10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਟਕਾਰਲਾ ਵਿਖੇ ‘ਵਿਕਸਿਤ ਭਾਰਤ ਸੰਕਲਪ ਸਭਾ’ ਸੰਬੰਧੀ ਸਮਾਗਮ ਕਰਵਾਇਆ

ਬਲਾਚੌਰ, 9 ਅਕਤੂਬਰ (ਨਰੇਸ਼ ਧੌਲ)-ਭਾਰਤੀ ਜਨਤਾ ਪਾਰਟੀ ਵਲੋਂ ਹਲਕਾ ਬਲਾਚੌਰ ਦੇ ਪਿੰਡ ਟਕਾਰਲਾ ਵਿਖੇ ਵਿਕਸਿਤ ਭਾਰਤ ਸੰਕਲਪ ਸਭਾ ਸੰਬੰਧੀ ਵਿਸ਼ਾਲ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਇਹ ਸਮਾਗਮ ਰਾਜਵਿੰਦਰ ਸਿੰਘ ਲੱਕੀ, ਜ਼ਿਲ੍ਹਾ ਪ੍ਰਧਾਨ ਭਾਜਪਾ, ਸ਼ਹੀਦ ਭਗਤ ਸਿੰਘ ਨਗਰ ਤੇ ਸੀਨੀਅਰ ਭਾਜਪਾ ਆਗੂ ਚੌਧਰੀ ਸੰਦੀਪ ਭਾਟੀਆ ਸੋਨੂੰ ਆਦੋਆਣਾ ਦੀ ਅਗਵਾਈ ਹੇਠ ਕਰਵਾਇਆ।

ਅਜੀਤ ਡੈਸਕ 10-10-2026
ਬਲਾਚੌਰ, 9 ਅਕਤੂਬਰ (ਨਰੇਸ਼ ਧੌਲ)-ਭਾਰਤੀ ਜਨਤਾ ਪਾਰਟੀ ਵਲੋਂ ਹਲਕਾ ਬਲਾਚੌਰ ਦੇ ਪਿੰਡ ਟਕਾਰਲਾ ਵਿਖੇ ਵਿਕਸਿਤ ਭਾਰਤ ਸੰਕਲਪ ਸਭਾ ਸੰਬੰਧੀ ਵਿਸ਼ਾਲ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਇਹ ਸਮਾਗਮ ਰਾਜਵਿੰਦਰ ਸਿੰਘ ਲੱਕੀ, ਜ਼ਿਲ੍ਹਾ ਪ੍ਰਧਾਨ ਭਾਜਪਾ, ਸ਼ਹੀਦ ਭਗਤ ਸਿੰਘ ਨਗਰ ਤੇ ਸੀਨੀਅਰ ਭਾਜਪਾ ਆਗੂ ਚੌਧਰੀ ਸੰਦੀਪ ਭਾਟੀਆ ਸੋਨੂੰ ਆਦੋਆਣਾ ਦੀ ਅਗਵਾਈ ਹੇਠ ਕਰਵਾਇਆ। ਸਮਾਗਮ ਵਿਚ ਡਾ. ਅਲਕਾ ਗੁੱਜਰ, ਮੈਂਬਰ ਪਾਰਲੀਮੈਂਟ ਰਾਜ ਸਭਾ ਤੇ ਸਹਿ-ਇੰਚਾਰਜ ਭਾਜਪਾ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵਜੋਂ ਸਰਕਾਰ ਦੇ ਮੁਖੀ ਰਹਿੰਦਿਆਂ 25 ਸਾਲ ਪੂਰੇ ਹੋਣ ਦੇ ਸਫ਼ਰ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ। ਇਸ ਮੌਕੇ ਮੋਦੀ ਦੀ ਅਗਵਾਈ ਹੇਠ ਦੇਸ਼ ਵਿਚ ਹੋਏ ਵਿਕਾਸ, ਸੁਸ਼ਾਸਨ, ਗਰੀਬ ਕਲਿਆਣ, ਬੁਨਿਆਦੀ ਢਾਂਚੇ, ਮਹਿਲਾ ਸਸ਼ਕਤੀਕਰਨ, ਨੌਜਵਾਨਾਂ ਲਈ ਮੌਕਿਆਂ ਅਤੇ ਭਾਰਤ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਬਣਾਉਣ ਲਈ ਕੀਤੇ ਗਏ ਯਤਨਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸਭਾ ਨੂੰ ਸੰਬੋਧਨ ਕਰਦਿਆਂ ਡਾ. ਅਲਕਾ ਗੁੱਜਰ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਜਨ-ਸੇਵਾ ਦੇ ਲੰਮੇ ਸਫ਼ਰ ਦੌਰਾਨ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਗੁਜਰਾਤ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਅਗਵਾਈ ਕਰਦਿਆਂ ਮੋਦੀ ਨੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਨਾਲ ਕੰਮ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਟੀਚਾ ਹਰ ਨਾਗਰਿਕ ਦੀ ਭਾਗੀਦਾਰੀ ਨਾਲ ਹੀ ਪੂਰਾ ਹੋ ਸਕਦਾ ਹੈ। ਅਲਕਾ ਗੁੱਜਰ ਨੇ ਭਾਜਪਾ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਤੇ ਉਪਲਬਧੀਆਂ ਨੂੰ ਸਿਰਫ਼ ਪਾਰਟੀ ਮੰਚਾਂ ਤੱਕ ਸੀਮਤ ਨਾ ਰੱਖਣ, ਬਲਕਿ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚਾਉਣ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਤੇ ਚੌਧਰੀ ਸੰਦੀਪ ਭਾਟੀਆ ਨੇ ਡਾ. ਅਲਕਾ ਗੁੱਜਰ ਦਾ ਟਕਾਰਲਾ ਪਹੁੰਚਣ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ਦੇ ਲੋਕਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਪ੍ਰਤੀ ਭਰੋਸਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਇਸ ਮੌਕੇ ਵਰਿੰਦਰ ਕੌਰ ਥਾਂਦੀ, ਸੋਨੂੰ ਭਾਟੀਆ, ਅਸ਼ੋਕ ਨਾਨੋਵਾਲ, ਬਾਬਾ ਗੁਰਮੀਤ ਸਿੰਘ ਬਕਾਪੁਰ, ਅਜੇ ਕਟਾਰੀਆ, ਅਮਨ ਰਾਣਾ, ਨਰਿੰਦਰ ਸੂਦਨ, ਦਿਨੇਸ਼ ਭਾਰਦਵਾਜ, ਪੰਕਜ਼ ਕੁਮਾਰ ਯੁਵਾ ਮੋਰਚਾ, ਸੰਜੀਵ ਭਾਰਦਵਾਜ, ਡਿੰਪਲ ਭਾਰਦਵਾਜ, ਵਿਜੇ ਟਕਾਰਲਾ, ਮਹਾਂਵੀਰ ਸਰਪੰਚ, ਡਾਕਟਰ ਬਿੰਦਰ, ਰਾਮ ਲਾਲ ਸਿਆਣ, ਵਿਜੇ ਕਸ਼ਯਪ, ਬਿੱਟੂ ਚੌਧਰੀ ਥੋਪੀਆ, ਅਸ਼ੋਕ ਕੁਮਾਰ ਸਾਬਕਾ ਸਰਪੰਚ ਟਕਾਰਲਾ, ਪਰਸ਼ੋਤਮ ਠੇਕੇਦਾਰ, ਚੌਧਰੀ ਸੁਰਜੀਤ ਭਾਟੀਆ ਆਦੋਆਣਾ, ਨੰਦ ਕਿਸ਼ੋਰ, ਰਾਜ ਖਟਾਨਾ, ਵਰਿੰਦਰ ਰਜਵਾੜਾ, ਭਾਸਕਰ ਪਾਠਕ, ਜਸਵੰਤ ਸਿੰਘ ਕੰਗਨਾ, ਚੇਤ ਰਾਮ ਪ੍ਰਧਾਨ ਐੱਸ. ਸੀ. ਮੋਰਚਾ, ਰਾਮ ਥਾਨਵਾਲਾ, ਨਰਿੰਦਰ ਭਾਟੀਆ, ਜਤਿੰਦਰ ਸੈਣੀ, ਮੁਨੀਸ਼ ਅਗਨੀਹੋਤਰੀ, ਰਾਮ ਸ਼ਾਹ ਭਾਟੀਆ, ਸੰਜੀਵ ਰਾਣਾ, ਰਾਜਿੰਦਰ ਖਟਾਨਾ, ਹੁਸਨ ਲਾਲ ਸਾਬਕਾ ਸਰਪੰਚ ਮਣਸੇਵਾਲ, ਡਾਕਟਰ ਹਰਭਜਨ ਸਿੰਘ, ਨਰੇਸ਼ ਰਾਵਲ, ਨਰੇਸ਼ ਸ਼ਰਮਾ, ਕੁਲਦੀਪ ਸਿੰਘ ਸਰਕਲ ਪ੍ਰਧਾਨ ਬਹਿਰਾਮ, ਰਾਮਾ ਨੰਦ ਭਨੋਟ, ਜੱਸੀ ਮਹਾਲੋਂ, ਬਹਾਦੁਰ ਚੰਦ ਅਰੋੜਾ, ਟੀਕਮ ਚੌਧਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਝਿੰਗੜਾਂ ਵਿਖੇ ਮਹਾਰਾਜ ਪ੍ਰੀਤਮ ਦਾਸ ਦੀ ਯਾਦ ’ਚ ਕਰਵਾਏ ਜਾ ਰਹੇ ਛਿੰਝ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।