ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪੌੜ ਸਾਹਿਬ ਲੋਹਟ ਵਿਖੇ ਜੋੜ ਮੇਲਾ ਕੱਲ੍ਹ
ਬਲਾਚੌਰ, 1 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਮੀਰੀ ਪੀਰੀ ਦੇ ਮਾਲਿਕ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਪੌੜ੍ਹ ਸਾਹਿਬ ਛਾਉਣੀ ਘੋੜਿਆਂ ਦੀ ਪਿੰਡ ਲੋਹਟ ਵਿਖੇ ਸਾਲਾਨਾਂ ਜੋੜ ਮੇਲਾ 3 ਅਕਤੂਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਜਗਦੀਪ ਸਿੰਘ ਨੇ ਅਸਥਾਨ ਸੰਬਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੇ ਯੁੱਧ ਉਪਰੰਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਪਣੇ ਸਿੰਘਾਂ ਨਾਲ ਸ਼੍ਰੀ ਕੀਰਤਪੁਰ ਸਾਹਿਬ ਜਾ ਰਹੇ ਸਨ ਤਾਂ ਇਸ ਅਸਥਾਨ ‘ਤੇ ਪੜ੍ਹਾਅ ਕੀਤਾ ਅਤੇ ਉਨ੍ਹਾਂ ਨਾਲ ਕੁੱਝ ਜਖਮੀ ਸਿੰਘ ਇਸ ਸਥਾਨ ‘ਤੇ ਸਰੀਰ ਛੱਡ ਗਏ ਸਨ, ਜਿਨ੍ਹਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ ਵਿਖੇ ਕੀਤਾ।
ਮ
ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪੌੜ ਸਾਹਿਬ ਪਿੰਡ ਲੋਹਟ। ਅਸਥਾਨ ਵਿੱਚ ਸੁਸ਼ੋਭਿਤ ਸ਼ਹੀਦ ਹੋਏ ਸਿੰਘਾਂ ਦੇ ਸ਼ਸਤਰ ਅਤੇ ਗੁਰੂ ਸਾਹਿਬ ਜੀ ਦੇ ਘੌੜੇ ਦਾ ਪੌੜ ਸਾਹਿਬ।
02-10-2026
ਬਲਾਚੌਰ, 1 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਮੀਰੀ ਪੀਰੀ ਦੇ ਮਾਲਿਕ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਪੌੜ੍ਹ ਸਾਹਿਬ ਛਾਉਣੀ ਘੋੜਿਆਂ ਦੀ ਪਿੰਡ ਲੋਹਟ ਵਿਖੇ ਸਾਲਾਨਾਂ ਜੋੜ ਮੇਲਾ 3 ਅਕਤੂਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਜਗਦੀਪ ਸਿੰਘ ਨੇ ਅਸਥਾਨ ਸੰਬਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੇ ਯੁੱਧ ਉਪਰੰਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਪਣੇ ਸਿੰਘਾਂ ਨਾਲ ਸ਼੍ਰੀ ਕੀਰਤਪੁਰ ਸਾਹਿਬ ਜਾ ਰਹੇ ਸਨ ਤਾਂ ਇਸ ਅਸਥਾਨ ‘ਤੇ ਪੜ੍ਹਾਅ ਕੀਤਾ ਅਤੇ ਉਨ੍ਹਾਂ ਨਾਲ ਕੁੱਝ ਜਖਮੀ ਸਿੰਘ ਇਸ ਸਥਾਨ ‘ਤੇ ਸਰੀਰ ਛੱਡ ਗਏ ਸਨ, ਜਿਨ੍ਹਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ ਵਿਖੇ ਕੀਤਾ। ਇਸ ਅਸਥਾਨ ‘ਤੇ ਮੀਰੀ-ਪੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੇ ਪੌੜ੍ਹ ਸਾਹਿਬ ਅਤੇ ਸੱਚਖੰਡ ਪਿਆਨਾਂ ਕਰ ਗਏ ਸਿੰਘਾਂ ਦੇ ਸ਼ਸਤਰ ਸ਼ੁਸ਼ੋਭਿਤ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਇਸ ਅਸਥਾਨ ਦੀ ਸੇਵਾ ਉਨ੍ਹਾਂ ਦੇ ਦਾਦਾ ਸੱਚਖੰਡ ਵਾਸੀ ਬਾਬਾ ਧਰਮ ਸਿੰਘ ਜੀ ਕਰਿਆ ਕਰਦੇ ਸਨ। ਸਰਪ੍ਰਸਤ ਮਹੰਤ ਜਗਦੀਪ ਸਿੰਘ ਨੇ ਦੱਸਿਆ ਕਿ 3 ਅਕਤੂਬਰ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਇਸ ਅਸਥਾਨ ‘ਤੇ ਚਰਨ ਪਾਉਣ ਦੀ ਯਾਦ ਅਤੇ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਇੰਦਰਜੀਤ ਸਿੰਘ ਰੱਕਬੇ ਵਾਲਿਆਂ ਅਤੇ ਸੱਚਖੰਡ ਵਾਸੀ ਬਾਬਾ ਧਰਮ ਸਿੰਘ ਦੀ ਨਿੱਘੀ ਯਾਦ ਵਿੱਚ ਜੋੜ ਮੇਲਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਕੀਤੀ ਗਈ ਹੈ ਅਤੇ 3 ਅਕਤੂਬਰ ਨੂੰ ਭੋਗ ਉਪਰੰਤ ਆਰਤੀ-ਆਰਤਾ ਉਪਰੰਤ ਸਾਰਾ ਦਿਨ ਦੀਵਾਨ ਸਜਾਏ ਜਾ ਰਹੇ ਹਨ।