25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

21 ਵਾਂ ਸਾਲਾਨਾ ਸਮਾਗਮ ਕਰਵਾਇਆ

ਸੜੋਆ, 23 ਅਗਸਤ (ਬਲਵਿੰਦਰ ਨਾਨੋਵਾਲੀਆ) - ਦੁਰਗਾ ਮਾਤਾ ਮੰਦਰ ਪ੍ਰਬੰਧਕ ਕਮੇਟੀ ਪਿੰਡ ਸੰਡਰੇਵਾਲ ਵਿਖੇ ਸਾਵਣ ਅਸ਼ਟਮੀ ਦੇ ਸ਼ੁੱਭ ਅਵਸਰ ’ਤੇ 21ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਸਬੰਧ ’ਚ ਪ੍ਰਬੰਧਕਾਂ ਵਲੋਂ ਮਾਤਾ ਜੀ ਦੇ ਦਰਬਾਰ ’ਤੇ ਪਵਿਤਰ ਜੋਤ ਮਾਤਾ ਨੈਣਾ ਦੇਵੀ ਮੰਦਰ ਤੋਂ ਹਰੇਕ ਸਾਲ ਦੀ ਤਰ੍ਹਾਂ ਲਿਆਂਦੀ ਗਈ।

ਅਜੀਤ ਡੈਸਕ 24-08-2026
ਸੜੋਆ, 23 ਅਗਸਤ (ਬਲਵਿੰਦਰ ਨਾਨੋਵਾਲੀਆ) - ਦੁਰਗਾ ਮਾਤਾ ਮੰਦਰ ਪ੍ਰਬੰਧਕ ਕਮੇਟੀ ਪਿੰਡ ਸੰਡਰੇਵਾਲ ਵਿਖੇ ਸਾਵਣ ਅਸ਼ਟਮੀ ਦੇ ਸ਼ੁੱਭ ਅਵਸਰ ’ਤੇ 21ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਸਬੰਧ ’ਚ ਪ੍ਰਬੰਧਕਾਂ ਵਲੋਂ ਮਾਤਾ ਜੀ ਦੇ ਦਰਬਾਰ ’ਤੇ ਪਵਿਤਰ ਜੋਤ ਮਾਤਾ ਨੈਣਾ ਦੇਵੀ ਮੰਦਰ ਤੋਂ ਹਰੇਕ ਸਾਲ ਦੀ ਤਰ੍ਹਾਂ ਲਿਆਂਦੀ ਗਈ। ਦੁਰਗਾ ਮੰਦਰ ਤੋਂ ਆਰੰਭ ਹੋਈ ਸ਼ੋਭਾ ਯਾਤਰਾ ਦਾ ਸਮੂਹ ਨਗਰ ਨਿਵਾਸੀ ਸੰਗਤਾਂ ਵਲੋਂ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ। ਸੰਗਤਾਂ ਵਲੋਂ ਆਪੋ-ਆਪਣੇ ਮਹੱਲਿਆਂ ਅੰਦਰ ਸ਼ੋਭਾ ਯਾਤਰਾ ’ਚ ਸ਼ਾਮਲ ਸੰਗਤਾਂ ਲਈ ਠੰਢੇ-ਮਿਠੇ ਜਲ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਫਰੂਟਾਂ ਦੇ ਸਟਾਲ ਲਗਾਏ ਹੋਏ ਸਨ। ਸਾਵਣ ਅਸ਼ਟਮੀ ਦੇ ਸ਼ੁੱਭ ਅਵਸਰ ਦੀਆਂ ਵਧਾਈਆਂ ਦਿੰਦਿਆ ਮਾ: ਦੇਵ ਰਾਜ ਸਾਬਕਾ ਸਰਪੰਚ ਨੇ ਮਾਤਾ ਦੁਰਗਾ ਜੀ ਦੇ ਚਰਨਾਂ ’ਚ ਸਮੁੱਚੇ ਨਗਰ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਪ੍ਰਬੰਧਕਾਂ ਵਲੋਂ ਰਾਤ ਸਮੇਂ ਜਾਗਰਣ ਵੀ ਕਰਵਾਇਆ ਗਿਆ। ਇਸ ਮੌਕੇ ਚੌਧਰੀ ਹਰਮੇਸ਼ ਲਾਲ, ਮਾ:ਦੇਵ ਰਾਜ, ਆਨੰਤ ਰਾਮ, ਤਿਲਕ ਰਾਜ, ਹਰਬੰਸ ਪਾਲ ਭਾਟੀਆ, ਸ਼ਿਵ ਦਿਆਲ, ਬਜਾੜ, ਕੇਵਲ ਕ੍ਰਿਸ਼ਨ, ਹਰਦਿਆਲ ਚੰਦ, ਸਚਿਨ ਕੁਮਾਰ, ਸੁਰੇਸ਼ ਕੁਮਾਰ ਭਾਟੀਆ ਤੇ ਹਰਮੇਸ਼ ਲਾਲ ਵੀ ਹਾਜਰ ਸਨ।
ਪਿਛਲੀ ਖ਼ਬਰ ਰਾਜੇਸ਼ ਕੁਮਾਰ ਦੇ ਸੂਫੀ ਸੰਤ ਸਮਾਜ ਵੈਲਫੇਅਰ ਬੋਰਡ ਦੇ ਨਵਾਂਸ਼ਹਿਰ ਜ਼ਿਲ੍ਹਾ ਇੰਚਾਰਜ ਨਿਯੁਕਤ ਹੋਣ ’ਤੇ ਸਨਮਾਨ ਦਾ ਦ੍ਰਿਸ਼।... ਅਗਲੀ ਖ਼ਬਰ ਝਿੰਗੜਾਂ ਵਿਖੇ ਲਾਲਾ ਵਲੀ ਹੰਭੀਰ ਚੰਦ ਧਾਰਮਿਕ ਅਸਥਾਨ ’ਤੇ ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ 31 ਅਗਸਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।