01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਆਵਾਜਾਈ ਨੂੰ ਨਿਰਵਿਘਨ ਬਣਾਉਣ ਹਿੱਤ ਸੜਕ ਦੇ ਕੰਢੇ ਬਰਮ ’ਤੇ ਖੜ੍ਹਾ ਦਰੱਖਤ ਪੁਟਾਉਣ ਦੀ ਮੰਗ

ਬਲਾਚੌਰ, 30 ਸਤੰਬਰ (ਨਰੇਸ਼ ਧੌਲ) - ਮੌਜੂਦਾ ਆਪ ਸਰਕਾਰ ਵੱਲੋਂ ਬਲਾਚੌਰ ਤੋਂ ਭੱਦੀ, ਨੂਰਪੁਰ ਬੇਦੀ ਜਾਣ ਵਾਲੀ ਮੁੱਖ ਸੜਕ ਦੇ ਨਵੀਨੀਕਰਨ ਦਾ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਬੂਲੇਵਾਲ ਮੋੜ ਦੇ ਨਜ਼ਦੀਕ ਸਤਿ ਸਾਹਿਬ ਨਗਰ ਨੂੰ ਜਾਣ ਵਾਲੀ ਲਿੰਕ ਸੜਕ ਦੇ ਮੋੜ ’ਤੇ ਇੱਕ ਦਰੱਖਤ ਜੋ ਸੜਕ ਦੇ ਬਿਲਕੁਲ ਕਿਨਾਰੇ ਬਰਮ ’ਤੇ ਹੀ ਖੜ੍ਹਾ ਹੋਣ ਕਾਰਨ ਆਵਾਜਾਈ ਵਿੱਚ ਅਕਸਰ ਹੀ ਵਿਘਨ ਪਾ ਰਿਹਾ ਹੈ।

ਅਜੀਤ ਡੈਸਕ 01-10-2026
ਬਲਾਚੌਰ, 30 ਸਤੰਬਰ (ਨਰੇਸ਼ ਧੌਲ) - ਮੌਜੂਦਾ ਆਪ ਸਰਕਾਰ ਵੱਲੋਂ ਬਲਾਚੌਰ ਤੋਂ ਭੱਦੀ, ਨੂਰਪੁਰ ਬੇਦੀ ਜਾਣ ਵਾਲੀ ਮੁੱਖ ਸੜਕ ਦੇ ਨਵੀਨੀਕਰਨ ਦਾ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਬੂਲੇਵਾਲ ਮੋੜ ਦੇ ਨਜ਼ਦੀਕ ਸਤਿ ਸਾਹਿਬ ਨਗਰ ਨੂੰ ਜਾਣ ਵਾਲੀ ਲਿੰਕ ਸੜਕ ਦੇ ਮੋੜ ’ਤੇ ਇੱਕ ਦਰੱਖਤ ਜੋ ਸੜਕ ਦੇ ਬਿਲਕੁਲ ਕਿਨਾਰੇ ਬਰਮ ’ਤੇ ਹੀ ਖੜ੍ਹਾ ਹੋਣ ਕਾਰਨ ਆਵਾਜਾਈ ਵਿੱਚ ਅਕਸਰ ਹੀ ਵਿਘਨ ਪਾ ਰਿਹਾ ਹੈ। ਇਸ ਸਬੰਧੀ ਰਾਣਾ ਜੋਗੇਵਾਲ ਅਤੇ ਵਿੱਕੀ ਜੋਗੇਵਾਲ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਇਸ ਮੁੱਖ ਸੜਕ ਦਾ ਨਵੀਨੀਕਰਨ ਦਾ ਕਾਰਜ ਚੱਲ ਰਿਹਾ ਹੈ ਜੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਪ੍ਰੰਤੂ ਇਸ ਕਾਰਜ ਦੇ ਨਾਲ ਹੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਇਸ ਦਰੱਖਤ ਨੂੰ ਵੀ ਪੁੱਟ ਦਿੱਤਾ ਜਾਵੇ ਤਾਂ ਆਵਾਜਾਈ ਅੰਦਰ ਆ ਰਹੀ ਪ੍ਰੇਸ਼ਾਨੀ ਹਮੇਸ਼ਾ ਲਈ ਦੂਰ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਿਸ ਥਾਂ ’ਤੇ ਇਹ ਦਰੱਖਤ ਖੜ੍ਹਾ ਹੈ ਉਸ ਥਾਂ ਤੋਂ ਸੜਕ ਤੰਗ ਹੋਣ ਕਾਰਨ ਵੱਡੇ ਵਾਹਨਾਂ ਨੂੰ ਕਰੋਸਿੰਗ ਅਤੇ ਪਾਸ ਲੈਣ ਵੇਲੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਰਕਾਰ, ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਪੂਰ ਜੋਰ ਮੰਗ ਕੀਤੀ ਹੈ ਕਿ ਇਸ ਦਰੱਖਤ ਨੂੰ ਇਸ ਥਾਂ ਤੋਂ ਪਟਾਇਆ ਜਾਵੇ ਤਾਂ ਜੋ ਆਵਾਜਾਈ ਨੂੰ ਨਿਰਵਿਘਨ ਬਣਾਇਆ ਜਾ ਸਕੇ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਬੀ.ਐਲ.ਐਮ. ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਖਟਕੜ ਕਲਾਂ ਵਿਖੇ ਵਿੱਦਿਅਕ ਦੌਰਾ ਅਗਲੀ ਖ਼ਬਰ ਬੰਗਾ ਤੋਂ ਵੱਡੀ ਗਿਣਤੀ ’ਚ ਬਸਪਾ ਦੀ ਰੈਲੀ ਵਿਚ ਪਹੁੰਚਣਗੇ ਵਰਕਰ - ਪ੍ਰਵੀਨ ਬੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।