01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਚੌ. ਮੀਨਾ ਸੂੰਢ ਨੂੰ ਬੰਗਾ ਹਲਕੇ ਤੋਂ ਭਾਰੀ ਬਹੁਮਤ ਨਾਲ ਜਿਤਾਵਾਂਗੇ - ਹਰਬੰਤ ਸਿੰਘ ਮਕਸੂਦਪੁਰ

ਕਟਾਰੀਆਂ, 30 ਸਤੰਬਰ (ਪ੍ਰੇਮੀ ਸੰਧਵਾਂ) - ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟਟੀ ਬੰਗਾ ਦੇ ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ ਨੇ ਪਿੰਡ ਮਕਸੂਦਪੁਰ ਵਿਖੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਹਾਈ ਕਮਾਂਡ ਨੇ ਸੀਨੀਅਰ ਮਹਿਲਾ ਕਾਂਗਰਸੀ ਆਗੂ ਤੇ ਹਲਕਾ ਬੰਗਾ ਦੀ ਇੰਚਾਰਜ ਚੌ. ਮੀਨਾ ਸੂੰਢ ਪਤਨੀ ਸਵ: ਸਾਬਕਾ ਵਿਧਾਇਕ ਚੌ.

ਅਜੀਤ ਡੈਸਕ 01-10-2026
ਕਟਾਰੀਆਂ, 30 ਸਤੰਬਰ (ਪ੍ਰੇਮੀ ਸੰਧਵਾਂ) - ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟਟੀ ਬੰਗਾ ਦੇ ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ ਨੇ ਪਿੰਡ ਮਕਸੂਦਪੁਰ ਵਿਖੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਹਾਈ ਕਮਾਂਡ ਨੇ ਸੀਨੀਅਰ ਮਹਿਲਾ ਕਾਂਗਰਸੀ ਆਗੂ ਤੇ ਹਲਕਾ ਬੰਗਾ ਦੀ ਇੰਚਾਰਜ ਚੌ. ਮੀਨਾ ਸੂੰਢ ਪਤਨੀ ਸਵ: ਸਾਬਕਾ ਵਿਧਾਇਕ ਚੌ. ਤਰਲੋਚਨ ਸਿੰਘ ਸੂੰਢ ਨੂੰ ਵਿਧਾਨ ਸਭਾ ਚੋਣਾਂ ਲੜਨ ਲਈ ਚੋਣ ਮੈਦਾਨ ਵਿੱਚ ਉਤਾਰਿਆ ਤਾਂ ਉਸ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ। ਕਿਉਂਕਿ ਸੂਬੇ ਦੇ ਲੋਕਾਂ ਦਾ ਭਵਿੱਖ ਕਾਂਗਰਸ ਪਾਰਟੀ ਦੀ ਸਰਕਾਰ ’ਤੇ ਹੀ ਟਿਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਆਏ ਦਿਨ ਕਾਂਗਰਸ ਪਾਰਟੀ ਵਿਰੁੱਧ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਜਦ ਕਿ ਸੂਬੇ ਦੇ ਲੋਕ ਵਿਰੋਧੀ ਪਾਰਟੀਆਂ ਦੇ ਬਹਿਕਾਵੇ ਵਿੱਚ ਆਉਣ ਦੀ ਬਜਾਏ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਪਣੀ ਇੱਕ-ਇੱਕ ਵੋਟ ਦਾ ਭੁਗਤਾਨ ਕਰਨਗੇ। ਕਿਉਂਕਿ ਕਾਂਗਰਸ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਹਰ ਵਰਗ ਦੇ ਲੋਕਾਂ ਲਈ ਚਲਾਈਆਂ ਲਾਭਪਾਤਰੀ ਸਕੀਮਾਂ ਦਾ ਮੌਜੂਦਾ ਸਰਕਾਰ ਸਮੇਂ ਦਮ ਘੁੱਟਦਾ ਜਾ ਰਿਹਾ ਹੈ। ਮਕਸੂਦਪੁਰ ਨੇ ਕਿਹਾ ਕਿ ਲੋਕਾਂ ਦੀ ਬੇਹਤਰੀ ਤੇ ਕਾਂਗਰਸ ਦੀ ਭਲਾਈ ਲਈ ਚੌ. ਮੀਨਾ ਸੂੰਢ ਨੂੰ ਵੱਡੇ ਫਰਕ ਨਾਲ ਜਿਤਾਵਾਂਗੇ।
ਪਿਛਲੀ ਖ਼ਬਰ ਪਿੰਡ ਹੇੜੀਆਂ ਵਿਖੇ ਸੰਤ ਬਾਪੂ ਇੰਦਰ ਸਿੰਘ ਦੀ ਸਾਲਾਨਾ ਬਰਸੀਂ ਸਮਾਗਮ ਕਰਵਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਨਾਲ ਜੁੜੇ ਵੱਖ-ਵੱਖ ਮੁੱਦਿਆਂ ਦੀ ਸਮੀਖਿਆ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।