26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਕੇ.ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਨਵੇਂ ਵਿਦਿਆਰਥੀਆਂ ਦਾ ਕੀਤਾ ਸਵਾਗਤ

ਨਵਾਂਸ਼ਹਿਰ, 25 ਅਗਸਤ (ਜਸਬੀਰ ਸਿੰਘ ਨੂਰਪੁਰ)-ਕੇ. ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕਾਲਜਾਂ ਦੇ ਸਾਰੇ ਵਿਭਾਗਾਂ ’ਚ ਦਾਖਲ ਹੋਏ ਸੈਂਕੜੇ ਨਵੇਂ ਵਿਦਿਆਰਥੀਆਂ ਦਾ ਸੁਆਗਤ ਕਰਨ ਲਈ ਦੋ ਰੋਜਾ ਅਰੋਹਨ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ।

ਕੈਂਪਸ ਡਾਇਰੈਕਟਰ, ਸੀ.ਈ.ਓ, ਅਤੇ ਹੋਰ ਸਟਾਫ਼ ਜੋਤ ਜਗਾਉਣ ਦੀ ਰਸਮ ਕਰਦੇ ਹੋਏ ਸਟੇਜ ’ਤੇ ਪ੍ਰੋਗਰਾਮ ਪੇਸ਼ ਕਰਦੇ ਹੋਏ ਵਿਦਿਆਰਥੀ। 26-08-2026
ਨਵਾਂਸ਼ਹਿਰ, 25 ਅਗਸਤ (ਜਸਬੀਰ ਸਿੰਘ ਨੂਰਪੁਰ)-ਕੇ.ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕਾਲਜਾਂ ਦੇ ਸਾਰੇ ਵਿਭਾਗਾਂ ’ਚ ਦਾਖਲ ਹੋਏ ਸੈਂਕੜੇ ਨਵੇਂ ਵਿਦਿਆਰਥੀਆਂ ਦਾ ਸੁਆਗਤ ਕਰਨ ਲਈ ਦੋ ਰੋਜਾ ਅਰੋਹਨ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਕੇ.ਸੀ ਗਰੁੱਪ ਦੇ ਵਾਈਸ ਚੇਅਰਮੈਨ ਹਿਤੇਸ਼ ਗਾਂਧੀ ਵਲੋ ਜੋਤ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ। ਉਹਨਾ ਦੇ ਨਾਲ ਕੈਂਪਸ ਡਾਇਰੈਕਟਰ ਡਾ. ਅੰਕੁਸ਼ ਜੌਹਰੀ, ਸੀ.ਈ.ਓ ਅਸ਼ਵਨੀ ਦੱਤਾ, ਪ੍ਰਿੰਸੀਪਲ ਡਾ. ਬਲਜੀਤ ਕੌਰ, ਡਾ. ਕੁਲਜਿੰਦਰ ਕੌਰ, ਡਾ. ਵਿਕਾਸ ਕੁਮਾਰ, ਇੰਜ. ਹਰਪ੍ਰੀਤ ਕੌਰ, ਐਸ.ਏ.ਓ ਇੰਜ. ਆਰ.ਕੇ ਮੂੰਮ, ਜੂਲੀ ਸੂਬਾ ਅਤੇ ਹੋਰਾਂ ਪਤਵੰਤੇ ਸ਼ਾਮਲ ਰਹੇ। ਨਵੇਂ ਸੈਸ਼ਨ ’ਚ 15 ਤੋਂ ਵੱਧ ਰਾਜਾਂ ਦੇ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਇਨ੍ਹਾਂ ਵਿਦਿਆਰਥੀਆਂ ਨੇ ਆਪਣੇ-ਆਪਣੇ ਰਾਜਾਂ ਦੇ ਸੱਭਿਆਚਾਰਕ ਨਾਚ ਅਤੇ ਪ੍ਰੋਗਰਾਮ ਵੀ ਪੇਸ਼ ਕੀਤੇ। ਗਰੁੱਪ ਦੇ ਵਾਈਸ ਚੇਅਰਮੈਨ ਹਿਤੇਸ਼ ਗਾਂਧੀ ਅਤੇ ਕੈਂਪਸ ਡਾਇਰੈਕਟਰ ਡਾ. ਜੌਹਰੀ ਨੇ ਸਾਰਿਆਂ ਨੂੰ ਕਾਲਜ ਪੁੱਜਣ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਕੇ.ਸੀ ਕਾਲਜ ਹੋਟਲ ਮੈਨੇਜਮੈਂਟ ਦੀ ਪ੍ਰਿੰ ਸੀਪਲ ਡਾ. ਬਲਜੀਤ ਕੌਰ, ਕੇ.ਸੀ ਪੌਲੀਟੈਕਨਿਕ ਕਾਲਜ ਦੇ ਪ੍ਰਮੁੱਖ ਇੰਜ. ਜਫ਼ਤਾਰ ਅਹਿਮਦ, ਕੇ.ਸੀ ਇੰਜੀਨੀਅਰਿੰਗ ਕਾਲਜ ਦੇ ਮੁਖੀ ਇੰਜ. ਦਵਿੰਦਰ ਸਿੰਘ, ਕੇ. ਸੀ. ਐਸ. ਐਮ.ਸੀ.ਏ ਮੈਨੇਜਮੈਂਟ ਅਤੇ ਬੀ.ਐਡ ਕਾਲਜ ਦੀ ਮੁਖੀ ਡਾ. ਕੁਲਜਿੰਦਰ ਕੌਰ, ਕੇ.ਸੀ ਫਾਰਮੇਸੀ ਕਾਲਜ ਦੀ ਮੁੱਖੀ ਅਮਨਦੀਪ ਕੌਰ, ਆਯਰਵੈਦਾ ਕਾਲਜ ਮੁੱਖੀ ਰੁਚਿਕਾ ਠਾਕੁਰ, ਐਡਮਿਸ਼ਨ ਸੈੱਲ ਦੇ ਡਾਇਰੈਕਟਰ ਡਾ. ਵਿਕਾਸ ਕੁਮਾਰ, ਦਾਖਿਲਾ ਸੈਲ ਦੀ ਸਹਾਇਕ ਡਾਇਰੈਕਟਰ ਇੰਜ. ਹਰਪ੍ਰੀਤ ਕੌਰ ਨੇ ਕਾਲਜ ਅਤੇ ਕਾਲਜ ਪ੍ਰਬੰਧਨ ਵਲੋ ਚਲਾਏ ਜਾ ਰਹੇ ਵਿਭਾਗਾਂ ਬਾਰੇ ਵਿਸਥਾਰਪੂਰਵਕ ਜਾਣਕਾ ਰੀ ਪ੍ਰਦਾਨ ਕੀਤੀ।
ਪਿਛਲੀ ਖ਼ਬਰ ਸਾਵਣ ਅਲਵਿਦਾ ਸਮੇਂ ਕਰਵਾਇਆ ਗਿਆ ਰੁਦ੍ਰ ਅਭਿਸ਼ੇਕ ਅਤੇ ਕੰਜਕ ਪੂਜਨ ਅਗਲੀ ਖ਼ਬਰ ਥਾਣਾ ਸਦਰ ਪੁਲਿਸ ਨਵਾਂਸ਼ਹਿਰ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਨੌਜਵਾਨ ਪੁਲਿਸ ਪਾਰਟੀ ਨਾਲ। ਨੌਜਵਾਨ ਹੈਰੋਇਨ ਦਾ ਸੇਵਨ ਕਰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।