03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਮੈਨੇਜਮੈਂਟ ਕਾਲਜ ਦੇ ਬੀ. ਸੀ. ਏ. ਵਿਭਾਗ ਦੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਨਵਾਂਸ਼ਹਿਰ, 1 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕੇ. ਸੀ.

ਅਜੀਤ ਡੈਸਕ 02-09-2026
ਨਵਾਂਸ਼ਹਿਰ, 1 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕੇ. ਸੀ. ਸਕੂਲ ਆਫ਼ ਮੈਨੇਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਜ਼ (ਕੇ. ਸੀ. ਐਸ. ਐਮ. ਸੀ. ਏ.) ਕਾਲਜ ਦੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਐਲਾਨੇ ਬੀ. ਸੀ. ਏ. (ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼) ਦਾ ਅਪ੍ਰੈਲ-ਮਈ 2026 ਦੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਵਿਭਾਗ ਮੁਖੀ ਤਨੀਸ਼ਾ ਨੇ ਦੱਸਿਆ ਕਿ ਮਾਨਸੀ ਤੇ ਮੁਸਕਾਨ ਨੇ 8.65 ਐਸ. ਜੀ. ਪੀ. ਏ. ਨਾਲ ਸਾਂਝੇ ਤੌਰ ’ਤੇ ਕਾਲਜ ’ਚ ਪਹਿਲਾ, ਰੀਮਾ ਜੱਸਲ ਨੇ 8.43 ਐਸ. ਜੀ. ਪੀ. ਏ. ਲੈ ਕੇ ਦੂਜਾ ਅਤੇ ਨਤਾਸ਼ਾ ਨੇ 8.09 ਐਸ. ਜੀ. ਪੀ. ਏ ਨਾਲ ਤੀਜਾ ਸਥਾਨ ਹਾਸਿਲ ਕੀਤਾ। ਕੇ. ਸੀ. ਗਰੁੱਪ ਦੇ ਚੇਅਰਮੈਨ ਪ੍ਰੇਮਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਪ੍ਰੋ. ਪ੍ਰਭਜੋਤ ਕੌਰ, ਤਨੀਸ਼ਾ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।
ਪਿਛਲੀ ਖ਼ਬਰ ਬੱਛੂਆਂ ਟੋਲ ਪਲਾਜ਼ਾ ਤੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਜਥਾ ਚੰਡੀਗੜ੍ਹ ਲਈ ਰਵਾਨਾ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਧੌਲ ਤੋਂ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।