03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬਾਬਾ ਗੁਰਦਿੱਤਾ ਜੀ ਦੇ ਦਰ ’ਤੇ ਸ਼ਰਧਾ-ਭਾਵਨਾ ਨਾਲ ਕੀਤੀ ਅਰਦਾਸ ਕਦੇ ਵਿਰਥੀ ਨਹੀ ਜਾਂਦੀ-ਬਾਬਾ ਕੁਲਦੀਪ ਸਿੰਘ

ਸੜੋਆ, 2 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪ੍ਰਬੰਧਕ ਕਮੇਟੀ ਪਿੰਡ ਕਟਵਾਰਾ ਵਲੋਂ ਗੁਰਦੁਆਰਾ ਸਾਹਿਬ ਵਿਖੇ ਪੂਰਨਮਾਸ਼ੀ ਦੇ ਸ਼ੁੱਭ ਅਵਸਰ ’ਤੇ ਚੌਧਰੀ ਕੈਲਾਸ਼ ਚੰਦਰ ਥਾਣੇਦਾਰ ਦੇ ਪੋਤਰੇ ਅਗਮਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ’ਚ ਵਿਸ਼ੇਸ਼ ਸਮਾਗਮ ਕਰਵਾਏ ਗਏ। ਗੁਰੁੂ ਘਰ ਵਿਖੇ ਆਰੰਭੇ ਪਾਠ ਦੇ ਭੋਗ ਉਪਰੰਤ ਬਾਬਾ ਕੁਲਦੀਪ ਸਿੰਘ ਗੁਰਦੁਆਰਾ ਨਾਨਕਸਰ ਠਾਠ ਮਜਾਰੀ ਵਾਲਿਆਂ ਨੇ ਕੀਰਤਨ ਕੀਤਾ।

ਅਜੀਤ ਡੈਸਕ 03-10-2026
ਸੜੋਆ, 2 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪ੍ਰਬੰਧਕ ਕਮੇਟੀ ਪਿੰਡ ਕਟਵਾਰਾ ਵਲੋਂ ਗੁਰਦੁਆਰਾ ਸਾਹਿਬ ਵਿਖੇ ਪੂਰਨਮਾਸ਼ੀ ਦੇ ਸ਼ੁੱਭ ਅਵਸਰ ’ਤੇ ਚੌਧਰੀ ਕੈਲਾਸ਼ ਚੰਦਰ ਥਾਣੇਦਾਰ ਦੇ ਪੋਤਰੇ ਅਗਮਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ’ਚ ਵਿਸ਼ੇਸ਼ ਸਮਾਗਮ ਕਰਵਾਏ ਗਏ। ਗੁਰੁੂ ਘਰ ਵਿਖੇ ਆਰੰਭੇ ਪਾਠ ਦੇ ਭੋਗ ਉਪਰੰਤ ਬਾਬਾ ਕੁਲਦੀਪ ਸਿੰਘ ਗੁਰਦੁਆਰਾ ਨਾਨਕਸਰ ਠਾਠ ਮਜਾਰੀ ਵਾਲਿਆਂ ਨੇ ਕੀਰਤਨ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਨੇ ਥਾਣੇਦਾਰ ਕੈਲਾਸ਼ ਚੰਦਰ ਦੇ ਘਰ ਪੋਤਰੇ ਦੀ ਦਾਤ ਬਖਸ਼ੀ ਹੈ, ਉਸੇ ਤਰ੍ਹਾਂ ਬਾਬਾ ਜੀ ਸਭ ਦੀਆਂ ਝੋਲੀਆ ਭਰਨ, ਹਰੇਕ ਘਰ ਅੰਦਰ ਖੁਸ਼ੀਆਂ ਵੰਡਣ। ਉਨ੍ਹਾਂ ਕਿਹਾ ਕਿ ਨਗਰ ਕਟਵਾਰਾ ਦੀਆਂ ਸੰਗਤਾਂ ਬਹੁਤ ਹੀ ਭਾਗਾਂ ਵਾਲੀਆਂ ਹਨ, ਜਿਨ੍ਹਾਂ ਨੇ ਬਾਬਾ ਗੁਰਦਿੱਤਾ ਜੀ ਦੀ ਕ੍ਰਿਪਾ ਨਾਲ ਕਟਵਾਰਾ ਵਿਖੇ ਕੁਝ ਹੀ ਸਮੇਂ ਅੰਦਰ ਬਾਬਾ ਜੀ ਦੀ ਨਿਘੀ ਯਾਦ ’ਚ ਉਹ ਅਲੀਸ਼ਾਨ ਗੁਰਦੁਆਰਾ ਬਣਾ ਦਿੱਤਾ, ਜਿਸ ਬਾਰੇ ਸੰਗਤਾਂ ਉਮੀਦ ਵੀ ਨਹੀ ਕਰ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਗੁਰੁੂ ਘਰ ਬਣਨ ’ਚ ਬਹੁਤ ਲੰਮਾ ਸਮਾਂ ਲਗ ਜਾਂਦਾ ਹੈ, ਪਰ ਇਹ ਸਭ ਕੁਝ ਬਾਬਾ ਜੀ ਦੀ ਕ੍ਰਿਪਾ ਸਦਕਾ ਹੀ ਸੰਭਵ ਹੋਇਆ ਹੈ। ਇਸ ਮੌਕੇ ਚੌਧਰੀ ਸੋਹਣ ਲਾਲ ਟੀਹਰਾ, ਨਰਿੰਦਰ ਕੁਮਾਰ ਬਾਂਠ ਮੁਖ ਅਧਿਆਪਕ, ਬਲਵੀਰ ਚੰਦ ਧਰਮਪੁਰ, ਥਾਣੇਦਾਰ ਕੈਲਾਸ਼ ਚੰਦਰ, ਬਲਵਿੰਦਰ ਕੁਮਾਰ, ਗੁਰਚਰਨ ਸਿੰਘ, ਵਿਜੈ ਕੁਮਾਰ, ਰਾਕੇਸ਼ ਕੁਮਾਰ, ਭਗਤ ਗੁਰਮੇਲ ਰਾਮ, ਸਰਬਣ ਰਾਮ ਮੀਲੂ, ਹਰਮੇਸ਼ ਲਾਲ, ਤੇਲੂ ਰਾਮ, ਰਵੀ ਕੁਮਾਰ, ਓਮ ਪ੍ਰਕਾਸ਼, ਲਾਲ ਚੰਦ ਬਿਟੂ, ਸਤਨਾਮ ਸਿੰਘ ਸਰਪੰਚ ਕਟਵਾਰਾ ਖੁਰਦ, ਗੁਰਮੀਤ ਲਾਲ ਸਾਬਕਾ ਸਰਪੰਚ, ਰੋਸ਼ਨ ਲਾਲ ਚੇਚੀ, ਇਕਬਾਲ ਸਿੰਘ, ਅਸ਼ਵਨੀ ਕੁਮਾਰ, ਜਸਵਿੰਦਰ ਸਿੰਘ, ਅਵਤਾਰ ਸਿੰਘ ਟੋਰੋਵਾਲ, ਹੁਸਨ ਚੰਦ ਮੀਲੂ, ਜਸਪਾਲ, ਜਸਵਿੰਦਰ ਸਿੰਘ ਚੂਹੜ੍ਹਪੁਰ, ਸੁਰਿੰਦਰ ਪਾਲ, ਰੌਸ਼ਨ ਲਾਲ, ਹੈਪੀ ਚਾੜ, ਰਾਜ ਕੁਮਾਰ ਤੇ ਗੁਰਬਚਨ ਚੰਦ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਹਿਯੋਗ ਸੇਵਾ ਸੁਸਾਇਟੀ ਨੇ 20 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ 100ਵਾਂ ਸ਼ਹੀਦੀ ਦਿਵਸ ਰਾਸ਼ਟਰੀ ਪੱਧਰ ’ਤੇ ਮਨਾਇਆ ਜਾਵੇ-ਪ੍ਰਿੰ: ਡਾ: ਕਰਨਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।