03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ ਵਲੋਂ ਭਾਣੇਵਾਲ ਵਿਖੇ ਵਿਸ਼ੇਸ਼ ਲੋਕ ਮਿਲਣੀ

ਬਲਾਚੌਰ, 2 ਅਕਤੂਬਰ (ਨਰੇਸ਼ ਧੌਲ)-ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਚੌਧਰੀ ਸਤਨਾਮ ਜਲਾਲਪੁਰ ਵਲੋਂ ਪਿੰਡ ਭਾਣੇਵਾਲ ਵਿਖੇ ਵਿਸ਼ੇਸ਼ ਤੌਰ ’ਤੇ ਲੋਕ ਮਿਲਣੀ ਕੀਤੀ, ਜਿਸ ਵਿਚ ਉਨ੍ਹਾਂ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਤੇ ਦੱਸਿਆ ਕਿ ਇਕ ਪਾਸੇ ਪੰਜਾਬ ਸਰਕਾਰ ਦੀ ਮੌਜੂਦਾ ਮਾਨ ਸਰਕਾਰ ਹੈ, ਜਿਸ ਨੇ ਆਪਣੀਆਂ ਸਾਰੀਆਂ ਪੰਜ ਗਰੰਟੀਆਂ ਪੂਰੀਆਂ ਕੀਤੀਆਂ ਅਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕੰਮ ਕੀਤੇ ਜਿਨ੍ਹਾਂ ਦੇ ਵਾਅਦੇ ਵੀ ਨਹੀਂ ਕੀਤੇ ਸਨ। ਦੂਜੇ ਪਾਸੇ ਪੁਰਾਣੀਆਂ ਉਹ ਸਰਕਾਰਾਂ, ਜਿਨ੍ਹਾਂ ਨੇ ਝੂਠੇ ਵਾਅਦੇ ਕੀਤੇ ਅਤੇ ਆਪਣੀ ਸਰਕਾਰ ਵਿਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।

ਅਜੀਤ ਡੈਸਕ 03-10-2026
ਬਲਾਚੌਰ, 2 ਅਕਤੂਬਰ (ਨਰੇਸ਼ ਧੌਲ)-ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਚੌਧਰੀ ਸਤਨਾਮ ਜਲਾਲਪੁਰ ਵਲੋਂ ਪਿੰਡ ਭਾਣੇਵਾਲ ਵਿਖੇ ਵਿਸ਼ੇਸ਼ ਤੌਰ ’ਤੇ ਲੋਕ ਮਿਲਣੀ ਕੀਤੀ, ਜਿਸ ਵਿਚ ਉਨ੍ਹਾਂ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਤੇ ਦੱਸਿਆ ਕਿ ਇਕ ਪਾਸੇ ਪੰਜਾਬ ਸਰਕਾਰ ਦੀ ਮੌਜੂਦਾ ਮਾਨ ਸਰਕਾਰ ਹੈ, ਜਿਸ ਨੇ ਆਪਣੀਆਂ ਸਾਰੀਆਂ ਪੰਜ ਗਰੰਟੀਆਂ ਪੂਰੀਆਂ ਕੀਤੀਆਂ ਅਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕੰਮ ਕੀਤੇ ਜਿਨ੍ਹਾਂ ਦੇ ਵਾਅਦੇ ਵੀ ਨਹੀਂ ਕੀਤੇ ਸਨ। ਦੂਜੇ ਪਾਸੇ ਪੁਰਾਣੀਆਂ ਉਹ ਸਰਕਾਰਾਂ, ਜਿਨ੍ਹਾਂ ਨੇ ਝੂਠੇ ਵਾਅਦੇ ਕੀਤੇ ਅਤੇ ਆਪਣੀ ਸਰਕਾਰ ਵਿਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਨਹਿਰਾਂ ਦਾ ਪਾਣੀ 22 ਫੀਸਦੀ ਤੋਂ ਵਧਾ ਕੇ 80 ਫੀਸਦੀ ਤੱਕ ਕਿਸਾਨਾਂ ਨੂੰ ਦੇਣਾ ਸ਼ੁਰੂ ਕੀਤਾ, ਜਿਸ ਨਾਲ ਜ਼ਮੀਨ ਹੇਠੋਂ ਪਾਣੀ ਘੱਟ ਕੱਢਣਾ ਪਿਆ ਅਤੇ ਪਾਣੀ ਦਾ ਲੈਵਲ ਪੂਰੇ ਪੰਜਾਬ ਵਿਚ ਦੋ ਤੋਂ ਚਾਰ ਮੀਟਰ ਤੱਕ ਉਪਰ ਆ ਗਿਆ ਜੋ ਕਿ ਇਕ ਬਹੁਤ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਉਸ ਪਾਰਟੀ ਦੀ ਸਰਕਾਰ ਨੂੰ ਹੀ ਦੁਬਾਰਾ ਲਿਆਉਣ, ਜਿਨ੍ਹਾਂ ਨੇ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕੀਤਾ। ਇਕੱਤਰਿਤ ਹੋਏ ਲੋਕਾਂ ਨੇ ਵੀ ਸਤਨਾਮ ਜਲਾਲਪੁਰ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਈ ਤੇ ਦੁਬਾਰਾ ਮਾਨ ਸਰਕਾਰ ਨੂੰ ਲਿਆਉਣ ਦਾ ਅਹਿਦ ਕੀਤਾ। ਇਸ ਮੌਕੇ ਚੌਧਰੀ ਹੁਸਨ ਲਾਲ, ਅਸ਼ਵਨੀ ਕੁਮਾਰ ਪੰਚ, ਸੁਭਾਸ਼ ਨੰਬਰਦਾਰ, ਰਾਧੇ ਸ਼ਾਮ, ਰਾਜ ਕੁਮਾਰ ਦੇਦੜ, ਹਰਮੇਸ਼ ਹੱਕਲਾ, ਰਾਜ ਕੁਮਾਰ ਪੀ ਪੀ, ਅਸੋਕ ਕੁਮਾਰ ਹਕਲਾ, ਮਦਨ ਲਾਲ ਹਕਲਾ, ਸੱਤ ਪਾਲ ਹੱਕਲਾ, ਰਕੇਸ਼ ਕੁਮਾਰ ਹੱਕਲਾ, ਕੇਸ਼ਵ ਹੱਕਲਾ, ਵਾਸ ਦੇਵ ਸਾਬਕਾ ਸਰਪੰਚ, ਚਮਨ ਲਾਲ, ਦੇਸ ਰਾਜ ਹੱਕਲਾ, ਮਹਿੰਦਰ ਪਾਲ, ਪੰਮੀ ਦੇਦੜ, ਸੋਨੂੰ ਚੌਧਰੀ, ਲਖਵੀਰ ਲੱਖਾ, ਬਹਾਦਰ ਦੇਦੜ ਅਤੇ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ 100ਵਾਂ ਸ਼ਹੀਦੀ ਦਿਵਸ ਰਾਸ਼ਟਰੀ ਪੱਧਰ ’ਤੇ ਮਨਾਇਆ ਜਾਵੇ-ਪ੍ਰਿੰ: ਡਾ: ਕਰਨਾਣਾ ਅਗਲੀ ਖ਼ਬਰ ਗੁਰੂ ਸਹਾਇ ਕਾਨਵੈਂਟ ਸਕੂਲ ਵਿਚ ਗਾਂਧੀ ਜੈਅੰਤੀ ਮੌਕੇ ਹਾਊਸ ਵਾਈਜ਼ ਭਾਸ਼ਣ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।