23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਦਫ਼ਤਰ ਵਿਖੇ ਗੇਟ ਰੈਲੀ

ਸੜੋਆ, 22 ਅਗਸਤ (ਹਰਮੇਲ ਸਹੂੰਗੜਾ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜੁਝਾਰੂ ਜਥੇਬੰਦੀਆਂ ਟੀ. ਐਸ.

ਅਜੀਤ ਡੈਸਕ 23-08-2026
ਸੜੋਆ, 22 ਅਗਸਤ (ਹਰਮੇਲ ਸਹੂੰਗੜਾ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜੁਝਾਰੂ ਜਥੇਬੰਦੀਆਂ ਟੀ.ਐਸ.ਯੂ. ਏਕਤਾ ਮੰਚ, ਇੰਪਲਾਈ ਫੈਡਰੇਸ਼ਨ ਅਤੇ ਫੈਡਰੇਸ਼ਨ ਏਕਟ ਦੇ ਜੁਝਾਰੂ ਸਾਥੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਪਾਵਰਕਾਮ ਦਫਤਰ ਸੜੋਆ ਵਿਖੇ ਗੇਟ ਰੈਲੀ ਕੀਤੀ ਗਈ। ਪ੍ਰਧਾਨ ਜਸਵੀਰ ਸਿੰਘ ਆਕਲਿਆਣਾ , ਦੇਸ ਰਾਜ, ਜਸਵਿੰਦਰ ਸਿੰਘ, ਸਤਨਾਮ ਸਿੰਘ ਮਾਨ ਪ੍ਰਧਾਨ ਟੀ.ਐਸ.ਯੂ. ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਨੇਜਮੈਂਟ ਵੱਲੋਂ ਕਰਮਚਾਰੀਆਂ ਨੂੰ ਜਬਰੀ ਸਮਾਰਟ ਫੋਨ ਦਿੱਤੇ ਜਾ ਰਹੇ ਹਨ ਤੇ ਯੂਨੀਅਨ ਦੇ ਮੈਂਬਰ ਇਸ ਦਾ ਸਖ਼ਤ ਵਿਰੋਧ ਕਰਦੇ ਹਨ। ਉਹਨਾਂ ਦੱਸਿਆ ਕਿ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਮੁਲਾਜ਼ਮਾਂ ਤੋਂ ਵਾਧੂ ਕੰਮ ਲਿਆ ਜਾ ਰਿਹਾ ਹੈ ਤੇ ਸਰਕਾਰ ਇਸ ਨੂੰ ਦੇਖਦੇ ਹੋਏ ਨਵੀਂ ਭਰਤੀ ਕਰਨ ਵਿੱਚ ਪਹਿਲ ਕਦਮੀ ਕਰੇ। ਉਹਨਾਂ ਦੱਸਿਆ ਕਿ ਜੋ ਸਮਾਰਟ ਮੀਟਰ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ ਉਹਨਾਂ ਨੂੰ ਵੀ ਰੋਕਿਆ ਜਾਵੇ। ਨਵੇਂ ਸਿਰੋਂ ਮੀਟਰਾਂ ਦੀ ਰੀਡਿੰਗ ਕਰਾ ਕੇ ਖਪਤਕਾਰਾਂ ਨੂੰ ਸਹੀ ਬਿੱਲ ਦਿੱਤਾ ਜਾਵੇ ਤਾਂ ਜੋ ਖਪਤਕਾਰ ਪ੍ਰੇਸ਼ਾਨ ਨਾ ਹੋਣ। ਹੋਰਨਾ ਤੋਂ ਇਲਾਵਾ ਬਿਕਰਮਜੀਤ, ਦਿਲਜੀਤ, ਜੁਝਾਰ ਸਿੰਘ, ਪਲਵਿੰਦਰ ਸਿੰਘ, ਗੁਰਦੀਪ ਸਿੰਘ, ਅੰਕਿਤ ਕੁਮਾਰ, ਸੁਨੀਲ ਕੁਮਾਰ, ਜਗਜੀਤ ਸਿੰਘ, ਨਰਿੰਦਰ ਕੁਮਾਰ, ਰੌਸ਼ਨ ਲਾਲ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਵਰਕਰ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਸੰਬੰਧੀ ਲੋਕਾਂ ਨੂੰ ਕਰਨ ਜਾਗਰੂਕ - ਬਰਾੜ ਅਗਲੀ ਖ਼ਬਰ ਮੋਦੀ ਸਰਕਾਰ ਦੀ ਦੇਸ਼ ਵਿੱਚ ਮੁਕੰਮਲ ਫਾਸ਼ੀਵਾਦ ਸਥਾਪਿਤ ਕਰਨ ਦੀ ਸਾਜਿਸ਼, ਸੀ. ਪੀ. ਆਈ. ਐਮ. ਐਲ. ਵਲੋਂ ਤਿੱਖੇ ਵਿਰੋਧ ਦਾ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।