13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

26 ਦੀ ਮੋਗਾ ਰੈਲੀ ’ਚ ਭਰਵੀਂ ਸ਼ਮੂਲੀਅਤ ਦਾ ਸੱਦਾ

ਨਵਾਂਸ਼ਹਿਰ, 12 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਦੇ ਆਗੂ ਕਮਲਜੀਤ ਸਨਾਵਾ ਨੇ ਭਾਜਪਾ-ਆਰ. ਐਸ.

ਅਜੀਤ ਡੈਸਕ 13-09-2026
ਨਵਾਂਸ਼ਹਿਰ, 12 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਦੇ ਆਗੂ ਕਮਲਜੀਤ ਸਨਾਵਾ ਨੇ ਭਾਜਪਾ-ਆਰ. ਐਸ. ਐਸ. ਸਰਕਾਰ ਦੇ ਫਾਸ਼ੀਵਾਦ ਵਿਰੁੱਧ ਡੱਟਣ ਦਾ ਸੱਦਾ ਦਿੱਤਾ ਹੈ। ਉਹ ਮੋਦੀ ਸਰਕਾਰ ਦੇ ਫਾਸ਼ੀਵਾਦ ਵਿਰੁੱਧ 26 ਸਤੰਬਰ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਸੰਬੰਧੀ ਪਿੰਡ ਸ਼ਹਾਬਪੁਰ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲੋਕਾਂ ’ਤੇ ਫਾਸ਼ੀ ਹੱਲੇ ਬੋਲ ਰਹੀ ਹੈ ਜੋ ਬਹੁਪੱਖੀ ਤੇ ਬਹੁ ਪਰਤੀ ਹਨ। ਇਸ ਸਰਕਾਰ ਦਾ ਇਹ ਫਾਸ਼ੀਵਾਦ ਦੋ ਥੰਮਾਂ ’ਤੇ ਖੜ੍ਹਾ ਹੈ ਇਕ ਹੈ ਸੰਘ ਦਾ ਮਨੂੰਵਾਦ ਤੇ ਦੂਜਾ ਹੈ ਕਾਰਪੋਰੇਟ। ਇਸ ਸਰਕਾਰ ਵਲੋਂ ਵੋਟਾਂ ਦੀ ਵਿਸ਼ੇਸ਼ ਸੁਧਾਈ ਦੇ ਨਾਂਅ ’ਤੇ ਘੱਟ ਗਿਣਤੀਆਂ ਕੋਲੋਂ ਵੋਟ ਦਾ ਹੱਕ ਤੇ ਨਾਗਰਿਕਤਾ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਮੋਦੀ ਸਰਕਾਰ ਸੰਵਿਧਾਨ ਤੇ ਜਮਹੂਰੀਅਤ ਦਾ ਗਲਾ ਘੁੱਟ ਰਹੀ ਹੈ। ਚਾਰ ਕਿਰਤ ਕੋਡ ਲਿਆ ਕੇ ਕਿਰਤੀ ਵਰਗ ਨੂੰ ਸਤਹੀਣ ਕਰਕੇ ਕਾਰਪੋਰੇਟ ਲਈ ਕਿਰਤੀਆਂ ਦੀ ਲੁੱਟ ਦਾ ਰਾਹ ਮੋਕਲਾ ਕਰ ਰਹੀ ਹੈ। ਇਸ ਸਰਕਾਰ ਵਲੋਂ ਲੋਕ ਘੋਲਾਂ ਨੂੰ ਜਬਰ ਨਾਲ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਦੀ ਤਾਜ਼ਾ ਉਦਾਹਰਣ ਵਿਦਿਆਰਥੀਆਂ ਦਾ ਜੰਤਰ ਮੰਤਰ ਦਿੱਲੀ ਦਾ ਘੋਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮੋਦੀ ਸਰਕਾਰ ਦੇ ਫਾਸ਼ੀਵਾਦ ਦਾ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ। ਸਾਡੀ ਚੁੱਪ ਸਾਡੇ ਲਈ ਘਾਤਕ ਸਿੱਧ ਹੋਵੇਗੀ। ਇਸ ਮੌਕੇ ਕੁਲਦੀਪ ਸਿੰਘ, ਭੁਪਿੰਦਰ ਸਿੰਘ ਆਗੂ ਵੀ ਮੌਜੂਦ ਸਨ।
ਪਿਛਲੀ ਖ਼ਬਰ ਬਿਜਲੀ ਦੇ ਲੰਮੇ ਕੱਟਾਂ ਤੋਂ ਰਾਹੋਂ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਘਾਗੋਂ ਰੋੜਾਂਵਾਲੀ ਦੇ ਛਿੰਝ ਮੇਲੇ ’ਚ ਵਿਨਾਇਕ ਯੂ. ਪੀ. ਤੇ ਉਮੇਸ਼ ਮਥਰਾ ਨੇ ਜਿੱਤੇ ਬੁਲਟ ਮੋਟਰਸਾਈਕਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।