08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਠੁਆਣਾ ’ਚ ਜ਼ਮੀਨ ਦੇ ਵਿਵਾਦ ’ਚ ਪਰਿਵਾਰ ਦੀ ਕੀਤੀ ਮਾਰਕੁਟਾਈ

ਕੋਟਫ਼ਤੂਹੀ, 7 ਅਕਤੂਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਠੁਆਣਾ ਵਿਚ ਜ਼ਮੀਨੀ ਵਿਵਾਦ ਚੱਲਦੇ ਦੂਸਰੀ ਧਿਰ ਵੱਲੋਂ ਇੱਥੇ ਕੋਠੀ ਵਿਚ ਰਹਿ ਰਹੇ ਪਰਿਵਾਰ ’ਤੇ ਦੇਰ ਸ਼ਾਮ ਨਿਹੰਗ ਸਿੰਘਾਂ ਦੀ ਮਦਦ ਨਾਲ ਕਬਜ਼ਾ ਕਰਨ ਦੀ ਨੀਅਤ ਨਾਲ ਪਰਿਵਾਰ ਦੀ ਮਾਰਕੁਟਾਈ ਕਰ ਕੇ ਘਰੋ ਭਜਾਉਣ ਦੀ ਕੋਸ਼ਿਸ਼ ਕਰ ਕੇ ਅੱਜ ਦੂਸਰੇ ਦਿਨ ਉਨ੍ਹਾਂ ਦੇ ਘਰ ਦਾ ਕੀਮਤੀ ਸਾਮਾਨ ਚੁੱਕਣ ਆਏ ਨਿਹੰਗ ਸਿੰਘਾਂ ਨੂੰ ਮੌਕੇ ’ਤੇ ਥਾਣਾ ਮਾਹਿਲਪੁਰ ਦੀ ਪੁਲਿਸ ਵੱਲੋਂ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸੰਤੋਖ ਸਿੰਘ ਪੁੱਤਰ ਲਛਮਣ ਸਿੰਘ ਨਿਵਾਸੀ ਠੁਆਣਾ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੇ ਘਰ ਗੁਰਵਿੰਦਰ ਸਿੰਘ ਘੋਸਲ (ਪ੍ਰਾਪਰਟੀ ਡੀਲਰ) ਐੱਸ.

ਠੁਆਣਾ ’ਚ ਜ਼ਮੀਨੀ ਵਿਵਾਦ ਵਿਚ ਘਟਨਾ ਦਾ ਜਾਇਜ਼ਾ ਲੈਂਦੇ ਐੱਸ. ਪੀ. ਡੀ. ਨਵਨੀਤ ਸਿੰਘ ਮਾਹਲ, ਐੱਸ. ਐੱਚ. ਓ. ਰਮਨਪ੍ਰੀਤ ਕੌਰ ਤੇ ਹੋਰ। ਤਸਵੀਰ. ਅਵਤਾਰ ਸਿੰਘ ਅਟਵਾਲ 08-10-2026
ਕੋਟਫ਼ਤੂਹੀ, 7 ਅਕਤੂਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਠੁਆਣਾ ਵਿਚ ਜ਼ਮੀਨੀ ਵਿਵਾਦ ਚੱਲਦੇ ਦੂਸਰੀ ਧਿਰ ਵੱਲੋਂ ਇੱਥੇ ਕੋਠੀ ਵਿਚ ਰਹਿ ਰਹੇ ਪਰਿਵਾਰ ’ਤੇ ਦੇਰ ਸ਼ਾਮ ਨਿਹੰਗ ਸਿੰਘਾਂ ਦੀ ਮਦਦ ਨਾਲ ਕਬਜ਼ਾ ਕਰਨ ਦੀ ਨੀਅਤ ਨਾਲ ਪਰਿਵਾਰ ਦੀ ਮਾਰਕੁਟਾਈ ਕਰ ਕੇ ਘਰੋ ਭਜਾਉਣ ਦੀ ਕੋਸ਼ਿਸ਼ ਕਰ ਕੇ ਅੱਜ ਦੂਸਰੇ ਦਿਨ ਉਨ੍ਹਾਂ ਦੇ ਘਰ ਦਾ ਕੀਮਤੀ ਸਾਮਾਨ ਚੁੱਕਣ ਆਏ ਨਿਹੰਗ ਸਿੰਘਾਂ ਨੂੰ ਮੌਕੇ ’ਤੇ ਥਾਣਾ ਮਾਹਿਲਪੁਰ ਦੀ ਪੁਲਿਸ ਵੱਲੋਂ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸੰਤੋਖ ਸਿੰਘ ਪੁੱਤਰ ਲਛਮਣ ਸਿੰਘ ਨਿਵਾਸੀ ਠੁਆਣਾ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੇ ਘਰ ਗੁਰਵਿੰਦਰ ਸਿੰਘ ਘੋਸਲ (ਪ੍ਰਾਪਰਟੀ ਡੀਲਰ) ਐੱਸ. ਬੀ. ਐੱਸ. ਨਗਰ ਨਵਾਂ ਸ਼ਹਿਰ ਵੀਹ-ਪੱਚੀ ਹੋਰ ਵਿਅਕਤੀ ਜਿਨ੍ਹਾਂ ਨਾਲ 2 ਔਰਤਾਂ ਵੀ ਸਨ ਸਾਡੇ ਘਰ ਆਏ ਤੇ ਘਰ ਇਨ੍ਹਾਂ ਸਾਰਿਆ ਨੇ ਮਿਲ ਕੇ ਘਰ ਅੰਦਰ ਕੁਲਦੀਪ ਕੌਰ ਦੀ ਬੇਰਹਿਮੀ ਨਾਲ ਮਾਰਕੁਟਾਈ ਕਰ ਕੇ ਘਰ ਵਿਚ ਪਏ ਝੋਨੇ ਦੀ ਫ਼ਸਲ ਦੀ ਰਕਮ, ਹੋਰ ਨਗਦੀ ਤੇ ਕੀਮਤੀ ਸਾਮਾਨ ਚੋਰੀ ਕਰ ਕੇ ਕੁਲਦੀਪ ਕੌਰ ਨੂੰ ਆਪਣੇ ਨਾਲ ਅਗਵਾ ਕਰ ਕੇ ਲੈ ਗਏ, ਇਸ ਤੋ ਬਾਅਦ ਮੈਂ ਤੇ ਹਰਮਨਦੀਪ ਸਿੰਘ ਆਪਣੀ ਕਾਰ ਵਿਚ ਆਪਣੇ ਘਰ ਨੂੰ ਆ ਰਹੇ ਸੀ ਤਾਂ ਘਰ ਤੋਂ ਥੋੜ੍ਹੀ ਦੂਰ ਰਸਤੇ ਵਿਚ ਇਨ੍ਹਾਂ ਸਾਰਿਆਂ ਨੇ ਸਾਡੀ ਕਾਰ ਘੇਰ ਕੇ ਸਾਡੇ ’ਤੇ ਜਾਨਲੇਵਾ ਹਮਲਾ ਕਰ ਕੇ ਸਾਡੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਇਹ ਸਾਨੂੰ ਵੀ ਅਗਵਾ ਕਰ ਕੇ ਘੁਮਾਉਂਦੇ ਰਹੇ ਤੇ ਫਿਰ ਇਨ੍ਹਾਂ ਮੈਨੂੰ ਡਰਾ ਧਮਕਾ ਕੇ ਮੇਰੇ ਕੋਲੋਂ ਜ਼ਬਰਦਸਤੀ ਬਿਆਨ ਦਿਵਾਏ ਤੇ ਉਸ ਦੀ ਵੀਡੀਓ ਬਣਾਈ ਤੇ ਸਾਫ਼ ਪੇਪਰਾਂ ਉੱਪਰ ਅੰਗੂਠਾ ਲਗਵਾ ਲਿਆ ਤੇ ਧਮਕੀ ਦਿੱਤੀ ਜੇਕਰ ਤੁਸੀਂ ਪੁਲਿਸ ਨੂੰ ਦੱਸਿਆ ਤਾਂ ਪਰਿਵਾਰ ਨੂੰ ਜਾਨੋਂ ਮਾਰ ਦੇਵਾਂਗੇ, ਬਾਅਦ ਵਿਚ ਸਾਨੂੰ ਮੁਕੰਦਪੁਰ (ਸ਼ਹੀਦ ਭਗਤ ਸਿੰਘ ਨਗਰ) ਨਹਿਰ ’ਤੇ ਸੁੱਟ ਕੇ ਫ਼ਰਾਰ ਹੋ ਗਏ, ਅੱਜ ਦੂਸਰੇ ਦਿਨ ਇਹ ਉਕਤ ਪ੍ਰਾਪਰਟੀ ਡੀਲਰ ਦੋ ਗੱਡੀਆਂ ਨਿਹੰਗ ਸਿੰਘਾਂ ਦੀਆਂ ਤੇ ਕੁੱਝ ਹੋਰ ਵਿਅਕਤੀ ਜੋ ਲਗਭਗ ਡੇਢ ਕੁ ਦਰਜਨ ਦੇ ਕਰੀਬ ਸਨ, ਲੈ ਕੇ ਆਇਆ ਤੇ ਘਰ ਦਾ ਕੀਮਤੀ ਸਾਮਾਨ ਪਸ਼ੂ ਗੱਡੀਆਂ ਵਿਚ ਲੱਗਣ ਲੱਗ ਪਏ, ਇਸ ਘਟਨਾ ਦਾ ਪੱਤਾ ਲਾਗਦਿਆਂ ਮੌਕੇ ਤੇ ਐੱਸ. ਐੱਚ. ਓ. ਰਮਨਪ੍ਰੀਤ ਕੌਰ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਦਲੇਰੀ ਨਾਲ ਇਨ੍ਹਾਂ ਨੂੰ ਰੋਕਿਆ ਤੇ ਗੱਡੀਆਂ ਵਿਚ ਲੱਦੇ ਪਸ਼ੂ ਤੇ ਹੋਰ ਸਾਮਾਨ ਵਾਪਸ ਘਰ ਵਿਚ ਰਖਵਾਇਆ ਤੇ ਅਣਪਛਾਤਿਆਂ ਨੂੰ ਕਾਬੂ ਕੀਤਾ ਜਦਕਿ ਘਰ ਵਾਲਿਆਂ ਅਨੁਸਾਰ ਘਰ ਦੇ ਅੰਦਰ ਏ. ਸੀ. ਐੱਲ. ਈ. ਡੀ, ਕਾਰ, ਕੱਪੜੇ, ਘਰ ਦਾ ਸਾਰਾ ਕੀਮਤੀ ਸਮਾਨ ਗ਼ਾਇਬ ਗ਼ਾਇਬ ਹੈ। ਇਸ ਮੌਕੇ ਕੋਟ ਫ਼ਤੂਹੀ ਤੋ ਰੋਜ਼ਾਨਾ ‘ਅਜੀਤ’ ਦੇ ਕਵਰੇਜ ਕਰ ਰਹੇ ਪੱਤਰਕਾਰ ਨੂੰ ਪੁਲਿਸ ਅਫ਼ਸਰ ਨੇ ਪੁਲਿਸ ਦੀ ਗੱਡੀ ਵਿਚ ਬਠਾਉਣ ਲਈ ਮੁਲਾਜ਼ਮਾਂ ਨੂੰ ਹੁਕਮ ਦਿੱਤਾ, ਜਿਸ ’ਤੇ ਪੱਤਰਕਾਰ ਗੱਡੀ ਵੱਲ ਨੂੰ ਚੱਲ ਪਿਆ ਤੇ ਮੌਕੇ ’ਤੇ ਘਰ ਅੰਦਰ ਹੋਏ ਨੁਕਸਾਨ ਤੇ ਟੁੱਟ ਭੱਜ ਵਿਖਾਉਣ ਲਈ ਜਦੋਂ ਮੌਕੇ ’ਤੇ ਸਰਪੰਚ ਦੇ ਪਤੀ ਠੇਕੇਦਾਰ ਰਾਮ ਤੇ ਹੋਰ ਉਨ੍ਹਾਂ ਨੂੰ ਬੁਲਾ ਰਹੇ ਸਨ ਤਾਂ ਪੱਤਰਕਾਰ ਨੇ ਦੱਸਿਆ ਕਿ ਮੈਨੂੰ ਤਾਂ ਇਹ ਕਵਰੇਜ ਕਰਨ ਤੋਂ ਪੁਲਿਸ ਨੇ ਰੋਕਿਆ ਹੋਇਆ ਹੈ ਤਾਂ ਸਥਾਨਕ ਪੁਲਿਸ ਮੁਲਾਜ਼ਮਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਅਫ਼ਸਰ ਨੂੰ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਇਨ੍ਹਾਂ ਨੂੰ ਦੂਸਰੀ ਧਿਰ ਨਿਹੰਗ ਸਿੰਘ ਧਿਰ ਦਾ ਸਮਝਦਾ ਰਿਹਾ ਤੇ ਆ ਕੇ ਪੱਤਰਕਾਰ ਨਾਲ ਗੱਲਬਾਤ ਕੀਤੀ ਤੇ ਕਵਰੇਜ ਕਰਨ ਲਈ ਨਾਲ ਲੈ ਗਏ। ਇਸ ਮੌਕੇ ਐੱਸ. ਪੀ. ਡੀ. ਨਵਨੀਤ ਸਿੰਘ ਮਾਹਲ, ਡੀ. ਐੱਸ. ਪੀ ਭਾਰਤ ਭੂਸ਼ਨ ਗੜ੍ਹਸ਼ੰਕਰ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਪਰਿਵਾਰ ਨਾਲ ਗੱਲਬਾਤ ਕੀਤੀ।
ਪਿਛਲੀ ਖ਼ਬਰ ਫ਼ਿਰੋਜ਼ਪੁਰ ਲੋਕ ਲਹਿਰ’ ਵਲ਼ੋਂ ਚੁੰਗੀ ਨੰਬਰ 7 ’ਤੇ ਵਿਸ਼ਾਲ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਚੌਲਾਂਗ ਖੇਤਰ ਦੇ ਪਿੰਡਾਂ ਵਿਚ ਮੀਂਹ ਹਨੇਰੀ ਤੇ ਹੋਈ ਗੜੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।