ਆਦੋਆਣਾ ਨੂੰ ਜਾਂਦੇ ਦੋਵਾਂ ਰਸਤਿਆਂ ਅੰਦਰ ਬਰਸਾਤੀ ਪਾਣੀ ਵਲੋਂ ਪਾਏ ਗਏ ਵੱਡੇ ਪਾੜ
ਬਲਾਚੌਰ, 18 ਅਗਸਤ (ਨਰੇਸ਼ ਧੌਲ)-ਭਾਵੇਂ ਇਸ ਵਾਰ ਪਿਛਲਿਆਂ ਸਮਿਆਂ ਜਿਹੀ ਬਰਸਾਤ ਨਹੀਂ ਪੈ ਰਹੀ, ਪ੍ਰੰਤੂ ਫਿਰ ਵੀ ਬੀਤੀ ਰਾਤ ਪਏ ਮੀਂਹ ਕਾਰਨ ਬਰਸਾਤੀ ਪਾਣੀ ਨੇ ਪਿੰਡ ਆਦੋਆਣਾ ਨੂੰ ਜਾਂਦੇ ਦੋਨੋਂ ਰਸਤਿਆਂ ਅੰਦਰ ਵੱਡੇ ਪਾੜ ਪਾ ਦਿੱਤੇ, ਜਿਸ ਕਾਰਨ ਆਵਾਜਾਈ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਹੀ ਹੈ। ਨੌਜਵਾਨ ਆਗੂ ਰਾਹੁਲ ਚੌਧਰੀ ਆਦੋਆਣਾ ਨੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਰਾਜੂ ਮਾਜਰਾ ਧਕਤਾਣਾ ਦੇ ਨਜ਼ਦੀਕ ਬਲਾਚੌਰ ਭੱਦੀ ਨੂਰਪੁਰ ਬੇਦੀ ਮੁੱਖ ਸੜਕ ‘ਤੇ ਪੁਲੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਜੋ ਕਈ ਮਹੀਨੇ ਬੀਤ ਜਾਣ ਉਪਰੰਤ ਵੀ ਅੱਧ ਵਿਚਕਾਰ ਹੀ ਲਟਕ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਰਾਹਗੀਰ ਵਾਹਨ ਚਾਲਕ ਰੋਜ਼ਾਨਾ ਹੀ ਆਸ-ਪਾਸ ਦੇ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਬਲਾਚੌਰ ਪਹੁੰਚਣ ਲਈ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰ ਰਹੇ ਹਨ।
ਬਲਾਚੌਰ, 18 ਅਗਸਤ (ਨਰੇਸ਼ ਧੌਲ)-ਭਾਵੇਂ ਇਸ ਵਾਰ ਪਿਛਲਿਆਂ ਸਮਿਆਂ ਜਿਹੀ ਬਰਸਾਤ ਨਹੀਂ ਪੈ ਰਹੀ, ਪ੍ਰੰਤੂ ਫਿਰ ਵੀ ਬੀਤੀ ਰਾਤ ਪਏ ਮੀਂਹ ਕਾਰਨ ਬਰਸਾਤੀ ਪਾਣੀ ਨੇ ਪਿੰਡ ਆਦੋਆਣਾ ਨੂੰ ਜਾਂਦੇ ਦੋਨੋਂ ਰਸਤਿਆਂ ਅੰਦਰ ਵੱਡੇ ਪਾੜ ਪਾ ਦਿੱਤੇ, ਜਿਸ ਕਾਰਨ ਆਵਾਜਾਈ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਹੀ ਹੈ। ਨੌਜਵਾਨ ਆਗੂ ਰਾਹੁਲ ਚੌਧਰੀ ਆਦੋਆਣਾ ਨੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਰਾਜੂ ਮਾਜਰਾ ਧਕਤਾਣਾ ਦੇ ਨਜ਼ਦੀਕ ਬਲਾਚੌਰ ਭੱਦੀ ਨੂਰਪੁਰ ਬੇਦੀ ਮੁੱਖ ਸੜਕ ‘ਤੇ ਪੁਲੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਜੋ ਕਈ ਮਹੀਨੇ ਬੀਤ ਜਾਣ ਉਪਰੰਤ ਵੀ ਅੱਧ ਵਿਚਕਾਰ ਹੀ ਲਟਕ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਰਾਹਗੀਰ ਵਾਹਨ ਚਾਲਕ ਰੋਜ਼ਾਨਾ ਹੀ ਆਸ-ਪਾਸ ਦੇ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਬਲਾਚੌਰ ਪਹੁੰਚਣ ਲਈ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰ ਰਹੇ ਹਨ। ਪ੍ਰੰਤੂ ਹੁਣ ਇਸ ਬਰਸਾਤੀ ਪਾਣੀ ਕਾਰਨ ਪਿੰਡ ਆਦੋਆਣਾ ਨੂੰ ਜਾਂਦੀਆਂ ਦੋਨਾਂ ਲਿੰਕ ਸੜਕਾਂ ‘ਤੇ ਪਾੜ ਪੈਣ ਕਾਰਨ ਜਿੱਥੇ ਹੋਰ ਕਈ ਪਿੰਡਾਂ ਦਾ ਸੰਪਰਕ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਬਲਾਚੌਰ ਨੂੰ ਜਾਣ ਵਾਲੇ ਬਾਈਪਾਸ ਹੋ ਕੇ ਲੰਘ ਰਹੇ ਵਾਹਨ ਚਾਲਕ ਵੀ ਭਾਰੀ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ। ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਦੋਨੋਂ ਲਿੰਕ ਸੜਕਾਂ ‘ਤੇ ਵੱਡੇ ਪਾੜ ਪੈ ਗਏ ਸਨ। ਪ੍ਰੰਤੂ ਇੱਕ ਸਾਲ ਬੀਤ ਜਾਣ ਉਪਰੰਤ ਵੀ ਹੁਣ ਤੱਕ ਮੌਜੂਦਾ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਦਾ ਖਮਿਆਜਾ ਸਮੁੱਚੇ ਇਲਾਕਾ ਵਾਸੀ ਹੁਣ ਤੱਕ ਭੁਗਤ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋਨਾਂ ਰਸਤਿਆਂ ‘ਤੇ ਪਾੜ ਪੈ ਜਾਣ ਕਾਰਨ ਸਕੂਲੀ ਬੱਚੇ, ਨੌਕਰੀ ਪੇਸ਼ਾ ਮੁਲਾਜ਼ਮ, ਬਿਮਾਰ ਵਿਅਕਤੀ ਅਤੇ ਹੋਰ ਆਮ ਆਵਾਜਾਈ ਵਾਲੇ ਇਲਾਕਾ ਵਾਸੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਜਿਥੇ ਮੁੱਖ ਸੜਕ ‘ਤੇ ਚੱਲ ਰਹੇ ਪੁਲੀ ਦੇ ਕਾਰਜ ਵਿੱਚ ਤੇਜ਼ੀ ਲਿਆਂਦੀ ਜਾਵੇ, ਉੱਥੇ ਪਿੰਡ ਆਦੋਆਣਾ ਨੂੰ ਜਾਣ ਵਾਲੀਆਂ ਦੋਨਾਂ ਲਿੰਕ ਸੜਕਾਂ ਵਿੱਚ ਪੈਂਦੇ ਚੋਆਂ ‘ਤੇ ਜਾਂ ਤਾਂ ਪੁਲੀਆਂ ਦਾ ਨਿਰਮਾਣ ਕੀਤਾ ਜਾਵੇ ਜਾਂ ਫਿਰ ਮਜਬੂਤ ਕਾਜਵੇ ਬਣਾਏ ਜਾਣ।