ਸੂਰਾਪੁਰ ਦੇ ਸਾਲਾਨਾ ਛਿੰਝ ਮੇਲੇ ਅਤੇ ਕਬੱਡੀ ਕੱਪ ਮੇਲੇ ਦਾ ਪੋਸਟਰ ਜਾਰੀ
ਪੱਲੀ ਝਿੱਕੀ, 18 ਅਗਸਤ (ਕੁਲਦੀਪ ਸਿੰਘ ਪਾਬਲਾ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੂਰਾਪੁਰ ਵਿਖੇ ਬਾਬਾ ਅਮਰੀ ਜੀ ਅਤੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਅਤੇ ਕਬੱਡੀ ਕੱਪ ਦਾ ਪੋਸਟਰ ਸਮੂਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਸ਼ਿਕੰਡੀ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਕੁਲਵੀਰ ਸਿੰਘ ਦੀਪਾ ਨੰਬਰਦਾਰ ਨੇ ਦੱਸਿਆ ਕਿ ਛਿੰਝ ਮੇਲਾ ਅਤੇ ਕਬੱਡੀ ਕੱਪ ਦੀ ਸ਼ੁਰੂਆਤ ਮੌਕੇ 5 ਸਤੰਬਰ ਦਿਨ ਸ਼ਨੀਵਾਰ ਨੂੰ ਗੁ: ਧਰਮਸ਼ਾਲਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 7 ਸਤੰਬਰ ਨੂੰ ਭੋਗ ਪਾਏ ਜਾਣਗੇ।
ਪੱਲੀ ਝਿੱਕੀ, 18 ਅਗਸਤ (ਕੁਲਦੀਪ ਸਿੰਘ ਪਾਬਲਾ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੂਰਾਪੁਰ ਵਿਖੇ ਬਾਬਾ ਅਮਰੀ ਜੀ ਅਤੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਅਤੇ ਕਬੱਡੀ ਕੱਪ ਦਾ ਪੋਸਟਰ ਸਮੂਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਸ਼ਿਕੰਡੀ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਕੁਲਵੀਰ ਸਿੰਘ ਦੀਪਾ ਨੰਬਰਦਾਰ ਨੇ ਦੱਸਿਆ ਕਿ ਛਿੰਝ ਮੇਲਾ ਅਤੇ ਕਬੱਡੀ ਕੱਪ ਦੀ ਸ਼ੁਰੂਆਤ ਮੌਕੇ 5 ਸਤੰਬਰ ਦਿਨ ਸ਼ਨੀਵਾਰ ਨੂੰ ਗੁ: ਧਰਮਸ਼ਾਲਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 7 ਸਤੰਬਰ ਨੂੰ ਭੋਗ ਪਾਏ ਜਾਣਗੇ। ਉਪਰੰਤ ਰਾਗੀ ਜਥਿਆਂ ਵਲੋਂ ਕੀਰਤਨ ਸਰਵਣ ਕਰਕੇ ਸੰਗਤਾਂ ਨਿਹਾਲ ਕਰਨਗੇ। ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਦੌਰਾਨ ਸ਼ਾਮ ਨੂੰ ਸਕੂਲ ਦੀ ਗਰਾਉਂਡ ਵਿੱਚ ਆਖਾੜੇ ਦੇ ਪਿੱੜ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ 8 ਸਤੰਬਰ ਦਿਨ ਮੰਗਲਵਾਰ ਨੂੰ ਛਿੰਝ ਮੇਲਾ ਦੇ ਅਖਾੜੇ ਵਿੱਚ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ। ਇਸ ਕੁਸ਼ਤੀ ਅਖਾੜੇ ਵਿੱਚ ਪਟਕੇ ਦੀ ਕੁਸ਼ਤੀ ਦੇ ਉੱਚ ਕੋਟੀ ਦੇ ਪਹਿਲਵਾਨ ਭੁਪਿੰਦਰ ਅਜਨਾਲਾ ਅਤੇ ਦਿਨੇਸ਼ ਗੂਲੀਆ ਦੇ ਵਿਚਕਾਰ ਮੁਕਾਬਲਾ ਸਵ: ਕੈਪਟਨ ਸੇਵਾ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪੋਤਰੇ ਰਣਜੀਤ ਸਿੰਘ ਸਪੇਨ ਪੁੱਤਰ ਗੁਰਮੀਤ ਸਿੰਘ ਬਿੱਟੂ ਸਪੇਨ ਵਲੋਂ ਕਰਵਾਇਆ ਜਾਵੇਗਾ। ਪ੍ਰਧਾਨ ਨੇ ਦੱਸਿਆ ਕਿ ਇਸ ਕੁਸ਼ਤੀ ਦੌਰਾਨ ਆਖਾੜੇ ਵਿੱਚ ਉੱਚ ਕੋਟੀ ਪਹਿਲਵਾਨ ਹਿੱਸਾ ਲੈਣਗੇ। ਇਸ ਕੁਸ਼ਤੀ ਦੰਗਲ ਵਿੱਚ ਸੱਦੇ ਹੋਏ ਪਹਿਲਵਾਨ ਭਾਗ ਲੈਣਗੇ। ਇਸ ਦੌਰਾਨ ਪ੍ਰਧਾਨ ਕੁਲਵੀਰ ਸਿੰਘ ਦੀਪਾ ਨੰਬਰਦਾਰ ਨੇ ਦੱਸਿਆ ਕਿ 9 ਸਤੰਬਰ ਦਿਨ ਬੁੱਧਵਾਰ ਨੂੰ ਕਬੱਡੀ ਕੱਪ ਦੀਆਂ ਟੀਮਾਂ ਵਿਚਕਾਰ ਸ਼ਾਨਦਾਰ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ ਪਟਕੇ ਦੇ ਜੇਤੂ ਪਹਿਲਵਾਨ ਨੂੰ 81 ਹਜ਼ਾਰ ਅਤੇ ਉਪ ਜੇਤੂ ਪਹਿਲਵਾਨ ਨੂੰ 71 ਹਜਾਰ ਰੁਪਏ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਸ਼ਾਨਦਾਰ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕੁਲਵੀਰ ਸਿੰਘ ਦੀਪਾ ਨੰਬਰਦਾਰ ਪ੍ਰਧਾਨ ਛਿੰਝ ਕਮੇਟੀ, ਬਹਾਦਰ ਸਿੰਘ ਪਾਬਲਾ ਸੈਕਟਰੀ, ਪਰਮਿੰਦਰ ਸਿੰਘ ਸਕੱਤਰ, ਜਤਿੰਦਰਪਾਲ ਸਿੰਘ ਹੈਪੀ ਰਿਟਾਇਰਡ, ਅਮਨਦੀਪ ਸਿੰਘ ਸਰਪੰਚ, ਪਰਮਜੀਤ ਸਿੰਘ ਸੈਕਟਰੀ, ਅਮਰਜੀਤ ਸਿੰਘ ਸੈਕਟਰੀ, ਜਸਵੀਰ ਸਿੰਘ ਪੰਚ, ਜੋਗਾ ਸਿੰਘ ਪੰਚ, ਦਵਿੰਦਰ ਸਿੰਘ ਪੰਚ, ਸਤਬੀਰ ਸਿੰਘ ਤੰਬੜ, ਚਰਨ ਦਾਸ, ਬਿਕਰਮ ਰਾਮ, ਸੇਵਾਦਾਰ ਸ਼ਿਕੰਡੀ ਵਾਲੇ, ਮੇਜਰ ਸਿੰਘ ਚੌਧਰੀ, ਦਵਿੰਦਰ ਸਿੰਘ ਤੰਬੜ, ਸਵਰਨ ਸਿੰਘ ਲਾਡੀ, ਤਰਨਜੋਤ ਸਿੰਘ ਜੋਤੀ, ਚਰਨਜੀਤ ਸਿੰਘ ਮਿਸਤਰੀ, ਦਿਲਬਾਗ ਸਿੰਘ, ਬਾਗੀ, ਗੁਰਵੀਰ ਸਿੰਘ ਅਤੇ ਪਤਵੰਤੇ ਸੱਜਣ ਆਦਿ ਹਾਜ਼ਰ ਸਨ।