18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸ਼ਹੀਦ ਊਧਮ ਸਿੰਘ ਪ੍ਰੈੱਸ ਵੈੱਲਫੇਅਰ ਕਲੱਬ ਬਲਾਚੌਰ ਵਲੋਂ ਵਿਸ਼ੇਸ਼ ਮੀਟਿੰਗ

ਬਲਾਚੌਰ, 17 ਸਤੰਬਰ (ਨਿੱਜੀ ਪੱਤਰ ਪ੍ਰੇਰਕ)-ਸ਼ਹੀਦ ਊਧਮ ਸਿੰਘ ਪ੍ਰੈੱਸ ਵੈਲਫੇਅਰ ਕਲੱਬ ਬਲਾਚੌਰ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਨਰੇਸ਼ ਧੌਲ ਦੀ ਪ੍ਰਧਾਨਗੀ ਹੇਠ ਸ਼ਿਵਾਲਿਕ ਰੈਸਟੋਰੈਂਟ ਬਲਾਚੌਰ ਬਾਈਪਾਸ ਚੰਡੀਗੜ੍ਹ ਰੋਡ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਜਿਥੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕਰਦਿਆਂ ਕਲੱਬ ਵਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਸੰਬੰਧੀ ਚਰਚਾ ਕੀਤੀ ਅਤੇ ਜਲਦੀ ਹੀ ਪੱਤਰਕਾਰਤਾ ਦੇ ਸੰਬੰਧ ਵਿਚ ਸੈਮੀਨਾਰ ਕਰਵਾਏ ਜਾਣ ਹਿੱਤ ਵਿਚਾਰ ਕੀਤੀ ਅਤੇ ਕਲੱਬ ਦੇ ਸਮੁੱਚੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕੀਤੀ ਜਾ ਰਹੀ ਸਾਫ-ਸੁਥਰੀ ਉਸਾਰੂ ਤੇ ਨਿੱਗਰ ਪੱਤਰਕਾਰਤਾ ਦੀ ਸ਼ਲਾਘਾ ਕੀਤੀ ਗਈ।

ਅਜੀਤ ਡੈਸਕ 18-09-2026
ਬਲਾਚੌਰ, 17 ਸਤੰਬਰ (ਨਿੱਜੀ ਪੱਤਰ ਪ੍ਰੇਰਕ)-ਸ਼ਹੀਦ ਊਧਮ ਸਿੰਘ ਪ੍ਰੈੱਸ ਵੈਲਫੇਅਰ ਕਲੱਬ ਬਲਾਚੌਰ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਨਰੇਸ਼ ਧੌਲ ਦੀ ਪ੍ਰਧਾਨਗੀ ਹੇਠ ਸ਼ਿਵਾਲਿਕ ਰੈਸਟੋਰੈਂਟ ਬਲਾਚੌਰ ਬਾਈਪਾਸ ਚੰਡੀਗੜ੍ਹ ਰੋਡ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਜਿਥੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕਰਦਿਆਂ ਕਲੱਬ ਵਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਸੰਬੰਧੀ ਚਰਚਾ ਕੀਤੀ ਅਤੇ ਜਲਦੀ ਹੀ ਪੱਤਰਕਾਰਤਾ ਦੇ ਸੰਬੰਧ ਵਿਚ ਸੈਮੀਨਾਰ ਕਰਵਾਏ ਜਾਣ ਹਿੱਤ ਵਿਚਾਰ ਕੀਤੀ ਅਤੇ ਕਲੱਬ ਦੇ ਸਮੁੱਚੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕੀਤੀ ਜਾ ਰਹੀ ਸਾਫ-ਸੁਥਰੀ ਉਸਾਰੂ ਤੇ ਨਿੱਗਰ ਪੱਤਰਕਾਰਤਾ ਦੀ ਸ਼ਲਾਘਾ ਕੀਤੀ ਗਈ। ਉਥੇ ਨਾਲ ਹੀ ਪ੍ਰੈੱਸ ਕਲੱਬ ਵਿਚ ਤਿੰਨ ਪੱਤਰਕਾਰ ਸਮਰਦੀਪ ਸਿੰਘ, ਪਰਸ਼ੋਤਮ ਕੁਮਾਰ ਸੋਨਾ ਮਹਿੰਦੀਪੁਰ ਤੇ ਰਾਮ ਲਾਲ ਨੂੰ ਸ਼ਾਮਿਲ ਕੀਤਾ ਗਿਆ। ਵੱਖ-ਵੱਖ ਪੱਤਰਕਾਰਾਂ ਵਲੋਂ ਅਜੋਕੇ ਸਮੇਂ ਅੰਦਰ ਪੱਤਰਕਾਰਤਾ ਦੇ ਖਿੱਤੇ ਵਿਚ ਦਰਪੇਸ਼ ਆ ਰਹੀਆਂ ਵੱਖ-ਵੱਖ ਤਰਾਂ ਦੀਆਂ ਸਮੱਸਿਆਵਾਂ ‘ਤੇ ਡੂੰਘੀ ਚਿੰਤਾ ਪਰਗਟ ਕੀਤੀ ਗਈ। ਇਸ ਤੋਂ ਇਲਾਵਾ ਸਮੁੱਚੇ ਕਲੱਬ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਸਰਬਸੰਮਤੀ ਨਾਲ ਸੀਨੀਅਰ ਪੱਤਰਕਾਰ ਦੀਦਾਰ ਸਿੰਘ ਬਲਾਚੌਰੀਆ ਨੂੰ ਪ੍ਰੈੱਸ ਕਲੱਬ ਦਾ ਸਰਪ੍ਰਸਤ ਚੁਣਿਆ ਗਿਆ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਸੈਣੀ ਭਲਾਈ ਬੋਰਡ ਦੇ ਚੇਅਰਮੈਨ ਸੰਤੋਖ ਸਿੰਘ ਸ਼ਿਵਾਲਿਕ ਨੇ ਵੀ ਪ੍ਰੈੱਸ ਕਲੱਬ ਦੇ ਸਮੁੱਚੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਨਿਰੋਲ ਪੱਤਰਕਾਰੀ ਦੀਆਂ ਸੇਵਾਵਾਂ ਨਿਭਾਉਣ ‘ਤੇ ਭਰਪੂਰ ਸਲਾਘਾ ਕੀਤੀ। ਇਸ ਮੌਕੇ ਵਰਿੰਦਰ ਸਿੰਘ ਹੁੰਦਲ, ਵਿਨੋਦ ਬੈਂਸ, ਨਿਰਮਲਜੀਤ ਸਿੰਘ ਚਾਹਲ, ਬਲਦੇਵ ਚੌਹਾਨ, ਹਰਦੀਪ ਸਿੰਘ ਕਲਮ ਗਹੂੰਣ, ਹਰਮੇਲ ਸਿੰਘ ਸੰਹੂਗੜਾ, ਜਸਵਿੰਦਰ ਸਿੰਘ, ਲਾਭ ਸਿੰਘ ਭੁੱਲਰ, ਆਸ਼ੀਸ਼ ਗੁਲਾਟੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਉਪ ਮੰਡਲ ਹਸਪਤਾਲ ਬਲਾਚੌਰ ਵਿਖੇ ਸਿਹਤ ਸਹੂਲਤਾਂ ਨੂੰ ਮਿਲਿਆ ਵੱਡਾ ਹੁਲਾਰਾ ਅਗਲੀ ਖ਼ਬਰ ਬੂਟੇ ਲਗਾਉਣ ਦੇ ਨਾਲ ਉਨ੍ਹਾਂ ਦੀ ਸੰਭਾਲ ਵੀ ਜ਼ਰੂਰੀ-ਜੀਤ ਰਾਮ ਹਿਆਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।