25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਾਥੀ ਸੀਤਾ ਰਾਮ ਯੇਚੁਰੀ ਦੀ ਰਾਜਨੀਤਿਕ ਸਮਝ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ - ਸੇਖੋਂ ਸਾਥੀ ਮਾੜੀ ਮੇਘਾ ਅਤੇ ਰਾਣਾ ਕੇ.ਪੀ. ਸਿੰਘ ਵਲੋਂ ਸ਼ਰਧਾਂਜਲੀ ਭੇਟ

ਬੰਗਾ, 23 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਮੰਢਾਲੀ ਭਵਨ ਬੰਗਾ ਵਿਖੇ ਸੀ. ਪੀ.

ਮੰਢਾਲੀ ਭਵਨ ਬੰਗਾ ਵਿਖੇ ਕਾਮਰੇਡ ਸੀਤਾ ਰਾਮ ਯੇਚੁਰੀ ਦੀ ਦੂਜੀ ਬਰਸੀ ’ਤੇ ਕਰਵਾਏ ਸੈਮੀਨਾਰ ਦਾ ਦ੍ਰਿਸ਼। 24-08-2026
ਬੰਗਾ, 23 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਮੰਢਾਲੀ ਭਵਨ ਬੰਗਾ ਵਿਖੇ ਸੀ.ਪੀ.ਆਈ. ਐਮ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਦੀ ਦੂਜੀ ਬਰਸੀ ’ਤੇ ਸੈਮੀਨਾਰ ਕਰਵਾਇਆ ਗਿਆ। ਪਹਿਲਾਂ ਉਨ੍ਹਾਂ ਦੀ ਯਾਦ ਵਿੱਚ ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ ਨੇ ਲਾਲ ਝੰਡਾ ਝੁਲਾਇਆ ਤੇ ਸਾਰੇ ਸਾਥੀਆਂ ਨੇ ਉਨ੍ਹਾਂ ਦੀ ਤਸਵੀਰ ’ਤੇ ਫੁੱਲ ਚੜ੍ਹਾਏ। ਬਾਅਦ ਵਿੱਚ ਕਾਮਰੇਡ ਹਰਬੰਸ ਸਿੰਘ ਮੰਡਾਲੀ ਹਾਲ ਵਿੱਚ ਸਾਥੀ ਸੁਖਪ੍ਰੀਤ ਜੌਹਲ ਦੀ ਪ੍ਰਧਾਨਗੀ ਹੇਠ ਸੈਮੀਨਾਰ ਸ਼ੁਰੂ ਹੋਇਆ। ਸਾਥੀ ਚਰਨਜੀਤ ਦੌਲਤਪੁਰ ਜ਼ਿਲ੍ਹਾ ਸਕੱਤਰ ਨਵਾਂਸ਼ਹਿਰ ਨੇ ਆਏ ਸਾਥੀਆਂ ਨੂੰ ਜੀ ਆਇਆਂ ਕਿਹਾ। ਸੀ.ਪੀ.ਆਈ (ਐਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਾਮਰੇਡ ਯੇਚੁਰੀ ਦੀ ਰਾਜਨੀਤਿਕ ਸਮਝ ਦਾ ਕੋਈ ਮੁਕਾਬਲਾ ਨਹੀਂ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਰਾਜਨੀਤੀ ਨੂੰ ਸਿੱਖਿਆ ਤੇ ਸਮਝਿਆ ਅਤੇ ਭਾਰਤ ਦੇ ਹਾਲਾਤ ਮੁਤਾਬਕ ਕੰਮ ਕੀਤਾ। ਅੱਜ ਵਿਦੇਸ਼ ਦੇ ਲੋਕ ਵੀ ਸਾਥੀ ਯੇਚੁਰੀ ਦੀ ਸਮਝ ਨੂੰ ਮੰਨਦੇ ਹਨ। ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਦੇਸ਼ ਦੇ ਜਮਹੂਰੀ ਅਤੇ ਲੋਕਤੰਤਰ ਢਾਂਚੇ ਨੂੰ ਬਚਾਉਣਾ ਜ਼ਰੂਰੀ ਹੈ ਅਤੇ ਧਰਮ ਨਿਰਪੱਖ ਤਾਕਤਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਸੀ.ਪੀ.ਆਈ (ਐਮ) ਦੇ ਆਗੂ ਪ੍ਰਿਥੀਪਾਲ ਮਾੜੀ ਮੇਘਾ ਨੇ ਦੇਸ਼ ਦੀ ਹਾਲਤ ’ਤੇ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੇ ਫਰਜ਼ ਗੁਰਨੇਕ ਸਿੰਘ ਭੱਜਲ ਨੇ ਨਿਭਾਏ। ਇਸ ਮੌਕੇ ਦਰਸ਼ਨ ਮੱਟੂ, ਗੁਰਮੀਤ ਸਿੰਘ, ਕ੍ਰਿਸ਼ਨਾ ਰਾਣੀ, ਸੁਭਾਸ਼ ਮੱਟੂ, ਮਹਿੰਦਰ ਸਿੰਘ, ਸ਼ੀਤਲ ਸੰਘਾ, ਕੁਲਦੀਪ ਝਿੰਗੜ ਵੀ ਮੌਜੂਦ ਸਨ।
ਪਿਛਲੀ ਖ਼ਬਰ ‘ ਡਾਕਟਰ ਅੰਬੇਡਕਰ ਦੇ ਸੰਘਰਸ਼ ਦੇ ਸਾਥੀ’ ਪੁਸਤਕ ਮੁਕਾਬਲਾ 30 ਨੂੰ ਅਗਲੀ ਖ਼ਬਰ ਪੰਜਾਬ ਬਚਾਓ ਰੈਲੀ ਦੀ ਸਫਲਤਾ ਲਈ ਹਲਕਾ ਬਲਾਚੌਰ ਦੇ ਅਕਾਲੀ ਹੋਏ ਪੱਬਾਂ ਭਾਰ ਹਲਕਾ ਇੰਚਾਰਜ ਹਨੀ ਟੌਂਸਾ ਵੱਲੋਂ 81 ਮੈਂਬਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।