11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਦੀ ਮਹੀਨਾਵਾਰ ਮੀਟਿੰਗ

ਬੰਗਾ, 10 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321 ਡੀ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਸਰਪ੍ਰਸਤ ਤੇ ਡਿਸਟ੍ਰਿਕਟ ਚੇਅਰਮੈਨ ਲੀਉ 321-ਡੀ ਪਾਲ ਸਿੰਘ ਬੰਗਾ ਤੇ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਮੌਕੇ ਪਿਛਲੇ ਦਿਨਾਂ ਵਿਚ ਕੀਤੇ ਪ੍ਰੋਜੈਕਟਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਅਜੀਤ ਡੈਸਕ 11-09-2026
ਬੰਗਾ, 10 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321 ਡੀ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਸਰਪ੍ਰਸਤ ਤੇ ਡਿਸਟ੍ਰਿਕਟ ਚੇਅਰਮੈਨ ਲੀਉ 321-ਡੀ ਪਾਲ ਸਿੰਘ ਬੰਗਾ ਤੇ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਮੌਕੇ ਪਿਛਲੇ ਦਿਨਾਂ ਵਿਚ ਕੀਤੇ ਪ੍ਰੋਜੈਕਟਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਮੌਕੇ ਪਾਲ ਸਿੰਘ ਬੰਗਾ ਨੇ ਦੱਸਿਆ ਕਿ ਕਲੱਬ ਵਲੋਂ ਜੋ ਪਿਛਲੇ ਦਿਨੀ ਖੂਨਦਾਨ ਕੈਂਪ ਲਗਾਇਆ ਗਿਆ ਸੀ ਉਸ ਦੀ ਚੜ੍ਹਦੀ ਕਲਾ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜਾਣਕਾਰੀ ਦਿੰਦੇ ਹੋਏ ਸੈਕਟਰੀ ਰਜਿੰਦਰ ਸਿੰਘ ਸੈਦਪੁਰੀ ਤੇ ਕੈਸ਼ੀਅਰ ਜਸਪਾਲ ਸਿੰਘ ਲੌਂਗੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਡਿਸਟ੍ਰਿਕਟ ਚੈਅਰਮੇਨ ਪਾਲ ਸਿੰਘ ਬੰਗਾ ਵਲੋਂ ਲਾਇਨਜ਼ ਡਿਸਟ੍ਰਿਕਟ 321-4 ਦਾ ਪਹਿਲਾ ਇਮੇਜ ਬਿਲਡਿੰਗ ਸੈਮੀਨਾਰ ਫਗਵਾੜਾ ਵਿਖੇ ਰੱਖਿਆ ਗਿਆ ਸੀ ਉਸ ਦੀ ਸਫਲਤਾ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਪਾਲ ਸਿੰਘ ਬੰਗਾ ਦੀ ਅਗਵਾਈ ਵਿਚ ਪੂਰੇ ਡਿਸਟ੍ਰਿਕਟ ’ਚੋਂ ਕਰੀਬ 1 ਹਜ਼ਾਰ ਲਾਇਨ ਅਹੁਦੇਦਾਰ ਤੇ ਮੈਂਬਰਾਂ ਨੇ ਇਸ ਸਮਾਗਮ ਵਿਚ ਸ਼ਾਮਿਲ ਸਨ। ਸਮਾਗਮ ਦੌਰਾਨ ਪਾਲ ਸਿੰਘ ਬੰਗਾ ਵਲੋਂ ਨਾ ਕੋਈ ਰਜਿਸਟ੍ਰੇਸ਼ਨ ਫੀਸ ਲਈ ਗਈ ਸਗੋਂ ਸਾਰਿਆਂ ਨੂੰ ਗਿਫਟ ਵੀ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕਈ ਤਰ੍ਹਾਂ ਦੇ ਪ੍ਰਾਜੈਕਟ ਕੀਤੇ ਜਾਣਗੇ। ਇਸ ਮੌਕੇ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ, ਰਜਿੰਦਰ ਸਿੰਘ ਸੈਦਪੁਰੀ, ਜਸਪਾਲ ਸਿੰਘ ਲੌਂਗੀਆ, ਬਲਵੀਰ ਸਿੰਘ ਪੂਨੀ, ਤਰਲੋਚਨ ਸਿੰਘ ਐਕਸਾਈਡ ਬੈਟਰੀ, ਅਵਤਾਰ ਸਿੰਘ ਯੂ. ਐਸ. ਏ., ਸੁਖਵਿੰਦਰ ਸਿੰਘ, ਵਰਿੰਦਰ ਸਿੰਘ ਦੁਆਬਾ ਟਾਇਰ, ਪਵਨ ਕੁਮਾਰ ਪੰਮਾ, ਉਂਕਾਰ ਸਿੰਘ, ਜਗਮੋਹਨ ਸਿੰਘ, ਇਕਬਾਲ ਸਿੰਘ, ਭੁਵਨੇਸ਼ਵਰ ਬਾਵਾ ਆਦਿ ਹਾਜਰ ਸਨ।
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਦੀ ਗਰਾਊਂਡ ’ਚ ਪੰਜਾਬ ਫੁੱਟਬਾਲ ਲੀਗ ਦਾ ਮੈਚ ਅੱਜ ਅਗਲੀ ਖ਼ਬਰ ਐਨ. ਜੀ. ਓ. ‘ਮਦਰ ਗਰੀਨ ਬਲਾਚੌਰ’ ਨੇ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਵਿਰਾਸਤੀ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।