04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ

ਕਟਾਰੀਆਂ, 3 ਸਤੰਬਰ (ਪ੍ਰੇਮੀ ਸੰਧਵਾਂ)-ਸਖੀ ਸਰਵਰ ਸੁਲਤਾਨ ਜੀਵੇ ਸ਼ਾਹ (ਕੇਰ ਵਾਲਾ) ਦੇ ਤਪ ਅਸਥਾਨ ਪਿੰਡ ਸੰਧਵਾਂ ਵਿਖੇ ਬਲਾਕ ਸਕੱਤਰ ਕਰਨੈਲ ਸਿੰਘ, ਚੇਅਰਮੈਨ ਹਰਭਜਨ ਸਿੰਘ ਸੰਧੂ, ਕੈਸ਼ੀਅਰ ਮੰਗਲ ਤੇ ਜ਼ਿਲ੍ਹਾ ਵਾਇਸ ਸਕੱਤਰ ਸੰਦੀਪ ਜੋਸ਼ੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਸਭ ਤੋਂ ਪਹਿਲਾਂ ਮੀਟਿੰਗ ਦੀ ਸ਼ਰੂਆਤ ਵਿਚ ਪਿਛਲੇ ਦਿਨੀਂ ਜਥੇਬੰਦੀ ਦੇ ਜੁਝਾਰੂ ਸਾਥੀ ਜਰਨੈਲ ਸਿੰਘ ਡੋਡ ਫਰੀਦਕੋਟ ਦੀ 24 ਸਾਲਾ ਇਕਲੌਤੀ ਪੁੱਤਰੀ ਅਨਮੋਲ ਦੀ ਕੈਨੇਡਾ ਵਿਚ ਅਚਾਨਕ ਬੇਵਕਤੀ ਮੌਤ ਹੋਣ ਕਾਰਨ ਬੇਟੀ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖ ਕੇ ਬੇਟੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਮੀਟਿੰਗ ਦੌਰਾਨ ਵੱਖ-ਵੱਖ ਬੁਲਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਨਾਲ ਹੋਰ। 04-09-2026
ਕਟਾਰੀਆਂ, 3 ਸਤੰਬਰ (ਪ੍ਰੇਮੀ ਸੰਧਵਾਂ)-ਸਖੀ ਸਰਵਰ ਸੁਲਤਾਨ ਜੀਵੇ ਸ਼ਾਹ (ਕੇਰ ਵਾਲਾ) ਦੇ ਤਪ ਅਸਥਾਨ ਪਿੰਡ ਸੰਧਵਾਂ ਵਿਖੇ ਬਲਾਕ ਸਕੱਤਰ ਕਰਨੈਲ ਸਿੰਘ, ਚੇਅਰਮੈਨ ਹਰਭਜਨ ਸਿੰਘ ਸੰਧੂ, ਕੈਸ਼ੀਅਰ ਮੰਗਲ ਤੇ ਜ਼ਿਲ੍ਹਾ ਵਾਇਸ ਸਕੱਤਰ ਸੰਦੀਪ ਜੋਸ਼ੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਸਭ ਤੋਂ ਪਹਿਲਾਂ ਮੀਟਿੰਗ ਦੀ ਸ਼ਰੂਆਤ ਵਿਚ ਪਿਛਲੇ ਦਿਨੀਂ ਜਥੇਬੰਦੀ ਦੇ ਜੁਝਾਰੂ ਸਾਥੀ ਜਰਨੈਲ ਸਿੰਘ ਡੋਡ ਫਰੀਦਕੋਟ ਦੀ 24 ਸਾਲਾ ਇਕਲੌਤੀ ਪੁੱਤਰੀ ਅਨਮੋਲ ਦੀ ਕੈਨੇਡਾ ਵਿਚ ਅਚਾਨਕ ਬੇਵਕਤੀ ਮੌਤ ਹੋਣ ਕਾਰਨ ਬੇਟੀ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖ ਕੇ ਬੇਟੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਬਲਾਕ ਸਕੱਤਰ ਕਰਨੈਲ ਸਿੰਘ ਤੇ ਸਾਰੇ ਹੀ ਬਲਾਕ ਸਾਥੀਆਂ ਵਲੋਂ ਬਲਾਕ ਵਿਚ ਜਥੇਬੰਦੀ ਦੀ ਮੈਂਬਰਸ਼ਿਪ ਲਈ ਆਏ ਸਾਥੀਆਂ ਨੂੰ ਜੀ ਆਇਆਂ ਆਖਿਆ ਤੇ ਸਵਾਗਤ ਕੀਤਾ ਗਿਆ। ਉਨ੍ਹਾਂ ਵਲੋਂ ਸਾਥੀਆਂ ਨੂੰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਰਸੋਖਾਨਾ ਦੇ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਸ਼ਿਵ ਸ਼ਹਿਨਸ਼ਾਹ ਟੈਕਸੀ ਡਰਾਇਵਰ ਵੀਰਾਂ ਤੇ ਸਮੂਹ ਐਨ. ਆਰ. ਆਈ ਭਰਾਵਾਂ ਦੇ ਸਹਿਯੋਗ ਸਦਕਾ 8, 9 ਤੇ 10 ਤਰੀਕ ਤੱਕ ਮੁਫ਼ਤ ਮੈਡੀਕਲ ਕੈਂਪ ਲਗਾਉਣ ਸੰਬੰਧੀ ਅਤੇ ਸੇਵਾ ਕਰਨ ਲਈ ਸਾਥੀਆਂ ਨੂੰ ਆਖਿਆ। ਉਨ੍ਹਾਂ ਤੋਂ ਬਾਅਦ ਜ਼ਿਲ੍ਹਾ ਵਾਇਸ ਸਕੱਤਰ ਡਾ. ਸੰਦੀਪ ਜੋਸ਼ੀ ਵਲੋਂ ਜ਼ਿਲ੍ਹੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਡਾ. ਕਸ਼ਮੀਰ ਸਿੰਘ ਢਿੱਲੋਂ ਨੂੰ ਸਟੇਟ ਪ੍ਰਧਾਨ ਡਾ. ਧੰਨਾ ਮੱਲ ਗੋਇਲ ਵਲੋਂ ਆਏ ਟ੍ਰੇਨਿੰਗ ਸੰਬੰਧੀ ਨਿਰਦੇਸ਼ਾਂ ਨੂੰ ਦਿਨ ਰਾਤ ਇਕ ਕਰਕੇ ਅਤੇ ਵੱਖ-ਵੱਖ ਜ਼ਿਲ੍ਹੇ ਦੇ ਬਲਾਕਾਂ ਦੀ ਸਹਾਇਤਾ ਨਾਲ ਬਿਨਾਂ ਕਿਸੇ ਰਸਤੇ ਵਿਚ ਆਈਆਂ ਔਕੜਾ ਦੇ ਨੇਪਰੇ ਚਾੜ੍ਹ ਕੇ ਲਾਜਵਾਬ ਜਿੰਮੇਵਾਰੀ ਨਿਭਾਈ। ਅਸੀਂ ਸਾਰਾ ਬਹਿਰਾਮ ਬਲਾਕ ਸਟੇਟ ਪ੍ਰਧਾਨ ਧੰਨਾ ਮੱਲ ਗੋਇਲ, ਸਟੇਟ ਕਮੇਟੀ ਤੇ ਜ਼ਿਲ੍ਹਾ ਕਮੇਟੀ ਦਾ ਧੰਨਵਾਦ ਕਰਦੇ ਹਾਂ। ਡਾ. ਸੰਦੀਪ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਉਨ੍ਹਾਂ ਦੇ ਭੈਣ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਨਵਾਂਸ਼ਹਿਰ ਤੋਂ ਬੰਗਾ ਰੋਡ ਵਿਖੇ ਕੇਕ ਕੱਟ ਕੇ ਮਨਾਉਣ ਸੰਬੰਧੀ ਵੀ ਸਾਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਤੋਂ ਬਾਅਦ ਡਾ. ਅਵਤਾਰ ਰਾਮ ਵਲੋਂ ਜ਼ਿਲ੍ਹੇ ਦੀ ਮੀਟਿੰਗ ਵਿਚ ਹਾਜ਼ਰੀ ਲਵਾਉਣ ਵਾਸਤੇ ਆਪਣੇ ਆਪ ਨੂੰ ਮਾਣ ਵਾਲੀ ਗੱਲ ਆਖੀ। ਉਨ੍ਹਾਂ ਤੋਂ ਬਲਾਕ ਕੈਸ਼ੀਅਰ ਡਾ. ਮੰਗਲ ਤੇ ਚੇਅਰਮੈਨ ਡਾ. ਹਰਭਜਨ ਸਿੰਘ ਸੰਧੂ ਹੋਣਾ ਵਲੋਂ ਵੀ ਸਾਥੀਆਂ ਨੂੰ ਆਪਣੇ ਸੂਝਾ ਦਿੱਤੇ ਗਏ। ਬਲਾਕ ਸਕੱਤਰ ਕਰਨੈਲ ਸਿੰਘ ਵਲੋਂ ਬਲਾਕ ਪ੍ਰਧਾਨ ਰਾਜੇਸ਼ ਕੁਮਾਰ ਸ਼ਰਮਾ, ਪਰਮਜੀਤ ਰਾਮ, ਪਵਿੱਤਰ ਪਾਲ, ਸੰਦੀਪ ਜੋਸ਼ੀ, ਹਰਭਜਨ ਸਿੰਘ ਸੰਧੂ, ਮੰਗਲ, ਅਮਰਜੀਤ ਸਿੰਘ, ਅਵਨਾਸ਼ ਤੇ ਜਸਵਿੰਦਰ ਰਾਮ ਦਾ ਟ੍ਰੇਨਿੰਗ ਸੰਬੰਧੀ ਫਾਈਲਾਂ ਨੂੰ ਆਖਰੀ ਜਾਮਾ ਪਹਿਨਾ ਕੇ ਸਹੀ ਸਲਾਮਤ ਆਪਣੀ ਜਗ੍ਹਾ ਤੱਕ ਪਹੁੰਚਾਉਣ ਲਈ ਧੰਨਵਾਦ ਆਖਿਆ ਗਿਆ। ਇਸ ਸਮੇਂ ਡਾ. ਸਤਨਾਮ ਪੱਬੀ, ਅਵਤਾਰ ਚੰਦ, ਮੁਖਤਿਆਰ, ਭਾਗ ਸਿੰਘ, ਹੰਸ ਰਾਜ, ਮਨਦੀਪ ਕੁਮਾਰ, ਅਮਰਜੀਤ ਕੁਮਾਰ, ਸੰਦੀਪ ਕੁਮਾਰ, ਮੈਡਮ ਰੋਜੀ ਧੁੰਨਾ ਤੇ ਮੈਡਮ ਕਾਂਤੀ ਦੇਵੀ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਇੰਟਰ-ਸਕੂਲ ਖੇਡਾਂ ’ਚ ਪਹਿਲਵਾਨ ਸਰਗੁਣ ਕੌਰ ਕੰਗ ਜ਼ਿਲ੍ਹਾ ਪੱਧਰ ’ਤੇ ਅੱਵਲ ਅਗਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਸਕੂਲ ਮੁਕੰਦਪੁਰ ਵਿਖੇ ਸ਼ਰਧਾ ਨਾਲ ਮਨਾਈ ਜਨਮ ਅਸ਼ਟਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।