23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਖ਼ੁਰਦ ਵਿਖੇ ਲਗਾਇਆ ਹੋਮਿਉਪੈਥਿਕ ਤੇ ਆਯੁਰਵੈਦਿਕ ਕੈਂਪ

ਉੜਾਪੜ/ਲਸਾੜਾ, 22 ਸਤੰਬਰ (ਲਖਵੀਰ ਸਿੰਘ ਖੁਰਦ)-ਪਿੰਡ ਖੁਰਦ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਮਿਉਪੈਥਿਕ ਤੇ ਆਯੁਰਵੈਦਿਕ ਕੈਂਪ ਲਗਾਇਆ, ਜਿਸ ਦੀ ਅਗਵਾਈ ਆਯੁਰਵੈਦਿਕ ਯੁਨਾਨੀ ਅਫਸਰ ਡਾ. ਸਰਬਜੀਤ ਸਿੰਘ ਤੇ ਜ਼ਿਲ੍ਹਾ ਹੋਮਿੳਪੈਥਿਕ ਅਫਸਰ ਰਾਜੀਵ ਜਿੰਦੀਆ ਨੇ ਕੀਤੀ।

ਅਜੀਤ ਡੈਸਕ 23-09-2026
ਉੜਾਪੜ/ਲਸਾੜਾ, 22 ਸਤੰਬਰ (ਲਖਵੀਰ ਸਿੰਘ ਖੁਰਦ)-ਪਿੰਡ ਖੁਰਦ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਮਿਉਪੈਥਿਕ ਤੇ ਆਯੁਰਵੈਦਿਕ ਕੈਂਪ ਲਗਾਇਆ, ਜਿਸ ਦੀ ਅਗਵਾਈ ਆਯੁਰਵੈਦਿਕ ਯੁਨਾਨੀ ਅਫਸਰ ਡਾ. ਸਰਬਜੀਤ ਸਿੰਘ ਤੇ ਜ਼ਿਲ੍ਹਾ ਹੋਮਿੳਪੈਥਿਕ ਅਫਸਰ ਰਾਜੀਵ ਜਿੰਦੀਆ ਨੇ ਕੀਤੀ। ਕੈਂਪ ਵਿਚ ਨਜਦੀਕੀ ਪਿੰਡਾਂ ਚੱਕਦਾਨਾ, ਉੜਾਪੜ, ਲਸਾੜਾ, ਨੰਗਲ ਜੱਟਾਂ, ਪੰਦਰਾਵਲ ਆਦਿ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਮਰੀਜ਼ ਆਪਣਾ ਚੈੱਕਅਪ ਕਰਾਉਣ ਲਈ ਪਹੁੰਚੇ। ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਲਾਲੀ, ਪੰਚਾਇਤ ਮੈਂਬਰਾਂ ਵਲੋਂ ਸਾਂਝੇ ਤੌਰ ‘ਤੇ ਕੀਤਾ। ਕੈਂਪ ਵਿਚ ਡਾ. ਸ਼ੁਭਕਾਮਨਾ ਤੇ ਡਾ. ਰੀਨਾ ਚੋਪੜਾ ਵਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ। ਹੋਮਿਉਪੈਥਿਕ ਵਿਭਾਗ ਵਲੋਂ ਡਾ. ਹਰਜਿੰਦਰ ਸਿੰਘ ਤੇ ਡਾ. ਨੇਹਾ ਸੋਨੀ ਵਲੋਂ ਮਰੀਜ਼ਾਂ ਦੀ ਜਾਂਚ ਕਰਕੇ ਹੋਮਿਉਪੈਥਿਕ ਦਵਾਈਆਂ ਦਿੱਤੀਆਂ। ਕੈਂਪ ਵਿਚ ਆਯੁਰਵੈਦਿਕ ਵਿਭਾਗ ਦੇ 423 ਅਤੇ ਹੋਮਿਉਪੈਥਿਕ ਵਿਭਾਗ ਵਲੋਂ 379 ਮਰੀਜ਼ਾਂ ਦਾ ਚੈਕਅੱਪ ਕੀਤਾ। ਕੈਂਪ ਇੰਚਾਰਜ ਡਾ. ਹਰਜਿੰਦਰ ਸਿੰਘ ਤੇ ਡਾ. ਰਮਨਦੀਪ ਕੁਮਾਰ ਵਲੋਂ ਮਰੀਜ਼ਾਂ ਨੂੰ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਗਈ। ਹੋਮਿਉਪੈਥਿਕ, ਆਯੂਰਵੇਦ ਤੇ ਯੋਗ ਅਪਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲਖਵੀਰ ਸਿੰਘ, ਚਰਨਜੀਤ ਕੌਰ, ਮਨਜੀਤ ਕੌਰ, ਮਹਿੰਦਰ ਕੌਰ (ਸਾਰੇ ਸਾਬਕਾ ਸਰਪੰਚ) ਗੁਰਦੀਪ ਕੌਰ, ਸਰਬਜੀਤ ਕੌਰ, ਪਰਮਿੰਦਰ ਸਿੰਘ (ਸਾਰੇ ਪੰਚ), ਸਰਬਜੋਤ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਹਿੰਦਰ ਸਿੰਘ ਖਾਲਸਾ, ਜਗਜੀਤ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਪੱਧਰੀ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦਾ ਟੂਰਨਾਮੈਂਟ ਨਵਾਂਸ਼ਹਿਰ ਵਿਖੇ ਸ਼ੁਰੂ ਅਗਲੀ ਖ਼ਬਰ ਰਾਜ ਪੱਧਰੀ ਸਕੂਲ ਖੇਡਾਂ ਵਿਚ ਭਾਗ ਲੈਣ ’ਤੇ ਚਾਂਦਪੁਰ ਰੁੜਕੀ ਦੀਆਂ ਧੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।