ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਡੀ. ਏ. ਐਨ. ਕਾਲਜ ਆਫ ਐਜੂਕੇਸ਼ਨ ਵਿਖੇ ਹਿੰਦੀ ਦਿਵਸ ਮਨਾਇਆ। ਇਸ ਸੰਬੰਧੀ ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਾਡੇ ਸਕੂਲ ਦੀ ਸਾਇੰਸ ਦੀ ਵਿਦਿਆਰਥਣ ਤਾਨਵੀ ਤੇ ਇਸ਼ਕਾ ਬਾਂਸਲ ਨੇ ਹਿੰਦੀ ਵਿਚੋਂ ਕਵਿਤਾ ਬੋਲ ਕੇ ਵਾਹ-ਵਾਹ ਖੱਟੀ। ਪ੍ਰਿੰਸੀਪਲ ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਇਆ ਬੋਲਿਆਂ ਕਿ ਜਿਥੇ ਪੜ੍ਹਾਈ ਦੀ ਅਹਿਮੀਅਤ ਹੈ ਉਥੇ ਕਵਿਤਾ ਬੋਲਣਾ, ਖੇਡਾਂ ’ਚੋਂ ਭਾਰਾ ਲੋਣਾ, ਐੱਨ. ਐੱਸ. ਐੱਸ., ਐੱਨ. ਸੀ. ਸੀ. ਆਦਿ ਵਿਚ ਭਾਗ ਲੈਣਾ ਦੀ ਅਤੀ ਜਰੂਰੀ ਹੈ। ਅਜਿਹੀ ਭਾਗੀਦਾਰੀ ਸਾਨੂੰ ਆਲ-ਰਾਊਂਡਰ ਬਣਾਉਂਦੀ ਹੈ। ਉਨ੍ਹਾਂ ਅੱਗੇ ਬੋਲਦਿਆਂ ਮੈਡਮ ਅਨੀਤਾ ਦੇਬਸ਼ਾਲੀ ਤੇ ਮੈਡਮ ਸੰਦੀਪ ਦੀ ਵਡਿਆਈ ਕੀਤੀ, ਜਿਨ੍ਹਾਂ ਨੇ ਵਿਦਿਆਰਥਣਾਂ ਨੂੰ ਤਿਆਰ ਕੀਤਾ। ਇਸ ਸਮੇਂ ਵਾਇਸ ਪ੍ਰਿੰਸੀਪਲ ਇੰਦਰਜੀਤ ਕੌਰ, ਸੀ. ਈ. ਓ. ਗੁਰਪ੍ਰੀਤ ਕੌਰ ਭੰਗਲ, ਸ੍ਰੀਮਤੀ ਪ੍ਰਵੇਸ਼ ਆਦਿ ਹਾਜ਼ਰ ਸਨ।