30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਿੰਡ ਸੁਧਾਰ ਸਭਾ ਸਲੋਹ ਵਲੋਂ ਟੈਂਕੀ ਪਾਰਕ ਦੇ ਸੁੰਦਰੀਕਰਨ ਦਾ ਰਸਮੀ ਉਦਘਾਟਨ

ਨਵਾਂਸ਼ਹਿਰ, 28 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਪਿੰਡ ਨੂੰ ਹਰਿਆ-ਭਰਿਆ, ਸੁੰਦਰ, ਸਾਫ਼-ਸੁਥਰਾ ਤੇ ਨਸ਼ਾ-ਮੁਕਤ ਬਣਾਉਣ ਦੇ ਉਦੇਸ਼ ਨਾਲ ਵਿਧੀਵਤ ਢੰਗ ਨਾਲ ਗਠਿਤ ਕੀਤੀ ਗਈ ਪਿੰਡ ਸੁਧਾਰ ਸਭਾ ਸਲੋਹ ਵਲੋਂ ਪਿੰਡ ਦੇ ਵਿਕਾਸ ਤੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਜ ਉਸ ਸਮੇਂ ਹੋਰ ਹੁਲਾਰਾ ਮਿਲਿਆ, ਜਦੋਂ ਪਿੰਡ ਦੀ ਟੈਂਕੀ ਵਾਲੇ ਪਾਰਕ ਦੇ ਸੁੰਦਰੀਕਰਨ ਪ੍ਰਾਜੈਕਟ ਦਾ ਰਸਮੀ ਉਦਘਾਟਨ ਕੀਤਾ। ਪਿੰਡ ਦੇ ਸੂਝਵਾਨ ਤੇ ਮੁਹਤਬਰ ਵਿਅਕਤੀਆਂ ਵਲੋਂ ਸਰਬਸੰਮਤੀ ਨਾਲ ਕੇਵਲ ਰਾਮ ਸੁੰਡ ਨੂੰ ਪ੍ਰਧਾਨ, ਨੰਬਰਦਾਰ ਹਰਪ੍ਰੀਤ ਬਜਾਜ ਨੂੰ ਵਾਈਸ ਪ੍ਰਧਾਨ, ਤੇਜਿੰਦਰ ਕੁਮਾਰ ਨੂੰ ਸਕੱਤਰ, ਨਰਿੰਦਰ ਰਾਠੌਰ ਨੂੰ ਜੁਆਇੰਟ ਸਕੱਤਰ, ਨਰੇਸ਼ ਭੱਟੀ ਨੂੰ ਖ਼ਜ਼ਾਨਚੀ ਅਤੇ ਰਾਮਜੀ ਦਾਸ ਨੂੰ ਉੱਪ-ਖ਼ਜ਼ਾਨਚੀ ਚੁਣਿਆ ਗਿਆ ਹੈ।

ਅਜੀਤ ਡੈਸਕ 29-09-2026
ਨਵਾਂਸ਼ਹਿਰ, 28 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਪਿੰਡ ਨੂੰ ਹਰਿਆ-ਭਰਿਆ, ਸੁੰਦਰ, ਸਾਫ਼-ਸੁਥਰਾ ਤੇ ਨਸ਼ਾ-ਮੁਕਤ ਬਣਾਉਣ ਦੇ ਉਦੇਸ਼ ਨਾਲ ਵਿਧੀਵਤ ਢੰਗ ਨਾਲ ਗਠਿਤ ਕੀਤੀ ਗਈ ਪਿੰਡ ਸੁਧਾਰ ਸਭਾ ਸਲੋਹ ਵਲੋਂ ਪਿੰਡ ਦੇ ਵਿਕਾਸ ਤੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਜ ਉਸ ਸਮੇਂ ਹੋਰ ਹੁਲਾਰਾ ਮਿਲਿਆ, ਜਦੋਂ ਪਿੰਡ ਦੀ ਟੈਂਕੀ ਵਾਲੇ ਪਾਰਕ ਦੇ ਸੁੰਦਰੀਕਰਨ ਪ੍ਰਾਜੈਕਟ ਦਾ ਰਸਮੀ ਉਦਘਾਟਨ ਕੀਤਾ। ਪਿੰਡ ਦੇ ਸੂਝਵਾਨ ਤੇ ਮੁਹਤਬਰ ਵਿਅਕਤੀਆਂ ਵਲੋਂ ਸਰਬਸੰਮਤੀ ਨਾਲ ਕੇਵਲ ਰਾਮ ਸੁੰਡ ਨੂੰ ਪ੍ਰਧਾਨ, ਨੰਬਰਦਾਰ ਹਰਪ੍ਰੀਤ ਬਜਾਜ ਨੂੰ ਵਾਈਸ ਪ੍ਰਧਾਨ, ਤੇਜਿੰਦਰ ਕੁਮਾਰ ਨੂੰ ਸਕੱਤਰ, ਨਰਿੰਦਰ ਰਾਠੌਰ ਨੂੰ ਜੁਆਇੰਟ ਸਕੱਤਰ, ਨਰੇਸ਼ ਭੱਟੀ ਨੂੰ ਖ਼ਜ਼ਾਨਚੀ ਅਤੇ ਰਾਮਜੀ ਦਾਸ ਨੂੰ ਉੱਪ-ਖ਼ਜ਼ਾਨਚੀ ਚੁਣਿਆ ਗਿਆ ਹੈ। ਕਮਲਦੇਵ ਨੂੰ ਸਭਾ ਦਾ ਮੁੱਖ ਪ੍ਰਬੰਧਕ ਨਿਯੁਕਤ ਕੀਤਾ ਗਿਆ। ਟੈਂਕੀ ਵਾਲੇ ਪਾਰਕ ਨੂੰ ਖਿੱਚ ਭਰਪੂਰ ਤੇ ਮਾਡਲ ਪਾਰਕ ਵਜੋਂ ਵਿਕਸਤ ਕਰਨ ਦੇ ਉਦੇਸ਼ ਨਾਲ ਸਭਾ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸੇਵਾ ਮੁਕਤ ਜੱਜ ਤੇ ਸੀਨੀਅਰ ਐਡਵੋਕੇਟ, ਸੁਪਰੀਮ ਕੋਰਟ ਆਫ਼ ਇੰਡੀਆ ਹਰਭਜਨ ਸਿੰਘ ਸਿੱਧੂ ਨੇ ਸਭਾ ਨੂੰ ਇਕ ਲੱਖ ਰੁਪਏ ਦਾ ਨਕਦ ਸਹਿਯੋਗ ਪ੍ਰਦਾਨ ਕੀਤਾ। ਇਸ ਮੌਕੇ ਪਿੰਡ ਦੀਆਂ ਹੋਰ ਵੀ ਮਾਣਮੱਤੀਆਂ ਸ਼ਖ਼ਸੀਅਤਾਂ ਵਲੋਂ ਸਭਾ ਦੀਆਂ ਗਤੀਵਿਧੀਆਂ ਅਤੇ ਹੁਣ ਤੱਕ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਮੌਕੇ ’ਤੇ ਭਰਵਾਂ ਵਿੱਤੀ ਸਹਿਯੋਗ ਦਿੱਤਾ। ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਾਡਾ ਪਿੰਡ-ਸਾਡੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਪਿੰਡ ਨੂੰ ਸਾਫ਼-ਸੁਥਰਾ, ਹਰਿਆ-ਭਰਿਆ, ਸੁੰਦਰ ਤੇ ਨਸ਼ਾ-ਮੁਕਤ ਬਣਾਉਣ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਠੋਸ ਉਪਰਾਲੇ ਕੀਤੇ ਜਾਣਗੇ। ਸਭਾ ਦੀ ਸਟੇਜ ਦਾ ਸੰਚਾਲਨ ਨਰੇਸ਼ ਭੱਟੀ ਵਲੋਂ ਕੀਤਾ। ਅੰਤ ਵਿਚ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਭੁਪਿੰਦਰ ਸਿੰਘ ਸਿੱਧੂ ਵਲੋਂ ਕੀਤਾ। ਇਸ ਮੌਕੇ ਗੁਰਬਚਨ ਸਿੰਘ ਨਾਗੋਕੇ, ਭੁਪਿੰਦਰ ਸਿੰਘ ਸਿੱਧੂ, ਗੁਰਿੰਦਰ ਸਿੰਘ ਤੂਰ, ਗੁਰਿੰਦਰ ਸਿੰਘ ਗਰੇਵਾਲ, ਗੁਰਦੀਪ ਸੰਧੂ, ਹਰਿੰਦਰ ਸਿੰਘ, ਹਰਜੱਸ ਕੁਮਾਰ, ਚਿਤਸਿਮਰਨ ਗਿੱਲ, ਸਰਬਜੀਤ ਗੰਗੜ, ਸੂਬੇਦਾਰ ਬਲਵਿੰਦਰ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ, ਧਰਮਿੰਦਰ ਸਿੰਘ, ਪ੍ਰਦੀਪ ਕੁਮਾਰ, ਬਲਵੀਰ ਸਿੰਘ ਸੋਨੀ, ਤਰਸੇਮ ਲਾਲ ਬਜਾਜ, ਕੁਲਵਿੰਦਰ ਕਿੰਦਾ, ਵਰਿੰਦਰ ਮੋਹਨ, ਸੁਖਵਿੰਦਰ ਸਿੰਘ, ਪ੍ਰੇਮ ਸਿੰਘ, ਕੁਲਵਿੰਦਰ ਸੁੰਡ, ਜਗਦੀਸ਼ ਕੁਮਾਰ, ਬਾਲਕ੍ਰਿਸ਼ਨ, ਬਹਾਦਰ ਸਿੰਘ, ਹੁਸਨ ਲਾਲ ਕਰੜੇ, ਸੁਰਿੰਦਰ ਸਿੰਘ, ਸਵਰਨ ਦਾਸ, ਰਾਮਜੀ ਭੱਟੀ, ਚਰਨਜੀਤ, ਯੁਵਰਾਜ, ਸੁਭਾਸ਼ ਗੰਗੜ, ਸੌਦਾਗਰ ਰਾਮ, ਨਿਰਮਲ ਸਿੰਘ, ਅਜੇ ਕੁਮਾਰ ਸੁੰਡ, ਅਮਰਜੀਤ ਅੰਬੀ, ਪ੍ਰੇਮ ਨਾਥ, ਸੱਤਪਾਲ ਮੱਲ, ਮਨਜੀਤ ਸਿੰਘ, ਸੁਸ਼ੀਲ ਕੁਮਾਰ, ਹਰਮੇਸ਼ ਲਾਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਜਸਵਿੰਦਰ ਕੌਰ ਪਿੰਕੀ ਹਲਕਾ ਨਵਾਂਸ਼ਹਿਰ ਦੇ ਵਾਈਸ ਕੋਆਰਡੀਨੇਟਰ ਮਹਿਲਾ ਵਿੰਗ ਨਿਯੁਕਤ ਅਗਲੀ ਖ਼ਬਰ ਸਰਕਾਰੀ ਖਜ਼ਾਨੇ ਦਾ ਪੈਸਾ ਲੋਕ ਹਿੱਤਾਂ ’ਤੇ ਖਰਚ ਹੋਣਾ ਚਾਹੀਦਾ-ਸਰਪੰਚ ਜਸਪਾਲ ਸਿੰਘ ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।