ਦਲੀਲ ਨਾਲ ਗੱਲ ਕਰਨ ਦੇ ਸਮਰੱਥ ਬਣਾਉਂਦੀਆਂ ਹਨ ਕਿਤਾਬਾਂ - ਜਸਵੀਰ ਸਿੰਘ ਮੋਰੋਂ
ਬੰਗਾ, 27 ਅਗਸਤ (ਧਰਮਵੀਰ ਪਾਲ) - ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫ਼ਤਰ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਾਠਕਾਂ ਤੱਕ ਕਿਤਾਬਾਂ ਪਹੁੰਚਾਉਣ ਦੀ ਮੁਹਿੰਮ ਨਿਰੰਤਰ ਜਾਰੀ ਹੈ ਜਿਸ ਤਹਿਤ ਪਿੰਡਾਂ ਵਿੱਚ ਸਮਾਗਮਾਂ ਦੌਰਾਨ ਅਤੇ ਸਕੂਲਾਂ ਵਿੱਚ ਜਾ ਕੇ ਗਿਆਨ, ਵਿਗਿਆਨ ਨਾਲ ਸਬੰਧਤ ਬਿਲਕੁਲ ਮੁਫਤ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੂੰ ਪਿੰਡ ਜੀਂਦੋਵਾਲ ਦੇ ਜਲ ਘਰ ਵਿਖੇ ਮੀਟਿੰਗ ਮੌਕੇ ਕਿਤਾਬਾਂ ਵੰਡੀਆਂ ਗਈਆਂ।
ਬੰਗਾ, 27 ਅਗਸਤ (ਧਰਮਵੀਰ ਪਾਲ) - ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫ਼ਤਰ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਾਠਕਾਂ ਤੱਕ ਕਿਤਾਬਾਂ ਪਹੁੰਚਾਉਣ ਦੀ ਮੁਹਿੰਮ ਨਿਰੰਤਰ ਜਾਰੀ ਹੈ ਜਿਸ ਤਹਿਤ ਪਿੰਡਾਂ ਵਿੱਚ ਸਮਾਗਮਾਂ ਦੌਰਾਨ ਅਤੇ ਸਕੂਲਾਂ ਵਿੱਚ ਜਾ ਕੇ ਗਿਆਨ, ਵਿਗਿਆਨ ਨਾਲ ਸਬੰਧਤ ਬਿਲਕੁਲ ਮੁਫਤ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੂੰ ਪਿੰਡ ਜੀਂਦੋਵਾਲ ਦੇ ਜਲ ਘਰ ਵਿਖੇ ਮੀਟਿੰਗ ਮੌਕੇ ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਇੰਜੀ. ਜਸਵੀਰ ਸਿੰਘ ਮੋਰੋਂ ਨੇ ਕਿਹਾ ਕਿ ਕਿਤਾਬਾਂ ਵੱਖ-ਵੱਖ ਵਿਚਾਰਾਂ ਦੀਆਂ ਪਗਡੰਡੀਆਂ ਵਿੱਚ ਭਟਕ ਰਹੇ ਮਨੁੱਖ ਨੂੰ ਸਹੀ ਅਤੇ ਸਿੱਧੇ ਰਾਹ ਤੋਰ ਦਿੰਦੀਆਂ ਹਨ। ਕਿਤਾਬਾਂ ਵਿਅਕਤੀ ਨੂੰ ਦਲੀਲ ਨਾਲ ਗੱਲ ਕਰਨ ਦੇ ਸਮਰੱਥ ਬਣਾਉਂਦੀਆਂ ਹਨ। ਪੁਸਤਕਾਂ ਗਿਆਨ ਦਾ ਭੰਡਾਰ ਹੁੰਦੀਆਂ ਹਨ ਸਿਆਣੇ ਕਹਿੰਦੇ ਹਨ ਕਿ ਗਿਆਨ ਵੰਡਿਆ ਵਧਦਾ ਹੈ। ਇਸ ਵਿਚਾਰ ਨੂੰ ਉਦੇਸ਼ ਬਣਾ ਕੇ ਗਿਆਨ ਵੰਡਣ ਦੀ ਮੁਹਿੰਮ ਮੁਫ਼ਤ ਪੁਸਤਕਾਂ ਰਾਹੀਂ ਸ਼ੁਰੂ ਕੀਤੀ ਹੋਈ ਹੈ। ਮੋਰੋਂ ਨੇ ਕਿਹਾ ਕਿ ਕਿਤਾਬਾਂ ਨਿਰਾਸ਼ ਆਦਮੀ ਦੇ ਜੀਵਨ ਵਿੱਚ ਸਾਕਾਰਤਮਕ ਸੋਚ ਤੇ ਆਤਮ- ਵਿਸ਼ਵਾਸ ਪੈਦਾ ਕਰਦੀਆਂ ਹਨ। ਇਸ ਮੌਕੇ ਵਿਜੇ ਕੁਮਾਰ ਕਰਨਾਣਾ, ਰਮਨ ਦਾਸ, ਕੁਲਦੀਪ ਰਾਮ, ਦਿਲਬਾਗ ਥਾਂਦੀ, ਸ਼ੰਕਰ ਰਾਮ, ਜੋਗਿੰਦਰ ਰਾਮ, ਬੇਰੀ ਸਾਹਿਬ, ਕਰਨੈਲ ਸਿੰਘ, ਹਰਜਿੰਦਰ ਕੁਮਾਰ, ਰਾਮ, ਲੁਭਾਇਆ ਆਦਿ ਹਾਜ਼ਰ ਸਨ। ਇਸ ਮੌਕੇ ਸੰਬੋਧਨ ਵਿੱਚ ਮੁਲਾਜ਼ਮ ਆਗੂ ਜਸਵਿੰਦਰ ਸਿੰਘ ਬਹਿਰਾਮ ਅਤੇ ਸੁੱਖ ਰਾਮ ਖਾਨਖਾਨਾ ਨੇ ਵਿਵੇਕ ਵਿਕਾਸ ਲਹਿਰ ਬੰਗਾ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਕਿਤਾਬਾਂ ਵੰਡਣ ਦੀ ਇਸ ਨਵੀਂ ਪਿਰਤ ਦੀ ਸ਼ਲਾਘਾ ਕੀਤੀ ਅਤੇ ਸਭਨਾਂ ਦਾ ਧੰਨਵਾਦ ਕੀਤਾ।