ਸਚਿਨ ਕੁਮਾਰ ਰਾਜੂ ਦਾ ਯੂਥ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਦੀ ਨਿਯੁਕਤੀ ਸਬੰਧੀ ਵਿਸ਼ੇਸ਼ ਸਨਮਾਨ ਕਰਦੇ ਹੋਏ ਹਰਪ੍ਰੀਤ ਸਿੰਘ ਖਾਰਾ ਅਤੇ ਹੋਰ ਅਕਾਲੀ ਆਗੂ। ਸਚਿਨ ਕੁਮਾਰ ਰਾਜੂ ਦਾ ਯੂਥ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਦੀ ਨਿਯੁਕਤੀ ਸੰਬੰਧੀ ਵਿਸ਼ੇਸ਼ ਸਨਮਾਨ
ਉਸਮਾਨਪੁਰ, 18 ਅਗਸਤ (ਸੰਦੀਪ ਮਝੂਰ) - ਬੇਟ ਖੇਤਰ ਦੇ ਹਲਕਾ ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਦੇ ਵਸਨੀਕ ਮਰਹੂਮ ਡਾਕਟਰ ਦੇਵ ਰਾਜ ਦੇ ਪੁੱਤਰ ਟਕਸਾਲੀ ਅਕਾਲੀ ਆਗੂ ਸਚਿਨ ਕੁਮਾਰ ਰਾਜੂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਹੋਣ ’ਤੇ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਖਾਰਾ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਾਰਾ ਨੇ ਕਿਹਾ ਕਿ ਸਚਿਨ ਕੁਮਾਰ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਬਾਦਲ ਨਾਲ ਜੁੜਿਆ ਹੋਇਆ ਹੈ।
ਅਜੀਤ ਡੈਸਕ
19-08-2026