰੇਮੀ ਸੰਧਵਾਂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਸੇਵਾ ਮੁਕਤ ਐਸ. ਐਮ. ਓ. ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਨੂੰ ਵਿਧਾਨ ਸਭਾ ਹਲਕਾ ਬੰਗਾ ਦਾ ਇੰਚਾਰਜ ਨਿਯੁਕਤ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਕਲਸੀ ਕਟਾਰੀਆਂ, ਸੇਵਾ ਮੁਕਤ ਲੈਕ. ਮਨਜਿੰਦਰ ਸਿੰਘ ਕਲਸੀ ਤੇ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਨੇ ਕਿਹਾ ਕਿ ਪਾਰਟੀ ਦੇ ਇਸ ਫੈਸਲੇ ਨਾਲ ਸ਼ੋ੍ਮਣੀ ਅਕਾਲੀ ਦਲ (ਬ) ਹੋਰ ਵੀ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਚ ਹਰ ਮਿਹਨਤੀ ਵਰਕਰ ਦਾ ਪੂਰਾ ਮਾਣ-ਸਨਮਾਨ ਹੁੰਦਾ ਹੈ। ਸੇਵਾ ਮੁਕਤ ਪੁਲਿਸ ਇੰਸਪੈਕਟਰ ਪ੍ਰੇਮ ਸਿੰਘ ਕਲਸੀ, ਮਨਜਿੰਦਰ ਸਿੰਘ ਕਲਸੀ ਤੇ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ (ਬ) ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗਾ। ਇਸ ਮੌਕੇ ਗੁਰਬਚਨ ਸਿੰਘ, ਹੈਪੀ, ਪਰਮਜੀਤ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਸਮੀਤ ਸਿੰਘ ਅਭੀ ਨਾਰੰਗ ਬਣੇ ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ, ਵਰਕਰਾਂ ਵਿਚ ਖੁਸ਼ੀ ਦੀ ਲਹਿਰ-ਗੁਰਪ੍ਰੀਤ ਗੁੱਜਰ ਰੈਲਮਾਜਰਾ ਅਗਲੀ ਖ਼ਬਰ ਕਾਠਗੜ੍ਹ ਵਿਚ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।