22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪਿੰਡ ਜਾਨੀਆਂ ਦਾ ਸਾਲਾਨਾ ਛਿੰਝ ਮੇਲਾ ਸ਼ੇਰਾ ਬਾਬਾ ਫਲਾਹੀ ਨੇ ਜਿੱਤਿਆ

ਉਸਮਾਨਪੁਰ, 21 ਸਤੰਬਰ (ਸੰਦੀਪ ਮਝੂਰ)-ਪਿੰਡ ਜਾਨੀਆਂ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਰੌਜ਼ਾ ਲੱਖ ਦਾਤਾ ਪੀਰ ਦੇ ਗੱਦੀਨਸ਼ੀਨ ਸਾਈਂ ਹਰਮੇਸ਼ ਲਾਲ ਦੀ ਅਗਵਾਈ ਹੇਠ ਸਮੂਹ ਸੰਗਤਾਂ, ਪ੍ਰਵਾਸੀ ਭਾਰਤੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 36ਵਾਂ ਸਾਲਾਨਾ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ। ਇਸ ਮੌਕੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਨੂੰ ਛਿੰਝ ਮੇਲਾ ਕਰਵਾਉਣ ਲਈ ਵਧਾਈ ਦਿੱਤੀ।

ਅਜੀਤ ਡੈਸਕ 22-09-2026
ਉਸਮਾਨਪੁਰ, 21 ਸਤੰਬਰ (ਸੰਦੀਪ ਮਝੂਰ)-ਪਿੰਡ ਜਾਨੀਆਂ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਰੌਜ਼ਾ ਲੱਖ ਦਾਤਾ ਪੀਰ ਦੇ ਗੱਦੀਨਸ਼ੀਨ ਸਾਈਂ ਹਰਮੇਸ਼ ਲਾਲ ਦੀ ਅਗਵਾਈ ਹੇਠ ਸਮੂਹ ਸੰਗਤਾਂ, ਪ੍ਰਵਾਸੀ ਭਾਰਤੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 36ਵਾਂ ਸਾਲਾਨਾ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ। ਇਸ ਮੌਕੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਨੂੰ ਛਿੰਝ ਮੇਲਾ ਕਰਵਾਉਣ ਲਈ ਵਧਾਈ ਦਿੱਤੀ। ਇਸ ਮੌਕੇ ਝੰਡੀ ਦੀ ਕੁਸ਼ਤੀ ਪਹਿਲਵਾਨ ਪ੍ਰਿੰਸ ਕੋਹਾਲੀ, ਸ਼ੇਰਾ ਬਾਬਾ ਫਲਾਹੀ ਵਿਚਕਾਰ ਹੋਈ, ਜਿਸ ਵਿਚ ਸ਼ੇਰਾ ਨੇ ਕੋਹਾਲੀ ਨੂੰ ਫਸਵੇਂ ਮੁਕਾਬਲੇ ਵਿਚ ਚਿੱਤ ਕਰਕੇ ਸੱਜਰ ਸੂਈ ਝੋਟੀ ਜਿੱਤੀ ਜਦਕਿ ਉਪ ਜੇਤੂ ਨੂੰ ਪ੍ਰਬੰਧਕਾਂ ਵਲੋਂ 60 ਹਜ਼ਾਰ ਦਾ ਨਕਦ ਇਨਾਮ ਦਿੱਤਾ। ਉਪਰੰਤ ਝੰਡੀ ਦੀ ਦੂਸਰੀ ਕੁਸ਼ਤੀ ਵਿਚ ਸ਼ਰੀਫ਼ ਨਵਾਂ ਪਿੰਡ ਨੇ ਜੱਸਾ ਮਰੋੜ ਨੂੰ ਚਿੱਤ ਕਰਕੇ ਮੋਟਰਸਾਈਕਲ ਜਿੱਤਿਆ। ਇਸ ਤੋਂ ਇਲਾਵਾ ਹੋਰ ਵੀ ਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਇਸ ਤੋਂ ਪਹਿਲਾਂ ਗਾਇਕ ਬਲਵਿੰਦਰ ਮਤੇਵਾੜੀਆ ਵਲੋਂ ਸੰਗਤਾਂ ਦਾ ਮਨੋਰੰਜਨ ਕੀਤਾ। ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਦੇ ਨਾਲ ਐਨ. ਆਰ. ਆਈ. ਪ੍ਰਦੀਪ ਯੂ. ਕੇ., ਪ੍ਰੀਤਮ ਆਸਟ੍ਰੇਲੀਆ ਤੇ ਅਮਰੀਕ ਆਸਟ੍ਰੇਲੀਆ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਭਗਤ ਹਰਮੇਸ਼ ਲਾਲ, ਤਰਸੇਮ ਲਾਲ, ਜਗਜੀਵਨ ਲਾਲ, ਸਾਧੂ ਸਿੰਘ, ਪਰਮਜੀਤ ਸਿੰਘ, ਮਨਦੀਪ ਰਾਏ ਸਰਪੰਚ, ਹਰਮਨ ਰਾਏ, ਸ਼ਿੰਦਰ ਕੁਮਾਰ, ਹਰਸ਼ ਕੁਮਾਰ, ਸਮਰ, ਯਸ਼, ਯੋਧਾ, ਰਵੀ ਸੈਦਪੁਰ, ਸੋਨੂੰ ਬੰਗਾ, ਮਨਜੀਤ ਮਹਿੰਮੀ ਰਾਕੇਸ਼ ਕੁਮਾਰ, ਜੋਗਿੰਦਰ ਸਿੰਘ, ਸਨੀ, ਵਿਜੇ ਕੁਮਾਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ 24 ਨੂੰ ਅਗਲੀ ਖ਼ਬਰ ਵਾਲੀਬਾਲ ਲਹਿਰ ਲੀਗ ਪਿੰਡ ਚਾਂਦਪੁਰ ਰੁੜਕੀ ਵਿਖੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।