17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਹਿੰਦੀ ਦਿਵਸ ਮੌਕੇ ਸਾਹਿਤਕ ਸਮਾਗਮ ਕਰਵਾਇਆ

ਨਵਾਂਸ਼ਹਿਰ, 16 ਸਤੰਬਰ (ਹਰਮਿੰਦਰ ਸਿੰਘ ਪਿੰਟੂ)- ਨਵਾਂਸ਼ਹਿਰ ਦੇ ਰਾਹੋਂ ਰੋਡ ‘ਤੇ ਸਥਿਤ ਡੀ. ਏ.

ਅਜੀਤ ਡੈਸਕ 17-09-2026
ਨਵਾਂਸ਼ਹਿਰ, 16 ਸਤੰਬਰ (ਹਰਮਿੰਦਰ ਸਿੰਘ ਪਿੰਟੂ)- ਨਵਾਂਸ਼ਹਿਰ ਦੇ ਰਾਹੋਂ ਰੋਡ ‘ਤੇ ਸਥਿਤ ਡੀ.ਏ.ਐਨ ਕਾਲਜ ਵਿਖੇ ਹਿੰਦੀ ਦਿਵਸ ਮਨਾਉਣ ਲਈ ਸਾਹਿਤਕ ਸਮਾਗਮ ਕਰਵਾਇਆ ਗਿਆ। ਡਾ. ਨਿਰੋਤਮਾ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਸਮਾਗਮ ਵਿਚ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਰਸਮੀ ਤੌਰ ‘ਤੇ ਜੋਤੀ ਜਗਾ ਕੇ ਕੀਤੀ ਗਈ। ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕਰਦਿਆਂ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਗਰੋਵਰ ਨੇ ਦੱਸਿਆ ਕਿ ਹਿੰਦੀ ਆਰੀਆ ਭਾਸ਼ਾ ਹੈ ਤੇ ਆਰੀਆ ਸਮਾਜ ਨਵਾਂਸ਼ਹਿਰ ਦੇ ਸਹਿਯੋਗ ਨਾਲ ਪ੍ਰਿੰਸੀਪਲ ਅਤੇ ਫੈਕਲਟੀ ਮੈਂਬਰ ਤੇ ਵਿਦਿਆਰਥੀਆਂ ਨਾਲ ਰਸਮੀ ਜੋਤੀ ਜਗਾਉਂਦੇ ਹੋਏ ਮੁੱਖ ਮਹਿਮਾਨ ਵੱਲੋਂ ਹਿੰਦੀ ਦਿਵਸ ਮਨਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸੀ। ਹਿੰਦੀ ਭਾਸ਼ਾ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਡਾ. ਨਿਰੋਤਮਾ ਸ਼ਰਮਾ ਨੇ ਕਿਹਾ ਕਿ ਹਿੰਦੀ ਤੇਜ਼ੀ ਨਾਲ ਹਰਮਨ ਪਿਆਰੀ ਹੋ ਰਹੀ ਹੈ ਅਤੇ ਸਥਾਨਕ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਫੈਲ ਰਹੀ ਹੈ। ਇਸ ਪ੍ਰਕਿਰਿਆ ਵਿੱਚ ਹਰ ਕਿਸੇ ਨੂੰ ਯੋਗਦਾਨ ਪਾਉਣ ਦੀ ਲੋੜ ਹੈ। ਉਨ੍ਹਾਂ ਨੇ ਹਿੰਦੀ ਨੂੰ ਇੱਕ ਅਜਿਹੀ ਏਕਤਾ-ਸੂਤਰ ਵਾਲੀ ਸ਼ਕਤੀ ਦੱਸਿਆ ਜੋ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ। ਡਾ. ਸੰਜੀਵ ਡਾਬਰ ਨੇ ਕਿਹਾ ਕਿ ਹਿੰਦੀ ਭਾਸ਼ਾ ਦਾ ਦਾਇਰਾ ਦਿਨ-ਬ-ਦਿਨ ਵੱਧ ਰਿਹਾ ਹੈ। ਉਨ੍ਹਾਂ ਨੇ ਸਿੱਖਿਆ ਵਿੱਚ ਤਿੰਨ-ਭਾਸ਼ਾਈ ਫਾਰਮੂਲੇ’ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਵਿਨੋਦ ਭਾਰਦਵਾਜ ਨੇ ਕਿਹਾ ਕਿ ਹਿੰਦੀ ਭਾਰਤੀ ਸਾਹਿਤ ਅਤੇ ਸੱਭਿਆਚਾਰ ਦੀ ਵਾਹਕ ਹੈ ਤੇ ਸਾਨੂੰ ਇਸ ਨਾਲ ਜੁੜੇ ਰਹਿਣ ਲਈ ਲਗਾਤਾਰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਵੱਖ-ਵੱਖ ਆਰੀਆ ‘ਵਿੱਦਿਅਕ ਸੰਸਥਾਵਾਂ ਦੇ ਭਾਗੀਦਾਰਾਂ ਨੇ ਕਵਿਤਾਵਾਂ ਤੇ ਭਾਸ਼ਣ ਪੇਸ਼ ਕੀਤੇ। ਬੀ.ਐੱਲ.ਐੱਮ. ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਸਰਸਵਤੀ ਵੰਦਨਾ ਪੇਸ਼ ਕੀਤੀ। ਡਾ. ਵਿਕਾਸ ਤੇਜੀ ਨੇ ਸਮਾਗਮ ਦੀ ਕਾਰਵਾਈ ਦਾ ਸੰਚਾਲਨ ਕੀਤਾ। ਪ੍ਰੋਗਰਾਮ ਦੌਰਾਨ ਡਾ. ਸੰਜੀਵ ਡਾਬਰ ਦੁਆਰਾ ਲਿਖੀ ਕਿਤਾਬ ‘ਮੈਂ ਇੱਧਰ ਚਲਾ, ਮੈਂ ਉੱਧਰ ਚਲਾ’ ਵੀ ਜਾਰੀ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਤਰਨਪ੍ਰੀਤ ਕੌਰ, ਡਾ . ਪੁਨੀਤ ਜਨੇਜਾ, ਅਮਰ ਸਿੰਘ, ਅਕਸ਼ੈ ਤੇਜਪਾਲ, ਪ੍ਰਿੰਸੀਪਲ ਆਰਤੀ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਮਜਾਰਾ ਕਲਾਂ ਵਾਸੀਆਂ ਵਲੋਂ ਵਿਸ਼ੇ਼ਸ਼ ਮੀਟਿੰਗ ਅਗਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਚਾਹਲਾਂ ਨਿਵਾਸੀ ਨੌਜਵਾਨ ਗੁਰਮੁੱਖ ਸਿੰਘ ਦੀ ਭੇਦ ਭਰੇ ਹਾਲਾਤ ’ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।