23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੇ. ਸੀ. ਕਾਲਜ ਦੇ ਐਮ.ਬੀ.ਏ. ਵਿਭਾਗ ਦੇ ਦੂਸਰੇ ਅਤੇ ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਂਸ਼ਹਿਰ, 22 ਅਗਸਤ (ਜਸਬੀਰ ਸਿੰਘ ਨੂਰਪੁਰ) - ਕਰਿਆਮ ਰੋਡ ’ਤੇ ਸਥਿੱਤ ਕੇ. ਸੀ ਇੰਜੀਨੀਅਰਿੰਗ ਕਾਲਜ ਦੇ ਐਮ.

ਅਜੀਤ ਡੈਸਕ 23-08-2026
ਨਵਾਂਸ਼ਹਿਰ, 22 ਅਗਸਤ (ਜਸਬੀਰ ਸਿੰਘ ਨੂਰਪੁਰ) - ਕਰਿਆਮ ਰੋਡ ’ਤੇ ਸਥਿੱਤ ਕੇ.ਸੀ ਇੰਜੀਨੀਅਰਿੰਗ ਕਾਲਜ ਦੇ ਐਮ.ਬੀ.ਏ ਵਿਭਾਗ ਦੇ ਦੂਸਰੇ ਅਤੇ ਚੌਥੇ ਸਮੈਸਟਰ ਦਾ ਆਈ.ਕੇ.ਜੀ ਪੀ.ਟੀ.ਯੂ ਵਲੋਂ ਅਪ੍ਰੈਲ-ਮਈ 2026 ਦਾ ਐਲਾਨਿਆ ਨਤੀਜਾ ਸ਼ਾਨਦਾਰ ਰਿਹਾ ਹੈ। ਵਿਭਾਗ ਦੀ ਪ੍ਰਮੁੱਖ ਸਹਾਇਕ ਪ੍ਰੋਫੇਸਰ ਹਰਸਿਮਰਨ ਕੌਰ ਨੇ ਦੱਸਿਆ ਕਿ ਦੂਸਰੇ ਸਮੈਸਟਰ ’ਚ ਰਮਨਦੀਪ ਕੌਰ ਨੇ 8.67 ਐਸ.ਜੀ.ਪੀ.ਏ (ਸਮੈਸਟਰ ਗ੍ਰੇਡ ਪੁਆਇੰਟ ਔਸਤ) ਲੈ ਕੇ ਕਾਲਜ ’ਚੋਂ ਪਹਿਲਾ, ਸ਼ਿਖਾ ਰਾਜੂ ਨੇ 8.47 ਐਸ.ਜੀ.ਪੀ.ਏ ਲੈ ਕੇ ਦੂਸਰਾਅਤੇ ਸ਼ਰਨਜੀਤ ਕੌਰ ਨੇ 8.13 ਐਸ.ਜੀ.ਪੀ.ਏ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਚੌਥੇ ਸਮੈਸਟਰ ’ਚ ਅਜੀਤ ਪਾਲ ਨੇ 8 ਐਸ.ਜੀ.ਪੀ.ਏ. ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਸਾਰਿਆਂ ਨੂੰ ਕੇ.ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਪ੍ਰਿੰਸੀਪਲ ਇੰਜ. ਦਵਿੰਦਰ ਸਿੰਘ, ਹਰਸਿਮਰਨ ਕੌਰ ਨੇ ਇਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ।
ਪਿਛਲੀ ਖ਼ਬਰ ਆਈਲੈਟਸ 4.5 ਬੈਂਡ ਜਾਂ ਪੀ.ਟੀ.ਈ. 29 ਸਕੋਰ ਨਾਲ ਨਿਊਜ਼ੀਲੈਂਡ ਵੀਜ਼ਾ ਅਪਲਾਈ ਕਰਨ ਦਾ ਸੁਨਹਿਰੀ ਮੌਕਾ -ਕਨਵਰ ਅਰੋੜਾ ਅਗਲੀ ਖ਼ਬਰ ਢਾਡੀ ਦੀਦਾਰ ਸਿੰਘ ਰਟੈਂਡਾ ਦੀ ਰਚਨਾ ਬਾਰੇ ਕਿਤਾਬ ‘ਪੀਰ ਮੁਰੀਦਾ ਪਿਰਹੜੀ’ ਨੂੰ ਢਾਡੀ ਨਛੱਤਰ ਸਿੰਘ ਨੇ ਕੀਤਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।