ਅਕਾਲੀ ਵਰਕਰਾਂ ਵਲੋਂ 12 ਦੀ ਰੈਲੀ ਸੰਬੰਧੀ ਕੀਤੀ ਵਿਸ਼ੇਸ਼ ਇੱਕਤਰਤਾ
ਸੜੋਆ, 9 ਸਤੰਬਰ (ਬਲਵਿੰਦਰ ਨਾਨੋਵਾਲੀਆ)-ਹਲਕਾ ਬਲਾਚੌਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਚੌਧਰੀ ਹਨੀ ਟੌਸਾ ਅਤੇ ਸਾਬਕਾ ਚੇਅਰਮੈਨ ਚੌਧਰੀ ਬਿਮਲ ਕੁਮਾਰ ਦੀ ਅਗਵਾਈ ’ਚ ਪਾਰਟੀ ਵਰਕਰਾਂ ਵਲੋਂ ਚੌਧਰੀ ਧਰਮਵੀਰ ਭੂੰਬਲਾ ਦੇ ਯਤਨਾਂ ਸਦਕਾ ਪਿੰਡ ਨਾਨੋਵਾਲ ਵਿਖੇ ਵਿਸ਼ੇਸ਼ ਇੱਕਤਰਤਾ ਹੋਈ। ਜਿਸ ਦੀ ਪ੍ਰਧਾਨਗੀ ਕਰਦਿਆ ਹਲਕਾ ਇੰਚਾਰਜ ਚੌਧਰੀ ਹਨੀ ਟੌਸਾ ਅਤੇ ਚੌਧਰੀ ਬਿਮਲ ਕੁਮਾਰ ਸਾਬਕਾ ਚੇਅਰਮੈਨ ਸੰਮਤੀ ਸੜੋਆ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 12 ਸਤੰਬਰ ਨੂੰ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਆਪਣੀ ਬਲਾਚੌਰ ਫੇਰੀ ‘ਤੇ ਪਹੁੰਚ ਰਹੇ ਹਨ, ਇਸ ਲਈ ਉਨਾਂ ਦੇ ਸਵਾਗਤ ਲਈ ਸਾਨੂੰ ਸਾਰਿਆ ਨੂੰ ਪਰਿਵਾਰਾਂ ਸਮੇਤ 12 ਦੀ ਰੈਲੀ ’ਚ ਬਾਲਚੌਰ ਵਿਖੇ ਸ਼ਿਰਕਤ ਕਰਨਾ ਚਾਹੀਦੀ ਹੈ।
ਸੜੋਆ, 9 ਸਤੰਬਰ (ਬਲਵਿੰਦਰ ਨਾਨੋਵਾਲੀਆ)-ਹਲਕਾ ਬਲਾਚੌਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਚੌਧਰੀ ਹਨੀ ਟੌਸਾ ਅਤੇ ਸਾਬਕਾ ਚੇਅਰਮੈਨ ਚੌਧਰੀ ਬਿਮਲ ਕੁਮਾਰ ਦੀ ਅਗਵਾਈ ’ਚ ਪਾਰਟੀ ਵਰਕਰਾਂ ਵਲੋਂ ਚੌਧਰੀ ਧਰਮਵੀਰ ਭੂੰਬਲਾ ਦੇ ਯਤਨਾਂ ਸਦਕਾ ਪਿੰਡ ਨਾਨੋਵਾਲ ਵਿਖੇ ਵਿਸ਼ੇਸ਼ ਇੱਕਤਰਤਾ ਹੋਈ। ਜਿਸ ਦੀ ਪ੍ਰਧਾਨਗੀ ਕਰਦਿਆ ਹਲਕਾ ਇੰਚਾਰਜ ਚੌਧਰੀ ਹਨੀ ਟੌਸਾ ਅਤੇ ਚੌਧਰੀ ਬਿਮਲ ਕੁਮਾਰ ਸਾਬਕਾ ਚੇਅਰਮੈਨ ਸੰਮਤੀ ਸੜੋਆ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 12 ਸਤੰਬਰ ਨੂੰ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਆਪਣੀ ਬਲਾਚੌਰ ਫੇਰੀ ‘ਤੇ ਪਹੁੰਚ ਰਹੇ ਹਨ, ਇਸ ਲਈ ਉਨਾਂ ਦੇ ਸਵਾਗਤ ਲਈ ਸਾਨੂੰ ਸਾਰਿਆ ਨੂੰ ਪਰਿਵਾਰਾਂ ਸਮੇਤ 12 ਦੀ ਰੈਲੀ ’ਚ ਬਾਲਚੌਰ ਵਿਖੇ ਸ਼ਿਰਕਤ ਕਰਨਾ ਚਾਹੀਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸੂਬੇ ਅੰਦਰ ਬਦਲਾਅ ਲਿਆਉਣ ਵਾਲੀ ਆਪ ਸਰਕਾਰ ਨੂੰ ਫਰਵਰੀ 2027 ’ਚ ਚਲਦਾ ਕਰਕੇ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਲਿਆਉਣ ਲਈ ਹੁਣ ਤੋਂ ਹੀ ਕਮਰਕੱਸੇ ਕਰਨ ਦੀ ਜਰੂਰਤ ਹੈ। ਇਸ ਮੌਕੇ ਚੌਧਰੀ ਧਰਮਵੀਰ ਭੂੰਬਲਾ ਅਤੇ ਸਮੂਹ ਪਿੰਡ ਵਾਸੀਆ ਨੇ 12 ਸਤੰਬਰ ਦੀ ਰੈਲੀ ਨੂੰ ਸਫਲ ਬਣਾਉਣ ਅਤੇ ਪਾਰਟੀ ਦੀ ਮਜਬੂਤੀ ਲਈ ਤਨੋ-ਮਨੋ ਸਹਿਯੋਗ ਦੇਣ ਦਾ ਵਿਸਵਾਸ਼ ਵੀ ਦਵਾਇਆ। ਇਸ ਮੌਕੇ ਚੌਧਰੀ ਬਿਮਲ ਕੁਮਾਰ ਸਾਬਕਾ ਚੇਅਰਮੈਨ, ਜਥੇਦਾਰ ਤਰਲੋਚਨ ਸਿੰਘ ਰੱਕੜ ਸਾਬਕਾ ਚੇਅਰਮੈਨ, ਜਥੇਦਾਰ ਅਵਤਾਰ ਸਿੰਘ ਸਾਹਧੜਾ, ਮਾ: ਦੇਵ ਰਾਜ ਸੰਡਰੇਵਾਲ, ਗੌਰਵ ਚੌਹਾਨ, ਬਲਦੇਵ ਰਾਜ ਸਰਪੰਚ, ਰਵੀ ਕਾਂਤ ਸਾਬਕਾ ਸਰਪੰਚ, ਜਸਮਨ ਸਿੰਘ, ਸੁਰਜੀਤ ਲਾਲ, ਮਨੋਹਰ ਲਾਲ, ਗੁਰਮੀਤ ਲਾਲ, ਸੁਰੇਸ਼ ਕੁਮਾਰ, ਸੁਰਜੀਤ ਲਾਲ ਐਸ.ਬੀ.ਆਈ, ਵਿਜੈ ਕੁਮਾਰ, ਚਮਨ ਲਾਲ, ਮੁਕੇਸ਼ ਕੁਮਾਰ, ਨੰਦ ਲਾਲ, ਬਲਵੀਰ ਚੰਦ, ਮੋਹਣ ਲਾਲ, ਰਾਮ ਕੁਮਾਰ, ਸੋਹਣ ਲਾਲ, ਭਗਤ ਹਰਬੰਸ ਲਾਲ, ਦੇਵ ਰਾਜ, ਰੀਨਾ ਰਾਣੀ, ਗੀਤਾ ਦੇਵੀ ਅਤੇ ਆਸ਼ਾ ਰਾਣੀ ਆਦਿ ਵੀ ਹਾਜ਼ਰ ਸਨ।