08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਖੁਰਦ ਦੇ ਕਿਸਾਨ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰ ’ਚੋਂ ਤੇਲ ਚੋਰੀ

ਉੜਾਪੜ/ਲਸਾੜਾ, 7 ਸਤੰਬਰ (ਲਖਵੀਰ ਸਿੰਘ ਖੁਰਦ)-ਔੜ-ਫਿਲੌਰ ਸੜਕ ’ਤੇ ਪਿੰਡ ਲਸਾੜਾ ਵਿਚ ਪੈਂਦੀ ਬਲਦੇਵ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਖੁਰਦ ਦੀ ਠੇਕੇ ’ਤੇ ਲਈ ਜ਼ਮੀਨ ’ਤੇ ਲੱਗੇ ਟਰਾਂਸਫਾਰਮਰ ਵਿਚੋਂ ਬੀਤੀ ਰਾਤ ਤੇਲ ਚੋਰੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਆਪਣੀ ਝੋਨੇ ਦੀ ਫਸਲ ਨੂੰ ਪਾਣੀ ਲਗਾਉਣ ਲਈ ਮੋਟਰ ਚਲਾਉਣ ਗਿਆ ਤਾਂ ਮੋਟਰ ਨਾ ਚਲੀ।

ਅਜੀਤ ਡੈਸਕ 08-09-2026
ਉੜਾਪੜ/ਲਸਾੜਾ, 7 ਸਤੰਬਰ (ਲਖਵੀਰ ਸਿੰਘ ਖੁਰਦ)-ਔੜ-ਫਿਲੌਰ ਸੜਕ ’ਤੇ ਪਿੰਡ ਲਸਾੜਾ ਵਿਚ ਪੈਂਦੀ ਬਲਦੇਵ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਖੁਰਦ ਦੀ ਠੇਕੇ ’ਤੇ ਲਈ ਜ਼ਮੀਨ ’ਤੇ ਲੱਗੇ ਟਰਾਂਸਫਾਰਮਰ ਵਿਚੋਂ ਬੀਤੀ ਰਾਤ ਤੇਲ ਚੋਰੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਆਪਣੀ ਝੋਨੇ ਦੀ ਫਸਲ ਨੂੰ ਪਾਣੀ ਲਗਾਉਣ ਲਈ ਮੋਟਰ ਚਲਾਉਣ ਗਿਆ ਤਾਂ ਮੋਟਰ ਨਾ ਚਲੀ। ਜਦੋਂ ਉਸਨੇ ਨਾਲ ਹੀ ਲੱਗੇ ਟਰਾਂਸਫਾਰਮ ਵੱਲ ਵੇਖਿਆ ਤਾਂ ਟਰਾਂਸਫਾਰਮਰ ਉਪਰੋਂ ਟੁੱਟਾ ਹੋਇਆ ਸੀ ਅਤੇ ਚੋਰ ਵਿਚੋਂ ਤੇਲ ਕੱਢ ਕੇ ਲੈ ਗਏ ਸਨ। ਕੁਝ ਦਿਨ ਪਹਿਲਾਂ ਹੀ ਨਾਲ ਹੀ ਇਕ ਕਿਸਾਨ ਦੀ ਮੋਟਰ ਦਾ ਸਟਾਟਰ ਤੇ ਹੋਰ ਬਿਜਲੀ ਉਪਕਰਣ ਵੀ ਚੋਰਾਂ ਵਲੋਂ ਚੋਰੀ ਕੀਤੇ ਗਏ ਸਨ ਅਤੇ ਇਕ ਕਿਸਾਨ ਦੀ ਮੋਟਰ ਵਾਲੇ ਕਮਰੇ ਨੂੰ ਲੱਗੀ ਲੋਹੇ ਦੀ ਗਰਿੱਲ ਵੀ ਚੋਰ ਪੁੱਟ ਕੇ ਲੈ ਗਏ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਇਲਾਕੇ ਦੇ ਨਸ਼ੇੜੀ ਅਨਸਰਾਂ ’ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਕਿ ਚੋਰੀ ਦੀਆਂ ਹੋ ਰਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ।
ਪਿਛਲੀ ਖ਼ਬਰ ਰੇਹੜੀ ਵਰਕਰ ਯੂਨੀਅਨ 26 ਦੀ ਮੋਗਾ ਰੈਲੀ ’ਚ ਕਰੇਗੀ ਭਰਵੀਂ ਸ਼ਮੂਲੀਅਤ ਅਗਲੀ ਖ਼ਬਰ ਰੈਲਮਾਜਰਾ ਨਿਵਾਸੀ ਦੀਪਕ ਕੁਮਾਰ ਦੀ ਭੇਦ ਭਰੀ ਹਾਲਤ ’ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।