14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਜਾਵਲਪੁਰ ’ਚ ਮਾਂ ਨੂੰ ਸਮਰਪਿਤ ਸ਼ਾਇਰਾਨਾ ਸ਼ਾਮ ਜੁੜੀ ਸਵ: ਅਮਰ ਕੌਰ ਮੰਡੇਰ ਦੇ ਜੀਵਨ ਸਫ਼ਰ ਨੂੰ ਕੀਤਾ ਯਾਦ

ਨਵਾਂਸ਼ਹਿਰ, 13 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਦੇ ਸਾਬਕਾ ਪ੍ਰਧਾਨ ਗੁਰਨੇਕ ਸ਼ੇਰ ਦੇ ਪਿੰਡ ਸਜਾਵਲਪੁਰ ਵਿਖੇ ਮਾਂ ਨੂੰ ਸਮਰਪਿਤ ਜੁੜੀ ਸ਼ਾਇਰਾਨਾ ਸ਼ਾਮ ਯਾਦਗਾਰੀ ਹੋ ਨਿਬੜੀ।

ਅਜੀਤ ਡੈਸਕ 14-09-2026
ਨਵਾਂਸ਼ਹਿਰ, 13 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਦੇ ਸਾਬਕਾ ਪ੍ਰਧਾਨ ਗੁਰਨੇਕ ਸ਼ੇਰ ਦੇ ਪਿੰਡ ਸਜਾਵਲਪੁਰ ਵਿਖੇ ਮਾਂ ਨੂੰ ਸਮਰਪਿਤ ਜੁੜੀ ਸ਼ਾਇਰਾਨਾ ਸ਼ਾਮ ਯਾਦਗਾਰੀ ਹੋ ਨਿਬੜੀ। ਇਸ ਮੌਕੇ ਸ਼ਾਇਰਾਂ ਵਲੋਂ ਮਾਂ ਦੀ ਮਮਤਾ ਤੇ ਮਾਂ ਦਾ ਆਪਣੇ ਪਰਿਵਾਰ ਅਤੇ ਖਾਸ ਕਰਕੇ ਬੱਚਿਆਂ ਪ੍ਰਤੀ ਵੱਡਮੁੱਲਾ ਯੋਗਦਾਨ ਅੰਕਿਤ ਕਰਦੀਆਂ ਰਚਨਾਵਾਂ ਦੀ ਸਾਂਝ ਪਾਈ ਗਈ। ਇਹ ਸ਼ਾਮ ਸਵ: ਅਮਰ ਕੌਰ ਮੰਡੇਰ ਦੇ ਜੀਵਨ ਸਫ਼ਰ ਨੂੰ ਸਮਰਪਿਤ ਸੀ ਜੋ ਕਿ ਕੈਨੇਡਾ ’ਚ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ। ਇਸ ਦੌਰਾਨ ਗੀਤ, ਕਵਿਤਾਵਾਂ ਤੇ ਗ਼ਜ਼ਲਾਂ ਦੀਆਂ ਪੇਸ਼ਕਾਰੀਆਂ ਵਿਚ ਪ੍ਰਿੰਸੀਪਲ ਰਾਮ ਨਾਥ ਕਟਾਰੀਆ, ਰਜਨੀ ਸ਼ਰਮਾ, ਦੇਸ ਰਾਜ ਬਾਲੀ, ਹਰੀ ਕਿਸ਼ਨ ਪਟਵਾਰੀ, ਰਾਜਵਿੰਦਰ ਕੌਰ ਨਾਗਰਾ, ਨੀਰੂ ਜੱਸਲ, ਮਨਪ੍ਰੀਤ ਕੌਰ ਸੋਢੀਆਂ, ਅਮਰਜੀਤ ਕੌਰ ਚੰਦਰ ਆਦਿ ਸ਼ਾਮਿਲ ਸਨ। ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਨੇ ਕਿਹਾ ਕਿ ਮਾਂ ਦੀ ਹੋਂਦ ਨਾਲ ਪਰਿਵਾਰ ਦੀ ਸਥਾਪਤੀ ਸੰਭਵ ਹੈ ਕਿਉਂਕਿ ਮਮਤਾ ਦਾ ਵਾਸ ਜਿਥੇ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਅਥਾਹ ਭਾਵਨਾਵਾਂ ਰੱਖਦਾ ਹੈ ਉਥੇ ਇਕ ਮਾਂ ਮਹਿਲਾ ਦੇ ਰੂਪ ਵਿਚ ਪਰਿਵਾਰ ਦੇ ਸਾਰੇ ਜੀਵਾਂ ਲਈ ਸ਼ੁੱਭਕਾਮਨਾਵਾਂ ਦਾ ਨਾਤਾ ਨਿਭਾਉਂਦੀ ਹੈ। ਲੇਖਕ ਸੁਰਜੀਤ ਮਜਾਰੀ ਨੇੇ ਵੀ ਮਾਂ ਪ੍ਰਤੀ ਸਤਿਕਾਰ ਸੰਬੰਧੀ ਆਪਣੇ ਵਿਚਾਰਾਂ ਦੀ ਸਾਂਝ ਪਾਈ। ਬੀਤੇ ਦਿਨੀਂ ਕੈਨੇਡਾ ਤੋਂ ਵਤਨ ਪਰਤੇ ਗੁਰਨੇਕ ਸ਼ੇਰ ਤੇ ਉਨ੍ਹਾਂ ਦੇ ਜੀਵਨ ਸਾਥੀ ਬਲਵੀਰ ਕੌਰ ਦਾ ਸੰਸਥਾ ਵਲੋਂ ਫੁੱਲਮਾਲਾਵਾਂ ਨਾਲ ਸਵਾਗਤ ਕੀਤਾ ਤੇ ਉਨ੍ਹਾਂ ਕੋਲੋਂ ਉਥੇ ਪੰਜਾਬੀ ਪ੍ਰਤੀ ਸੇਵਾਵਾਂ ਦੀ ਅਜੋਕੀ ਸਥਿਤੀ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ ਗਈ। ਗੁਰਨੇਕ ਸ਼ੇਰ ਨੇ ਦੱਸਿਆ ਕਿ ਨਵਜੋਤ ਸਾਹਿਤ ਸੰਸਥਾ ਦਾ ਇਸ ਕਦਰ ਆਪਣੇ ਸਮੂਹ ਮੈਂਬਰਾਨ ਵਿਚਕਾਰ ਅਪਣੱਤ ਤੇ ਪਰਿਵਾਰਕ ਮਾਹੌਲ ਸਿਰਜਨਾ ਵੱਡੀ ਉਦਾਹਰਨ ਹੈ। ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨੇ ਕੀਤਾ ਤੇ ਧੰਨਵਾਦੀ ਸ਼ਬਦ ਪੰਜਾਬੀ ਲੈਕਚਰਾਰ ਰਾਜ ਰਾਣੀ ਨੇ ਸਾਂਝੇ ਕੀਤੇ।
ਪਿਛਲੀ ਖ਼ਬਰ ਪੰਜਾਬ ’ਚ ਡਾ. ਅੰਬੇਡਕਰ ਦੇ ਬੁੱਤਾਂ ਨਾਲ ਵਾਪਰ ਰਹੀਆਂ ਘਟਨਾਵਾਂ ਸਰਕਾਰ ਦੇ ਮੱਥੇ ’ਤੇ ਕਲੰਕ-ਭੱਟੀ, ਬਸਰਾ ਅਗਲੀ ਖ਼ਬਰ ਘਮੌਰ ਵਿਖੇ ਸਾਲਾਨਾ ਛਿੰਝ ਮੇਲਾ 16 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।