25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਤਿਗੁਰੂ ਲਾਲ ਦਾਸ ਭੂਰੀ ਵਾਲੇ ਗਊਸ਼ਾਲਾ ਰੱਤੇਵਾਲ ਵਿਖੇ ਅੱਖਾਂ ਤੇ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਨਿਰਵਾਣ ਦਿਵਸ ਮੌਕੇ 106 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ

ਕਾਠਗੜ੍ਹ, 23 ਅਗਸਤ (ਹਰਸਿਮਰਨਜੋਤ ਸਿੰਘ ਕਲੇਰ) - ਸਤਿਗੁਰੂ ਲਾਲ ਦਾਸ ਭੂਰੀ ਵਾਲੇ ਗਊਸ਼ਾਲਾ ਰੱਤੇਵਾਲ ਵਿਖੇ ਨਿਰਵਾਣ ਦਿਵਸ ਦੇ ਪਵਿੱਤਰ ਅਵਸਰ ’ਤੇ ਅੱਖਾਂ ਅਤੇ ਦੰਦਾਂ ਦਾ ਇੱਕ ਵਿਸ਼ੇਸ਼ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਸਤਿਗੁਰੂ ਗੰਗਾ ਨੰਦ ਭੂਰੀ ਵਾਲੇ ਮੈਮੋਰੀਅਲ ਹਸਪਤਾਲ (ਮੰਡਿਆਣੀ ਰੋਡ, ਬਲਾਚੌਰ) ਦੀ ਮਾਹਿਰ ਮੈਡੀਕਲ ਟੀਮ ਵੱਲੋਂ ਲਗਾਇਆ ਗਿਆ ਜਿਸ ਵਿੱਚ ਪਹੁੰਚੇ ਲੋੜਵੰਦ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ।

ਅਜੀਤ ਡੈਸਕ 24-08-2026
ਕਾਠਗੜ੍ਹ, 23 ਅਗਸਤ (ਹਰਸਿਮਰਨਜੋਤ ਸਿੰਘ ਕਲੇਰ) - ਸਤਿਗੁਰੂ ਲਾਲ ਦਾਸ ਭੂਰੀ ਵਾਲੇ ਗਊਸ਼ਾਲਾ ਰੱਤੇਵਾਲ ਵਿਖੇ ਨਿਰਵਾਣ ਦਿਵਸ ਦੇ ਪਵਿੱਤਰ ਅਵਸਰ ’ਤੇ ਅੱਖਾਂ ਅਤੇ ਦੰਦਾਂ ਦਾ ਇੱਕ ਵਿਸ਼ੇਸ਼ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਸਤਿਗੁਰੂ ਗੰਗਾ ਨੰਦ ਭੂਰੀ ਵਾਲੇ ਮੈਮੋਰੀਅਲ ਹਸਪਤਾਲ (ਮੰਡਿਆਣੀ ਰੋਡ, ਬਲਾਚੌਰ) ਦੀ ਮਾਹਿਰ ਮੈਡੀਕਲ ਟੀਮ ਵੱਲੋਂ ਲਗਾਇਆ ਗਿਆ ਜਿਸ ਵਿੱਚ ਪਹੁੰਚੇ ਲੋੜਵੰਦ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਮੈਡੀਕਲ ਕੈਂਪ ਦਾ ਉਦਘਾਟਨ ਸਵਾਮੀ ਰਾਮਤੀਰਥ ਨੇ ਕੀਤਾ ਜਦਕਿ ਉਨ੍ਹਾਂ ਨਾਲ ਸਵਾਮੀ ਜਗਦੀਸ਼ ਮੁਨੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਪ੍ਰੋਗਰਾਮ ਦੀ ਸ਼ੋਭਾ ਵਧਾਈ। ਕੈਂਪ ਦੌਰਾਨ ਡਾ. ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਅੱਖਾਂ ਦੇ ਰੋਗਾਂ ਦੇ ਮਾਹਿਰ ਏ. ਕੇ. ਚੌਧਰੀ ਅਤੇ ਦੰਦਾਂ ਦੇ ਰੋਗਾਂ ਦੇ ਮਾਹਿਰ ਡਾ. ਅਮਿਤ ਕੁਮਾਰ ਨੇ ਮਰੀਜ਼ਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਇਸ ਮੌਕੇ ਡਾਕਟਰਾਂ ਨੇ ਆਏ ਹੋਏ ਲੋਕਾਂ ਨੂੰ ਅੱਖਾਂ ਅਤੇ ਦੰਦਾਂ ਨੂੰ ਤੰਦਰੁਸਤ ਤੇ ਸੁਰੱਖਿਅਤ ਰੱਖਣ ਸਬੰਧੀ ਜ਼ਰੂਰੀ ਸਾਵਧਾਨੀਆਂ ਅਤੇ ਸਿਹਤ ਸੁਝਾਅ ਵੀ ਦਿੱਤੇ। ਕੈਂਪ ਦੌਰਾਨ ਕੁੱਲ 106 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ ਅੱਖਾਂ ਦੀਆਂ ਬਿਮਾਰੀਆਂ ਨਾਲ ਪੀੜਤ ਲਗਪਗ 80 ਮਰੀਜ਼ਾਂ ਅਤੇ ਦੰਦਾਂ ਦੀਆਂ ਸਮੱਸਿਆਵਾਂ ਵਾਲੇ 26 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਮੈਡੀਕਲ ਟੀਮ ਵਿੱਚ ਜੈਸਮੀਨ, ਲਵਪ੍ਰੀਤ, ਅੰਜਲੀ ਤੇ ਰਾਜੀਵ ਬਾਂਠ ਨੇ ਮਰੀਜ਼ਾਂ ਦੀ ਜਾਂਚ ਅਤੇ ਪ੍ਰਬੰਧਾਂ ਵਿੱਚ ਅਹਿਮ ਸੇਵਾਵਾਂ ਨਿਭਾਈਆਂ। ਇਸ ਮੌਕੇ ਸੁਰਿੰਦਰ ਕੁਮਾਰ (ਮੈਂਬਰ ਬਲਾਕ ਸੰਮਤੀ ), ਰਣਜੀਤ ਬਾਂਠ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਸ਼ਹੀਦ ਭਗਤ ਸਿੰਘ ਨਗਰ ਦੀ ਵਾਲੀਬਾਲ ਟੀਮ ਦੇ ਚੋਣ ਟਰਾਇਲ 28 ਨੂੰ ਅਗਲੀ ਖ਼ਬਰ ਰਾਜੇਸ਼ ਕੁਮਾਰ ਦੇ ਸੂਫੀ ਸੰਤ ਸਮਾਜ ਵੈਲਫੇਅਰ ਬੋਰਡ ਦੇ ਨਵਾਂਸ਼ਹਿਰ ਜ਼ਿਲ੍ਹਾ ਇੰਚਾਰਜ ਨਿਯੁਕਤ ਹੋਣ ’ਤੇ ਸਨਮਾਨ ਦਾ ਦ੍ਰਿਸ਼।...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।