27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਡੀ. ਏ. ਐਨ. ਕਾਲਜ ਆਫ਼ ਐਜੂਕੇਸ਼ਨ ਰਾਹੋਂ ਰੋਡ ਨਵਾਂਸ਼ਹਿਰ ਨੇ ਜਾਗਰੂਕਤਾ ਰੈਲੀ ਕੱਢੀ

ਨਵਾਂਸ਼ਹਿਰ, 26 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਡੀ. ਏ.

ਅਸੀਸ ਕੌਰ ਪਿਤਾ : ਨਰਿੰਦਰ ਸਿੰਘ (ਰਾਜੂ ਕਾਹਮਾ) ਮਾਤਾ : ਜੋਤੀ ਪਿੰਡ : ਕਾਹਮਾ 27-09-2026
ਨਵਾਂਸ਼ਹਿਰ, 26 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਡੀ. ਏ. ਐਨ. ਕਾਲਜ ਆਫ਼ ਐਜੂਕੇਸ਼ਨ ਰਾਹੋਂ ਰੋਡ ਨਵਾਂਸ਼ਹਿਰ ਵਲੋਂ ਇੰਡੀਅਨ ਕੌਂਸਲ ਆਫ਼ ਸੋਸ਼ਲ ਵੈਲਫੇਅਰ ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (ਦਿਸ਼ਾ ਕਲੱਸਟਰ, ਜਲੰਧਰ) ਦੇ ਸਹਿਯੋਗ ਨਾਲ ਏਡਜ਼ ਜਾਗਰੂਕਤਾ ਰੈਲੀ ਕਰਵਾਈ ਗਈ। ਇਹ ਰੈਲੀ ਕਾਲਜ ਕੈਂਪਸ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਰਾਹੋਂ ਰੋਡ, ਨਹਿਰੂ ਗੇਟ ਤੇ ਰੋਟਰੀ ਚੌਕ ਵਿਚੋਂ ਲੰਘਦੀ ਹੋਈ ਵਾਪਸ ਸ਼ੁਰੂਆਤੀ ਸਥਾਨ ’ਤੇ ਸਮਾਪਤ ਹੋਈ। ਸਮਾਗਮ ਵਿਚ ਡੀ. ਏ. ਐੱਨ. ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ, ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਤੇ ਗੁਰਸੇਵਕ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਰੈਲੀ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਏਡਜ਼ ਵਰਗੀਆਂ ਬੀਮਾਰੀਆਂ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਇੰਡੀਅਨ ਕੌਂਸਲ ਆਫ਼ ਸੋਸ਼ਲ ਵੈਲਫੇਅਰ ਦੇ ਨੁਮਾਇੰਦਿਆਂ-ਧਰਮਵੀਰ, ਹਰਦੀਪ, ਪ੍ਰਵੀਨ ਅਤੇ ਗੁਰਪ੍ਰੀਤ ਸਿੰਘ ਦੇ ਨਾਲ-ਨਾਲ ਸਿਹਤ ਵਿਭਾਗ ਦੇ ਅਧਿਕਾਰੀ ਮਨਦੀਪ ਕੌਰ, ਸੀਮਾ ਦੇਵੀ ਤੇ ਰਾਜਿੰਦਰ ਕੌਰ ਅਤੇ ਡੀ. ਏ. ਐੱਨ. ਕਾਲਜ ਦੇ ਸਟਾਫ ਮੈਂਬਰ ਰਜਨੀ ਬਾਲਾ, ਰਮਨਦੀਪ ਕੌਰ, ਸੰਜੇ ਚੰਦਵਾਨੀ, ਜਸਵਿੰਦਰ ਸਿੰਘ ਤੇ ਸਿਮੀ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ਰਾਜ ਕਬੱਡੀ 19 ਸਾਲ ਲੜਕੀਆਂ ਦੇ ਟੂਰਨਾਮੈਂਟ ਦਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਬਣਿਆ ਚੈਂਪੀਅਨ ਅਗਲੀ ਖ਼ਬਰ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਕੌਮੀ ਐਵਾਰਡ ਮਿਲਣ ’ਤੇ ਕਰਨਾਣਾ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।