24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਹਿਰਾਮ- ਮਾਹਿਲਪੁਰ ਮੁੱਖ ਸੜਕ ਦੇ ਕਿਨਾਰਿਆਂ ’ਤੇ ਉਗੇ ਨਦੀਨਾਂ ਦਾ ਦ੍ਰਿਸ਼। ਬਹਿਰਾਮ-ਮਾਹਿਲਪੁਰ ਮੁੱਖ ਸੜਕ ਦੇ ਕਿਨਾਰਿਆਂ ’ਤੇ ਨਦੀਨਾਂ ਦੀ ਭਰਮਾਰ ਕਾਰਨ ਲੁੱਟਾਂ ਖੋਹਾਂ ਹੋਣ ਦਾ ਡਰ

ਕਟਾਰੀਆਂ, 23 ਅਗਸਤ (ਪ੍ਰੇਮੀ ਸੰਧਵਾਂ) - ਰਾਹਗੀਰਾਂ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਬਹਿਰਾਮ- ਮਾਹਿਲਪੁਰ ਮੁੱਖ ਸੜਕ ਦੇ ਕਿਨਾਰਿਆਂ ਤੇ ਨਦੀਨਾਂ ਦੀ ਭਰਮਾਰ ਹੋਣ ਕਾਰਨ ਲੁੱਟਾਂ ਖੋਹਾਂ ਹੋਣ ਦਾ ਖ਼ਤਰਾ ਰਹਿੰਦਾ ਹੈ ਕਿਉਂਕਿ ਕਈ ਵਾਰੀ ਨਸ਼ੇੜੀ ਕਿਸਮ ਦੇ ਲੋਕ ਨਦੀਨਾਂ ਦੀ ਆੜ ’ਚ ਇਕੱਲੇ-ਦੁਕੱਲੇ ਦੋਪਹੀਆ ਵਾਹਨਾਂ ਚਾਲਕਾਂ ’ਤੇ ਹਮਲਾ ਕਰਕੇ ਲੁੱਟ ਖੋਹ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੁੱਟ- ਖੋਹ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ ਪਰ ਫੇਰ ਵੀ ਸੜਕੀ ਵਿਭਾਗ ਵਲੋਂ ਬਹਿਰਾਮ- ਮਾਹਿਲਪੁਰ ਸੜਕ ’ਤੇ ਹੋਈ ਭਾਰੀ ਨਦੀਨਾਂ ਦੀ ਸਫਾਈ ਨਹੀਂ ਕਰਵਾਈ ਗਈ ਜਿਸ ਕਾਰਨ ਰਾਹਗੀਰਾਂ ਅੰਦਰ ਲੁੱਟ- ਖੋਹ ਦਾ ਡਰ ਫੈਲਿਆ ਰਹਿੰਦਾ ਹੈ।

ਅਜੀਤ ਡੈਸਕ 24-08-2026
ਕਟਾਰੀਆਂ, 23 ਅਗਸਤ (ਪ੍ਰੇਮੀ ਸੰਧਵਾਂ) - ਰਾਹਗੀਰਾਂ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਬਹਿਰਾਮ- ਮਾਹਿਲਪੁਰ ਮੁੱਖ ਸੜਕ ਦੇ ਕਿਨਾਰਿਆਂ ਤੇ ਨਦੀਨਾਂ ਦੀ ਭਰਮਾਰ ਹੋਣ ਕਾਰਨ ਲੁੱਟਾਂ ਖੋਹਾਂ ਹੋਣ ਦਾ ਖ਼ਤਰਾ ਰਹਿੰਦਾ ਹੈ ਕਿਉਂਕਿ ਕਈ ਵਾਰੀ ਨਸ਼ੇੜੀ ਕਿਸਮ ਦੇ ਲੋਕ ਨਦੀਨਾਂ ਦੀ ਆੜ ’ਚ ਇਕੱਲੇ-ਦੁਕੱਲੇ ਦੋਪਹੀਆ ਵਾਹਨਾਂ ਚਾਲਕਾਂ ’ਤੇ ਹਮਲਾ ਕਰਕੇ ਲੁੱਟ ਖੋਹ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੁੱਟ- ਖੋਹ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ ਪਰ ਫੇਰ ਵੀ ਸੜਕੀ ਵਿਭਾਗ ਵਲੋਂ ਬਹਿਰਾਮ- ਮਾਹਿਲਪੁਰ ਸੜਕ ’ਤੇ ਹੋਈ ਭਾਰੀ ਨਦੀਨਾਂ ਦੀ ਸਫਾਈ ਨਹੀਂ ਕਰਵਾਈ ਗਈ ਜਿਸ ਕਾਰਨ ਰਾਹਗੀਰਾਂ ਅੰਦਰ ਲੁੱਟ- ਖੋਹ ਦਾ ਡਰ ਫੈਲਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰੀ ਨਦੀਨਾਂ ’ਚ ਘੁੰਮਦੇ ਅਵਾਰਾ ਕੁੱਤੇ ਜਾਂ ਅਵਾਰਾ ਪਸ਼ੂ ਵਾਹਨਾਂ ਅੱਗੇ ਆ ਜਾਣ ਕਾਰਨ ਕਈ ਵਾਰੀ ਰਾਹਗੀਰ ਗੰਭੀਰ ਜ਼ਖ਼ਮੀ ਵੀ ਹੋ ਜਾਂਦੇ ਹਨ ਪਰ ਅਫਸੋਸ ਫੇਰ ਵੀ ਰਾਹਗੀਰਾਂ ਦੀ ਇਸ ਵੱਡੀ ਸਿਰਦਰਦੀ ਵੱਲ ਸੜਕੀ ਵਿਭਾਗ ਦਾ ਧਿਆਨ ਨਹੀਂ ਜਾ ਰਿਹਾ ਹੈ ਜਿਸ ਕਾਰਨ ਰਾਹਗੀਰਾਂ ਅੰਦਰ ਸਰਕਾਰ ਤੇ ਸੜਕੀ ਵਿਭਾਗ ਪ੍ਰਤੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਰਾਹਗੀਰਾਂ ਤੋਂ ਇਲਾਵਾ ਪਤਵੰਤੇ ਸੱਜਣਾਂ ਨੇ ਸੜਕੀ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਬਹਿਰਾਮ- ਮਾਹਿਲਪੁਰ ਮੁੱਖ ਸੜਕ ਦੇ ਕਿਨਾਰਿਆਂ ’ਤੇ ਵੱੜੀ ਤਦਾਦ ’ਚ ਉੱਗੇ ਨੜ੍ਹਿਆਂ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਰਾਹਗੀਰਾਂ ਅੰਦਰ ਲੁੱਟਾਂ ਖੋਹਾਂ ਦਾ ਬਣਿਆ ਡਰ ਦੂਜ ਹੋ ਸਕੇ।
ਪਿਛਲੀ ਖ਼ਬਰ ਵਾਤਾਵਰਨ ਪ੍ਰੇਮੀ ਜੀਤ ਰਾਮ ਹਿਆਲਾ ਅਤੇ ਹਰਦਿਆਲ ਸਿੰਘ ਰੇਲਵੇ ਸਟੇਸ਼ਨ ਦੀ ਇਮਾਰਤ ਅਤੇ ਅਧੂਰੇ ਪਏ ਬਾਥਰੂਮ ਨੂੰ ਦਖਾਉਂਦੇ ਹੋ... ਅਗਲੀ ਖ਼ਬਰ ਆਦੋਆਣਾ ਵਿਖੇ ਸਤਿਗੁਰ ਲਾਲ ਦਾਸ ਰਕਬੇ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਸਮਾਗਮ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।