09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸੇਵਾ ਮੁਕਤ ਪਟਵਾਰੀ ਕਾਨੂੰਗੋ ਯੂਨੀਅਨ ਵਲੋਂ ਮੁਲਾਜ਼ਮ ਘੋਲ ਨਾਲ ਪ੍ਰਗਟਾਈ ਇਕਜੁੱਟਤਾ

ਬਲਾਚੌਰ, 8 ਸਤੰਬਰ (ਨਰੇਸ਼ ਧੌਲ)-ਸੇਵਾ ਮੁਕਤ ਪਟਵਾਰੀ ਕਾਨੂੰਗੋ ਯੂਨੀਅਨ ਤਹਿਸੀਲ ਬਲਾਚੌਰ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਚੱਲ ਰਹੇ ਸਾਂਝੇ ਘੋਲ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਜਿੱਤ ਦੀ ਪ੍ਰਾਪਤੀ ਤੱਕ ਘੋਲ ਦਾ ਹਿੱਸਾ ਬਣੇ ਰਹਿਣ ਦਾ ਪ੍ਰਣ ਕੀਤਾ। ਮੀਟਿੰਗ ਵਿਚ ਮਤਾ ਪਾਸ ਕਰਕੇ ਸੁਬਾਈ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਤੇ ਸੁਸ਼ੀਲ ਕੁਮਾਰ ਫੌਜੀ ਦੀ ਬਦਲੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।

ਸੇਵਾ ਮੁਕਤ ਪਟਵਾਰੀ ਕਾਨੂੰਗੋ ਯੂਨੀਅਨ ਤਹਿਸੀਲ ਬਲਾਚੌਰ ਦੀ ਮੀਟਿੰਗ ਦੌਰਾਨ ਹਾਜ਼ਰ ਅਹੁਦੇਦਾਰ ਤੇ ਮੈਂਬਰ। ਤਸਵੀਰ : ਨਰੇਸ਼ ਧੌਲ 09-09-2026
ਬਲਾਚੌਰ, 8 ਸਤੰਬਰ (ਨਰੇਸ਼ ਧੌਲ)-ਸੇਵਾ ਮੁਕਤ ਪਟਵਾਰੀ ਕਾਨੂੰਗੋ ਯੂਨੀਅਨ ਤਹਿਸੀਲ ਬਲਾਚੌਰ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਚੱਲ ਰਹੇ ਸਾਂਝੇ ਘੋਲ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਜਿੱਤ ਦੀ ਪ੍ਰਾਪਤੀ ਤੱਕ ਘੋਲ ਦਾ ਹਿੱਸਾ ਬਣੇ ਰਹਿਣ ਦਾ ਪ੍ਰਣ ਕੀਤਾ। ਮੀਟਿੰਗ ਵਿਚ ਮਤਾ ਪਾਸ ਕਰਕੇ ਸੁਬਾਈ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਤੇ ਸੁਸ਼ੀਲ ਕੁਮਾਰ ਫੌਜੀ ਦੀ ਬਦਲੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗਿਆਨ ਸਿੰਘ ਭਨੂੰ, ਜਨਰਲ ਸਕੱਤਰ ਮਦਨ ਲਾਲ ਬੇਗਮਪੁਰ, ਮਹਿੰਦਰ ਪਾਲ ਅਣਜਾਣ, ਜਨਕ ਰਾਜ ਸੰਧੂ, ਗੁਰਬਖਸ਼ ਸਿੰਘ ਗੁੱਲਪੁਰ, ਬਲਦੇਵ ਸਿੰਘ ਬੱਲੀ, ਕੁਲਵਿੰਦਰ ਸਿੰਘ ਗੁੱਲਪੁਰ, ਸੁਰਿੰਦਰ ਕੁਮਾਰ ਮੁੱਤੋਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਡੀ. ਏ. ਦਾ ਕੇਸ ਸੁਪਰੀਮ ਕੋਰਟ ਵਿਚ ਹੋਣ ਦੀ ਗੱਲ ਕਰਕੇ ਮੁਲਾਜ਼ਮਾਂ ਦੀ ਹੜਤਾਲ ਨੂੰ ਗੈਰ ਕਾਨੂੰਨੀ ਆਖ ਰਹੀ ਹੈ ਪਰ ਕੀ ਸਰਕਾਰ ਇਹ ਦੱਸਣ ਦੀ ਖੇਚਲ ਕਰੇਗੀ ਕਿ ਡੀ. ਏ. ਦੇ ਚੱਲ ਰਹੇ ਕੇਸ ਦੌਰਾਨ ਮੁਲਾਜ਼ਮ ਆਗੂਆਂ ਦੀਆਂ ਬੇਮੌਸਮੀਆਂ ਬਦਲੀਆਂ ਕਿਵੇਂ ਕਾਨੂੰਨੀ ਹੋ ਗਈਆਂ? ਉਨ੍ਹਾਂ ਇਹ ਵੀ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਵਲੋਂ ਸਕੱਤਰੇਤ ਤੋਂ ਸਤੌਜ ਵਾਪਸੀ ਦੇ ਕੀਤੇ ਐਲਾਨ ਨੂੰ ਅਮਲੀ ਰੂਪ ਦੇਣ ਲਈ ਯੂਨੀਅਨ ਸਰਗਰਮੀ ਨਾਲ ਕੰਮ ਕਰੇਗੀ। ਮੀਟਿੰਗ ਵਿਚ ਰਾਣਾ ਰਜਿੰਦਰ ਸਿੰਘ ਮੁੱਤੋਂ, ਮੋਹਣ ਲਾਲ, ਰਾਮ ਨਾਥ ਭਾਟੀਆ, ਹਰਬੰਸ ਸਿੰਘ ਜੋਗੇਵਾਲ, ਮਦਨ ਲਾਲ ਰੁੜਕੀ, ਹਰਚਰਨਜੀਤ ਸਿੰਘ ਚਾਂਦਪੁਰ ਰੁੜਕੀ, ਭਜਨ ਲਾਲ ਸੋਭੂਵਾਲ, ਪਿਆਰੇ ਲਾਲ ਕਰਾਵਰ, ਸੋਮ ਨਾਥ ਰੱਤੇਵਾਲ, ਸੁਰਿੰਦਰ ਕੁਮਾਰ ਮੰਢਿਆਣੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਧਿਆਪਕ ਰਾਜ ਪੁਰਸਕਾਰ ਵਿਜੇਤਾ ਲੈਕਚਰਾਰ ਅੰਮ੍ਰਿਤਪਾਲ ਸਿੰਘ ਦਾ ਸਕੂਲ ਆਫ ਐਮੀਨੈਂਸ ਬੰਗਾ ਵਿਖੇ ਸਨਮਾਨ ਅਗਲੀ ਖ਼ਬਰ ਕਿਸਾਨ ਆਪਣੀ ਕਿਸਾਨ ਆਈ. ਡੀ. ਜ਼ਰੂਰ ਬਣਵਾਉਣ-ਰਾਕੇਸ਼ ਕੁਲਥਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।