11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ-ਘੁੰਮਣ

ਘੁੰਮਣਾਂ, 10 ਸਤੰਬਰ (ਮਹਿੰਦਰਪਾਲ ਸਿੰਘ)-ਕੇਂਦਰ ਸਰਕਾਰ ਤੇ ਮਾਨ ਸਰਕਾਰ ਦੀ ਅਗਵਾਈ ’ਚ ਮਹਿੰਗਾਈ ਸਿਖਰਾਂ ’ਤੇ ਹੈ। ਹਰ ਵਰਗ ਇਨ੍ਹਾਂ ਸਰਕਾਰਾਂ ਤੋਂ ਦੁਖੀ ਹੈ।

ਅਜੀਤ ਡੈਸਕ 11-09-2026
ਘੁੰਮਣਾਂ, 10 ਸਤੰਬਰ (ਮਹਿੰਦਰਪਾਲ ਸਿੰਘ)-ਕੇਂਦਰ ਸਰਕਾਰ ਤੇ ਮਾਨ ਸਰਕਾਰ ਦੀ ਅਗਵਾਈ ’ਚ ਮਹਿੰਗਾਈ ਸਿਖਰਾਂ ’ਤੇ ਹੈ। ਹਰ ਵਰਗ ਇਨ੍ਹਾਂ ਸਰਕਾਰਾਂ ਤੋਂ ਦੁਖੀ ਹੈ। ਇਹ ਵਿਚਾਰ ਕਾਂਗਰਸੀ ਆਗੂ ਹੁਸਨ ਸਿੰਘ ਘੁੰਮਣ ਨੇ ਪ੍ਰਗਟ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਰਸੋਈ ਵਸਤਾਂ ਤੇ ਖੇਤੀਬਾੜੀ ਦੇ ਸੰਦਾਂ ਦੇ ਸਪੇਅਰ ਪਾਰਟ ਸਸਤੇ ਹੋਣ। ਰਸੋਈ ਵਸਤਾਂ ਸਸਤੀਆਂ ਹੋਣ ਨਾਲ ਹਰ ਵਰਗ ਰੋਜ਼ੀ ਰੋਟੀ ਅਸਾਨੀ ਨਾਲ ਪੈਦਾ ਕਰ ਸਕਦਾ ਹੈ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਕਿਸਾਨ ਅੰਨ ਦਾਤਾ ਦੇਸ਼ ਲਈ ਅਨਾਜ ਪੈਦਾ ਕਰਦਾ ਹੈ। ਡੀਜਲ ਤੇਲ, ਖੇਤੀ ਸੰਦਾਂ ਦਾ ਸਪੇਅਰ ਪਾਰਟ ਮਹਿੰਗਾ ਹੋਣ ਕਰਕੇ ਕਿਸਾਨਾਂ ’ਤੇ ਜ਼ਿਆਦਾ ਬੋਝ ਪੈਂਦਾ ਹੈ। ਵਧਦੀ ਮਹਿੰਗਾਈ ਨੇ ਹਰ ਵਰਗ ਦਾ ਜਿਊਣਾ ਮੁਹਾਲ ਕਰ ਛੱਡਿਆ ਹੈ। ਸਰਕਾਰਾਂ ਅਮੀਰ ਘਰਾਣਿਆਂ ਨੂੰ ਹੋਰ ਅਮੀਰ ਕਰਨ ’ਚ ਲੱਗੀਆਂ ਹੋਈਆਂ ਹਨ। ਸਰਕਾਰਾਂ ਮਹਿੰਗਾਈ ਨੂੰ ਠੱਲ੍ਹ ਪਾਉਣ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਦੀ ਸਾਈਕਲ ਪਾਰਕਿੰਗ ਦੀ ਕਾਂਗਰਸੀ ਵਰਕਰਾਂ ਕੀਤੀ ਸਫਾਈ ਅਗਲੀ ਖ਼ਬਰ ਐਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ ਫਗਵਾੜਾ-ਬੰਗਾ ਵਿਖੇ ਸੀਜ਼ਨ ਸਮਾਪਤੀ ’ਤੇ ਭਾਰੀ ਜੋੜ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।