04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕੇ. ਸੀ. ਹੋਟਲ ਮੈਨੇਜਮੈਂਟ ਕਾਲਜ ਵਿਚ ਮਨਾਇਆ ਵਿਸ਼ਵ ਸੈਰ-ਸਪਾਟਾ ਦਿਵਸ

ਨਵਾਂਸ਼ਹਿਰ, 3 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕੇ. ਸੀ.

ਅਜੀਤ ਡੈਸਕ 04-10-2026
ਨਵਾਂਸ਼ਹਿਰ, 3 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕੇ. ਸੀ. ਕਾਲਜ ਆਫ ਹੋਟਲ ਮੈਨੇਜਮੈਂਟ ਵਿਖੇ ਪ੍ਰਿੰਸੀਪਲ ਡਾ. ਬਲਜੀਤ ਕੌਰ ਦੀ ਦੇਖ-ਰੇਖ ਹੇਠ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ। ਇਸ ਸਾਲ ਦੇ ਥੀਮ ‘ਡਿਜੀਟਲ ਏਜੰਡਾ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਸੈਰ-ਸਪਾਟੇ ਨੂੰ ਨਵਾਂ ਰੂਪ ਦੇਣਾ’ ਤਹਿਤ ਕਾਲਜ ਵਿਚ ਵੱਖ-ਵੱਖ ਗਤੀਵਿਧੀਆਂ ਤੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥਣਾਂ ਵਲੋਂ ਰੰਗੋਲੀ ਸਜਾਈ ਤੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਭਾਗ ਲਿਆ ਗਿਆ। ਇਸ ਤੋਂ ਇਲਾਵਾ ਭਾਰਤ ਦੇ ਵੱਖੋ-ਵੱਖ ਸੂਬਿਆਂ ਦੀਆਂ ਰਵਾਇਤੀ ਪੁਸ਼ਾਕਾਂ ਪਹਿਨ ਕੇ ਉਨ੍ਹਾਂ ਸੂਬਿਆਂ ਦੇ ਪ੍ਰਸਿੱਧ ਪਕਵਾਨ ਤਿਆਰ ਕਰਕੇ ਪੇਸ਼ ਕੀਤੇ ਗਏ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਕੇ. ਸੀ. ਕਾਲਜ ਆਫ ਐਜੂਕੇਸ਼ਨ ਦੀ ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ ਤੇ ਐਸ. ਏ. ਓ. ਇੰਜ. ਰਾਜਿੰਦਰ ਕੁਮਾਰ ਮੂੰਮ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਪ੍ਰੋਗਰਾਮ ਕੋਆਰਡੀਨੇਟਰ ਮਨਪ੍ਰੀਤ ਕੌਰ ਤੇ ਵਿਵੇਕ ਨੇ ਦੱਸਿਆ ਕਿ ਰੰਗੋਲੀ ਮੁਕਾਬਲੇ ਵਿਚ ਸਿਮਰਨ ਗਰੇਵਾਲ-ਮਨਪ੍ਰੀਤ ਕੌਰ ਨੇ ਪਹਿਲਾ, ਕੰਚਨ-ਰਿਆ ਬੱਧਨ ਨੇ ਦੂਜਾ ਤੇ ਅਨੁਰਾਧਾ-ਸਿਮਰਨਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਹਰਦੀਪ, ਜਸ਼ਨਦੀਪ ਕੌਰ ਤੇ ਸ੍ਰਿਸ਼ਟੀ (ਪੰਜਾਬੀ ਪਕਵਾਨ) ਅਤੇ ਰਵੀ, ਲਵਪ੍ਰੀਤ ਸਿੰਘ ਤੇ ਓਮਨ (ਹਿਮਾਚਲੀ ਪਕਵਾਨ) ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਸ਼ ਤੇ ਰੰਧੀਰ ਸਿੰਘ (ਜੰਮੂ-ਕਸ਼ਮੀਰੀ ਪਕਵਾਨ) ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਪੋਸਟਰ ਮੇਕਿੰਗ ਮੁਕਾਬਲੇ ਵਿਚ ਕਿਰਨਦੀਪ ਕੌਰ ਨੇ ਪਹਿਲਾ, ਅਲਗਿਧਾ ਨੇ ਦੂਜਾ ਤੇ ਐਚ. ਐਲਥਨ ਨੇ ਤੀਜਾ ਸਥਾਨ ਹਾਸਿਲ ਕੀਤਾ। ਮੌਕੇ ‘ਤੇ ਸਹਾਇਕ ਪ੍ਰੋ. ਵਿਵੇਕ, ਦੀਪਕ ਕੁਮਾਰ, ਮਨਪ੍ਰੀਤ ਕੌਰ, ਮੁਸਕਾਨ, ਵਿਨੈ, ਭਵਿਆ, ਮਨਦੀਪ, ਅਭਿਨਵ, ਤਨੂ, ਬਿੱਟੂ, ਅਜੀਤ ਪਾਲ ਤੇ ਵਿਪਨ ਕੁਮਾਰ ਸਮੇਤ ਹੋਰ ਸਟਾਫ ਮੈਂਬਰ ਤੇ ਵਿਦਿਆਰਥੀ ਮੌਜੂਦ ਸਨ।
ਪਿਛਲੀ ਖ਼ਬਰ ਬਾਹੜੋਵਾਲ ਦੇ ਵਿਦਿਆਰਥੀ ਪਹਿਲਵਾਨਾਂ ਨੇ ਜਿੱਤੇ ਤਗਮੇ ਅਗਲੀ ਖ਼ਬਰ ਵੈੱਲਫੇਅਰ ਸੁਸਾਇਟੀ ਵਲੋਂ ਲਗਾਏ ਜਾ ਰਹੇ ਅੱਖਾਂ ਦੇ ਮੁਫਤ ਜਾਂਚ ਕੈਂਪ-ਤੇਲੂ ਰਾਮ ਛਦੌੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।